ਪਟਿਆਲਾ

ਡਾਕ ਵਿਭਾਗ ਵੱਲੋਂ ਰਾਜਪੁਰਾ, ਨਾਭਾ, ਸਮਾਣਾ ਤੇ ਸਰਹਿੰਦ ਦੇ ਡਾਕਘਰਾਂ ‘ਚ ਸੇਵਾ ਕੇਂਦਰ ਸ਼ੁਰੂ

ਪਟਿਆਲਾ, 14 ਅਗਸਤ (ਮਧੂਸਾਰ ਬਿਊਰੋ) ਡਾਕ ਵਿਭਾਗ ਵੱਲੋਂ ਆਮ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਆਜ਼ਾਦੀ ਦਿਵਸ ਦੇ ਸ਼ੁੱਭ ਅਵਸਰ ‘ਤੇ ਰਾਜਪੁਰਾ, ਨਾਭਾ, ਸਮਾਣਾ ਅਤੇ ਸਰਹਿੰਦ ਵਿਖੇ ਚਾਰ ਸੇਵਾ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਜਾਣਕਾਰੀ ਦਿੰਦਿਆ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸ ਮਿਸ ਆਰਤੀ ਵਰਮਾ ਨੇ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ‘ਚ ਆਧਾਰ ਕਾਰਡ, ਡਿਜੀਟਲ ਸੇਵਾ ਪੋਰਟਲ ਜਿਸ ਵਿੱਚ ਪੈਨ ਕਾਰਡ, ਪਾਸਪੋਰਟ, ਆਈ.ਆਰ.ਸੀ.ਟੀ.ਸੀ. ਬੁਕਿੰਗ, ਨੈਸ਼ਨਲ ਪੈਨਸ਼ਨ ਸਕੀਮ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ ਵਰਗੇ ਬਿੱਲ ਭੁਗਤਾਨ, ਮੋਬਾਇਲ ਰੀਚਾਰਜ, ਫਾਸਟੈਗ ਰੀਚਾਰਜ, ਜੀਵਨ ਤੇ ਸਿਹਤ ਬੀਮਾ ਨਵੀਨੀਕਰਨ ਵਰਗੀਆਂ ਸਹੂਲਤਾਂ ਆਮ ਲੋਕਾਂ ਨੂੰ ਹੁਣ ਇੱਕੋ ਛੱਤ ਥੱਲੇ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਡਾਕ ਘਰਾਂ ਵਿੱਚ ਸੇਵਾ ਕੇਂਦਰ ਖੋਲਣ ਨਾਲ ਪਿੰਡਾਂ ਦੇ ਲੋਕਾਂ ਨੂੰ ਡਾਕਘਰਾਂ ਦੇ ਵਿਸ਼ਾਲ ਨੈਟਵਰਕ ਰਾਹੀਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸੇਵਾ ਕੇਂਦਰ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।

Leave a Reply

Your email address will not be published. Required fields are marked *