ਬੀਬੀ ਰਣਜੀਤ ਕੌਰ ਅਤੇ ਕੁਲਵੰਤ ਸਿੰਘ ਬਾਠ ਨੇ ਕਾਰਜਕਾਰੀ ਪ੍ਰਧਾਨ ਵੱਜੋਂ ਕਾਰਜਭਾਰ ਸੰਭਾਲਿਆ
ਨਵੀਂ ਦਿੱਲੀ, 17 ਅਗਸਤ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿਹਤ ਠੀਕ ਨਾ ਹੋਣ ਕਾਰਣ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਦਜੀਤ ਕੌਰ ਨੂੰ ਫ਼ਾਈਨੈਂਸ ਅਤੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੂੰ ਪ੍ਰਬੰਧਕੀ ਕੰਮ ਕਰਨ ਲਈ 31 ਅਕਤੂਬਰ ਤੱਕ ਪਾਵਰ ਸੌਂਪੀ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸਰਪ੍ਰਸਤ ਜੱਥੇਦਾਰ ਅਵਤਾਰ ਸਿੰਘ ਹਿੱਤ ਅਤੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸ. ਸਿਰਸਾ ਦੀ ਗੈਰ ਹਾਜ਼ਰੀ ਵਿਚ ਦੋਹਾਂ ਸੀਨੀਅਰ ਅਹੁਦੇਦਾਰਾਂ ਨੂੰ ਕਾਰਜਕਾਰੀ ਪ੍ਰਧਾਨ ਵੱਜੋਂ ਚਾਰਜ ਸੌਂਪਿਆ ਗਿਆ। ਸ. ਕਾਲਕਾ ਨੇ ਕਿਹਾ ਕਿ ਦੋਵੇਂ ਆਪਣੇ-ਆਪਣੇ ਖਿੱਤੇ ਵਿਚ ਖਾਸੇ ਤਜੁਰਬੇਦਾਰ ਹਨ ਆਪਣੀ ਕਾਬਲਿਅਤ ਦੇ ਆਧਾਰ ‘ਤੇ ਕਮੇਟੀ ਦੇ ਕੰਮਾਂ ਨੂੰ ਚੰਗੇ ਢੰਗ ਨਾਲ ਸੰਭਾਲਣਗੇ।

