ਪਟਿਆਲਾ

ਭਾਦਸੋਂ ਰੋਡ ਨੂੰ ਜਾ ਰਹੀ 90 ਫੁੱਟੀ ਸੜਕ ਦੀ ਮਾੜੀ ਹਾਲਤ

ਪਟਿਆਲਾ, 5 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ ਰਣਜੀਤ ਨਗਰ ਅਤੇ ਵਿਕਾਸ ਨਗਰ ਇਲਾਕੇ ਦੇ ਵਸਨੀਕ ਅਤੇ ਇਥੋਂ ਲੰਘਣ ਵਾਲੇ ਸਾਰੇ ਲੋਕ ਝਿੱਲ ਤੋਂ ਭਾਦਸੋਂ ਰੋਡ ਨੂੰ ਜਾ ਰਹੀ 90 ਫੁੱਟੀ ਸੜਕ ਦੀ ਮਾੜੀ ਹਾਲਤ ਤੋਂ ਬਹੁਤ ਪ੍ਰੇਸ਼ਾਨ ਹਨ।

ਅੱਜ ਥੋੜੀ ਜਿਹੀ ਬਰਸਾਤ ਨੇ ਹੀ ਆਵਾਜਾਈ ਨੂੰ ਬੁਰੀ ਤਰ੍ਹਾ ਪ੍ਰਭਾਵਤ ਕਰ ਦਿੱਤਾ ਹੈ ਅਤੇ ਬਹੁਤ ਸਾਰੀਆਂ ਗੱਡੀਆਂ ਅਤੇ ਦੁਪਹੀਆ ਵਾਹਨ ਸੜਕ ਵਿੱਚ ਫਸੇ ਅਤੇ ਦੁਕਾਨਦਾਰਾਂ ਦੀ ਮਦਦ ਨਾਲ ਇਹ ਵਾਹਨ ਕੱਢੇ ਗਏ। ਸੜਕ ਦੀ ਹਾਲਤ ਦਿਖਾਉਣ ਲਈ ਇਲਾਕਾ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਿੰਸੀਪਲ ਜੇ. ਪੀ. ਸਿੰਘ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਅਤੇ ਸੜਕ ਦੀ ਹਾਲਤ ਦਿਖਾਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਿੰ. ਜੇ. ਪੀ. ਸਿੰਘ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਇਹ ਸੜਕ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਅਤੇ ਵਿਕਾਸ ਨਗਰ/ਰਣਜੀਤ ਨਗਰ ਦੀਆਂ ਪੰਚਾਇਤਾਂ ਦੀ ਅਣਦੇਖੀ ਦਾ ਸ਼ਿਕਾਰ ਹੈ। ਪਿੱਛੇ ਜਿਹੇ ਸੀਵਰੇਜ ਪਾਉਣ ਨਾਲ ਇਸ ਸੜਕ ਦੀ ਹਾਲਤ ਹੋਰ ਖ਼ਰਾਬ ਹੋ ਗਈ ਹੈ ਅਤੇ ਹਰ ਰੋਜ਼ ਐਕਸੀਡੈਂਟ ਹੋ ਰਹੇ ਹਨ। ਉਨ੍ਹਾਂ ਸਰਕਾਰ ਅਤੇ ਨਗਰ ਨਿਗਮ ਨੂੰ ਚਿਤਾਵਨੀ ਦਿੱਤੀ ਕਿ ਪੰੰਦਰਾਂ ਦਿਨਾ ਅੰਦਰ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਨਹੀਂ ਤਾਂ ਆਮ ਆਦਮੀ ਪਾਰਟੀ ਸੰਘਰਸ਼ ਲਈ ਮਜ਼ਬੂਰ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਵਰਿੰਦਰ ਗੌਤਮ, ਗੁਰਸੇਵਕ ਸਿੰਘ, ਵਿੱਕੀ ਭੰਵਰ ਅਤੇ ਇਲਾਕਾ ਨਿਵਾਸੀ ਪ੍ਰੀਤ ਗਿੱਲ, ਜਸਬੀਰ ਸਿੰਘ, ਬਲਰਾਮ ਸਿੰਘ, ਜਗਤਾਰ ਸਿੰਘ, ਵਿੱਕੀ ਬੱਬਰ ਅਤੇ ਜਿੰਮੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *