ਖ਼ਾਲਸਾ ਕਾਲਜ ਨੂੰ ਕੇਂਦਰੀ ਕੌਂਸਲ ਵਲੋਂ ਸਵੱਛਤਾ ਅਦਾਰਾ ਹੋਣ ਦੀ ਮਾਨਤਾ
ਅੰਮ੍ਰਿਤਸਰ 9 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਵਾਸਤੇ ਇਹ ਇਕ ਬੜੇ ਮਾਣ ਦੀ ਗੱਲ ਹੈ ਕਿ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਅਧੀਨ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜ਼ੂਕੇਸ਼ਨ ਵੱਲੋਂ ਕਾਲਜ ਨੂੰ ਸੋਸ਼ਲ ਅੰਟਰਪ੍ਰੋਨਰਸ਼ਿਪ, ਸਵੱਛਤਾ ਅਤੇ ਰੂਰਲ ਐਂਗਜਮੈਂਟ (S5S-R53) ਇੰਸਟੀਚਿਊਸ਼ਨ ਵਲੋਂ ਮਾਨਤਾ ਦਿੱਤੀ ਗਈ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਮੂੰਹ ਸਟਾਫ਼ ਨੂੰ ਇਸ ਉਪਲਬੱਧੀ ‘ਤੇ ਵਧਾਈ ਦਿੰਦਿਆਂ ਸਬੰਧਿਤ ਟੀਚਿਆਂ ਨੂੰ ਪੂਰਾ ਕਰਨ ‘ਚ ਆਪਣੀ ਦ੍ਰਿੜਤਾ ਪ੍ਰਗਟਾਈ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਇਕ ਸਰਟੀਫਿਕੇਟ, ਕੌਂਸਲ ਦੇ ਚੇਅਰਮੈਨ ਡਾ. ਡਬਲਿਊ. ਜੀ. ਪ੍ਰਸੰਨਾ ਕੁਮਾਰ ਵੱਲੋਂ ਪ੍ਰਾਪਤ ਹੋਇਆ ਹੈ। ਉਨ•ਾਂ ਕਿਹਾ ਕਿ ਇਹ ਮਾਨਤਾ ਕਾਲਜ ਵੱਲੋਂ ਸਵੱਛਤਾ, ਸਮਾਜਿਕ ਕਰਤੱਵ ਅਤੇ ਵਾਤਾਵਰਣ ਦੇ ਸਾਂਭ-ਸੰਭਾਲ ਦੇ ਮਾਪਦੰਡਾਂ ਨੂੰ ਅਪਨਾਉਣ ਲਈ ਦਿੱਤੀ ਗਈ ਹੈ। ਕਾਲਜ ਨੂੰ ਸਿੱਖਿਆ ਮੰਤਰਾਲੇ ਵਲੋਂ ਸਵੱਛ ਕਾਲਜ ਦੀ ਮਾਨਤਾ ਵੀ ਪ੍ਰਦਾਨ ਕੀਤੀ ਗਈ ਹੈ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਸਿੱਖਿਆਂ ਮੰਤਰਾਲੇ ਵਲੋਂ ਪ੍ਰਾਪਤ ਪੱਤਰ ਅਨੁਸਾਰ ਕਾਲਜ ਨੇ S5S-R53 ਅਧੀਨ ਐਕਸ਼ਨ ਖ਼ਾਕਾ ਤਿਆਰ ਕੀਤਾ ਹੈ ਅਤੇ ਇਸ ਸਬੰਧੀ ਸੈਨੀਟੇਸ਼ਨ, ਹਾਈਜੀਨ, ਵੇਸਟ ਮੈਨਜ਼ਮਂੈਟ, ਉਰਜਾ ਸੰਭਾਲ ਅਤੇ ਵਾਤਾਵਰਣ ਸਬੰਧੀ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਕੰਮ ਕੀਤਾ ਜਾਵੇਗਾ।

