ਪੰਜਾਬ

ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲਾ ਦਾਨ ਰਾਸ਼ੀ ਤੋਂ ਪਾਬੰਦੀ ਖਤਮ ਕਰਨੀ ਚੰਗਾ ਉਪਰਾਲਾ: ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 10 ਸਤੰਬਰ (ਸੋਨੁੰ ਨਰੂਲਾ/ਮਧੂਸਾਰ ਬਿਊਰੋ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਲਈ ਵਿਦੇਸ਼ਾਂ ਤੋਂ ਲੰਗਰ, ਇਮਾਰਤਾਂ, ਕੜਾਹ ਪ੍ਰਸ਼ਾਦਿ, ਅਖੰਡ ਪਾਠਾਂ ਆਦਿ ਲਈ ਆਉਣ ਵਾਲ਼ੀ ਧਨ ਰਾਸ਼ੀ ਤੇ 1984 ਦਰਮਿਆਨ ਲਗਾਈ ਗਈ ਪਾਬੰਦੀ ਭਾਰਤ ਸਰਕਾਰ ਵਲੋਂ ਹਟਾਉਣ ਦਾ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ ਮੁਖੀ ਨੇ ਸਵਾਗਤ ਕਰਦਿਆਂ ਇਸ ਨੂੰ ਚੁਕਿਆ ਸਹੀ ਦਿਸ਼ਾ ਵਿੱਚ ਸਹੀ ਕਦਮ ਹੈ।
ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੀ ਸੰਗਤ ਸ਼ਰਧਾ ਭਾਵਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ 1984 ਤੋਂ ਪਹਿਲਾਂ ਲਗਾਤਾਰ ਸਹਾਇਤਾ ਭੇਜਦੀ ਰਹੀ ਹੈ।ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਿਦੇਸ਼ਾਂ ਤੋਂ ਆਉਣ ਵਾਲੀ ਦਾਨ ਰਾਸ਼ੀ ਬਹਾਲ ਕਰਨ ਸਬੰਧੀ ਭਾਰਤ ਸਰਕਾਰ ਤੋਂ ਮੰਗ ਕਰਦੀ ਰਹੀ ਹੈ।ਕਈ ਵਾਰ ਵਫਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ ਹਨ।ਹੁਣ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਫਾਰਨ ਕੰਟ੍ਰੀਬਿਊਸ਼ਨ ਰੈਗੂਲੁਸ਼ਨ ਐਕਟ (ਐਫ. ਸੀ. ਆਰ. ਏ.) ਤਹਿਤ ਦਾਨ ਰਾਸ਼ੀ ਪ੍ਰਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।ਹੁਣ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਵਾਲਾ ਦਾਨ ਧਨ ਪ੍ਰਾਪਤ ਕਰ ਸਕੇਗੀ।ਉਨ੍ਹਾਂ ਕਿਹਾ ਕਿ ਅਜਿਹੀ ਪਾਬੰਦੀ ਲੱਗਣੀ ਉਚਿਤ ਨਹੀਂ ਸੀ ਪਰ ਫਿਰ ਵੀ ਦੇਰ ਆਏ ਦਰੁਸਤ ਆਏ।
ਅਮਰੀਕਾ ਵਿਚ ਮਰਦਮਸ਼ੁਮਾਰੀ ਸਮੇਂ ਸਿੱਖਾਂ ਵਲੋਂ ਵੱਖਰਾ ਖਾਨਾ ਬਨਵਾਉਣਾ ਵੱਡੀ ਜਿੱਤ : ਬਾਬਾ ਬਲਬੀਰ ਸਿੰਘ
ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਮਰੀਕਾ ਵਿਚ ਵਸਦੇ ਸਿਖ ਪ੍ਰਵਾਸੀਆਂ ਨੂੰ ਮਰਦਮਸ਼ੁਮਾਰੀ ਸਮੇਂ ਵੱਖਰੀ ਪਛਾਣ ਦੇ ਰੂਪ ਵਿੱਚ ਵੱਖਰਾ ਖਾਨਾ ਮਹੱਇਆ ਕਰਨਾ ਅਮਰੀਕਾ ਵਿਚ ਵਸਦੇ ਸਿੱਖਾਂ ਦੀ ਵੱਡੀ ਜਿੱਤ ਹੈ ਜਿਸ ਦੀ ਹਰ ਪਾਸਿਓ ਪ੍ਰਸੰਸਾ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਵੱਖਰੀ ਪਛਾਣ ਤੇ ਕਈ ਤਰਾਂ ਦੀਆਂ ਚਨੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅਮਰੀਕਾ ਵਿੱਚ ਹੋ ਰਹੀ ਮਰਦਮਸ਼ੁਮਾਰੀ ਸਮੇਂ ਸਿੱਖ ਨੂੰ ਬਾਕੀ ਧਰਮਾਂ, ਕੌਮਾਂ ਵਾਂਗ ਵੱਖਰੀ ਪਛਾਣ ਵਾਲਾ ਖਾਨਾ ਨਹੀਂ ਸੀ ਮਿਲ ਰਿਹਾ। ਸਿੱਖ ਜਥੇਬੰਦੀਆਂ ਵਲੋਂ ਜ਼ੋਰਦਾਰ ਅਰੰਭੇ ਕਾਨੂੰਨੀ ਸੰਘਰਸ਼ ਦੀ ਲੜਾਈ ਨਾਲ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਹੈ।ਹੁਣ ਮਰਦਮਸ਼ੁਮਾਰੀ ਸਮੇਂ ਸਿੱਖ ਵੱਖਰੇ ਖਾਨੇ ਵਿਚ ਆਪਣੇ ਰੀਮਾਰਕਸ਼ (ਟਿੱਕ) ਦਰਜ ਕਰ ਸਕਦੇ ਹਨ।ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਅਮਰੀਕਾ ਦੇ ਸੰਘਰਸ਼ ਕਰਨ ਵਾਲੇ ਸਿੱਖਾਂ ਨੂੰ ਵਧਾਈ ਦਿੱਤੀ ਹੈ।

Leave a Reply

Your email address will not be published. Required fields are marked *