ਪੰਜਾਬਪਟਿਆਲਾ

ਪਟਿਆਲਾ ‘ਚ 240 ਕੇਸਾਂ ਦੀ ਦਸਤਕ, ਚਾਰ ਕੋਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ 10 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 240 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 4000 ਦੇ ਕਰੀਬ ਰਿਪੋਰਟਾਂ ਵਿਚੋ 240 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 7898 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 128 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6221 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 221 ਹੋ ਗਈ ਹੈ, 6221 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1456 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 240 ਕੇਸਾਂ ਵਿਚੋਂ 150 ਪਟਿਆਲਾ ਸ਼ਹਿਰ, 04 ਸਮਾਣਾ, 13 ਰਾਜਪੁਰਾ, 01 ਨਾਭਾ ਅਤੇ 72 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 89 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 142 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇ 09 ਬਾਹਰੀ ਰਾਜ ਤੋਂ ਆਉਣ ਕਰਕੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ 150 ਕੇਸ ਸ਼ਹਿਰ ਦੇ ਵੱਖ ਵੱਖ ਏਰੀਏ ਦਸ਼ਮੇਸ਼ ਨਗਰ, ਅਜਾਦ ਨਗਰ, ਪ੍ਰੇਮ ਨਗਰ, ਸਰਹੰਦੀ ਬਜਾਰ, ਵਿਰਕ ਕਲੋਨੀ, ਦੀਪ ਨਗਰ, ਬੈਂਕ ਕਲੋਨੀ, ਮਿਲਟਰੀ ਕੈਂਟ, ਡੀ.ਐਮ ਡਬਲਿਉ, ਬਾਬਾ ਦੀਪ ਸਿੰਘ ਨਗਰ, ਤ੍ਰਿਪੜੀ,ਨਿਉ ਭਾਰਤ ਨਗਰ, ਨਿਉ ਲਾਲ ਬਾਗ, ਆਰਿਆ ਸਮਾਜ, ਅਰਬਨ ਅਸਟੇਟ ਫੇਸ ਦੋ, ਰਾਘੋਮਾਜਰਾ , ਏਕਤਾ ਵਿਹਾਰ, ਸੇਵਕ ਕਲੋਨੀ, ਸੈਂਟਰਲ ਜੇਲ, ਰਵੀਦਾਸ ਨਗਰ, ਰਤਨ ਨਗਰ, ਬਡੁੰਗਰ, ਬਹਾਦਰਗੜ, ਸਰਾਭਾ ਨਗਰ, ਅਨੰਦ ਨਗਰ, ਚਰਨ ਬਾਗ ਆਦਿ ਥਾਵਾਂ ਤੋਂ ਪਾਏ ਗਏ ਹਨ। ਇਸੇ ਤਰਾਂ ਰਾਜਪੁਰਾ ਦੇ 13 ਕੇਸ ਰਾਜਪੁਰਾ ਟਾਉਨ, ਪੁਰਾਨਾ ਰਾਜਪੁਰਾ, ਪਚਰੰਗਾ ਚੌਂਕ, ਨੇੜੇ ਦੁਰਗਾ ਮੰਦਰ,ਪਟੇਲ ਨਗਰ, ਡਾਲੀਮਾ ਵਿਹਾਰ ਤੋਂ , ਸਾਮਣਾ ਦੇ ਚਾਰ ਕੇਸ ਗਰੀਨ ਟਾਉਨ, ਅਜੀਤ ਨਗਰ, ਵੜੈਚ ਕਲੋਨੀ ਆਦਿ ਥਾਵਾਂ ਤੋਂ, ਨਾਭਾ ਦੇ ਬੈਂਕ ਸਟਰੀਟ ਅਤੇ 72 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਤਿੰਨ ਪੁਲਿਸ ਕਰਮੀ, ਦੋ ਸਿਹਤ ਕਰਮੀ ਅਤੇ ਇੱਕ ਗਰਭਵੱਤੀ ਅੋਰਤ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *