ਪਟਿਆਲਾ ‘ਚ 253 ਨਵੇਂ ਕੇਸਾਂ ਦੀ ਪੁਸ਼ਟੀ, ਚਾਰ ਦੀ ਮੌਤ
ਪਟਿਆਲਾ 12 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹੇ ਵਿਚ 253 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2300 ਦੇ ਕਰੀਬ ਰਿਪੋਰਟਾਂ ਵਿਚੋ 253 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 8410 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 116 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6498 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 232 ਹੋ ਗਈ ਹੈ, 6498 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1680 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 253 ਕੇਸਾਂ ਵਿਚੋਂ 159 ਪਟਿਆਲਾ ਸ਼ਹਿਰ, 03 ਸਮਾਣਾ, 34 ਰਾਜਪੁਰਾ, 14 ਨਾਭਾ, ਬਲਾਕ ਭਾਦਸੋਂ ਤੋਂ 09, ਬਲਾਕ ਕੋਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 07, ਬਲਾਕ ਹਰਪਾਲ ਪੁਰ ਤੋਂ 05, ਬਾਲਕ ਦੁਧਨਸਾਧਾ ਤੋਂ 05, ਬਲਾਕ ਸ਼ੁਤਰਾਣਾ ਤੋਂ 06 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 85 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 168 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਅਨੰਦ ਨਗਰ, ਅਰਬਨ ਅਸਟੇਟ ਫੇਸ ਇੱਕ ਅਤੇ ਦੋ, ਮਿਲਟਰੀ ਕੇਂਟ, ਅਜਾਦ ਨਗਰ, ਸਿਵਲ ਲਾਈਨਜ, ਨਿਉ ਆਫੀਸਰ ਕਲੋਨੀ, ਪੀ.ਆਰ.ਟੀ.ਸੀ ਵਰਕਸ਼ਾਪ, ਖਾਲਸ ਕਲੋਨੀ, ਹਰਮਨ ਕਲੋਨੀ, ਰਾਜਪੁਰਾ ਕਲੋਨੀ, ਲਾਹੋਰੀ ਗੇਟ, ਗੁਰੂ ਨਾਨਕ ਨਗਰ, ਪ੍ਰੇਮ ਨਗਰ, ਐਸ.ਐਸ.ਟੀ ਨਗਰ, ਓਮੈਕਸ ਸਿਟੀ, ਜੋਗਿੰਦਰ ਨਗਰ, ਸੇਵਕ ਕਲੋਨੀ, ਤੱਫਜਲ ਪੁਰਾ, ਨਿਉ ਲਾਲ ਬਾਗ, ਗਰੀਨ ਐਨਕਲੇਵ, ਬਾਰਾਦਰੀ ਰੈਜੀਡੈਂਸ਼ੀਅਲ ਏਰੀਆ, ਸੈਂਟਰਲ ਜੇਲ, ਅਮਨ ਵਿਹਾਰ, ਧਾਲੀਵਾਲ ਕਲੋਨੀ, ਪੁਰਾਨਾ ਬਿਸ਼ਨ ਨਗਰ, ਰਾਘੋਮਾਜਰਾ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾ ਰਾਜਪੁਰਾ ਦੇ ਡਾਲੀਮਾ ਵਿਹਾਰ, ਗੁਰੁ ਅਰਜਨ ਦੇਵ ਨਗਰ, ਨੇੜੇ ਐਨ.ਟੀ.ਸੀ ਸਕੂਲ, ਐਸ.ਐਸ.ਬੀ ਕਲੋਨੀ, ਲੱਕੜ ਮੰਡੀ, ਅਮਰਦੀਪ ਕਲੋਨੀ, ਏਕਤਾ ਕਲੋਨੀ, ਪਟੇਲ ਨਗਰ, ਗਗਨ ਵਿਹਾਰ, ਗਾਂਧੀ ਕਲੋਨੀ, ਰੋਸ਼ਨ ਕਲੋਨੀ,ਨੇੜੇ ਆਰਿਆ ਸਮਾਜ ਮੰਦਰ, ਨੇੜੇ ਦੁਰਗਾ ਮੰੰਦਰ, ਪੁਰਾਨਾ ਰਾਜਪੁਰਾ,ਗਰਗ ਕਲੋਨੀ, ਨੇੜੇ ਸਤਨਰਾਇਣ ਮੰਦਰ, ਗੁਰੂ ਅਮਰਦਾਸ ਕਲੋਨੀ, ਸਮਾਣਾ ਦੇ ਨੀਲਗੜ ਮੁੱਹਲਾ, ਸਰਾਫਾ ਬਾਜਾਰ ਅਤੇ ਨਾਭਾ ਦੇ ਮੈਹਸ ਗੇਟ, ਬੈਂਕ ਸਟਰੀਟ, ਬਠਿੰਡੀਆਂ ਮੁਹੱਲਾ, ਸੈਂਚੁਰੀ ਐਨਕਲੇਨ, ਪੀ. ਡਬਲਿਉ ਰੈਸਟ ਹਾਉਸ, ਸਦਰ ਬਾਜਾਰ, ਮਲੇਰੀਆਨ ਸਟਰੀਟ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚੋ ਪਾਏ ਗਏ ਹਨ ਜਿਹਨਾਂ ਵਿਚ ਤਿੰਨ ਪੁਲਿਸ ਕਰਮੀ ਅਤੇ ਤਿੰਨ ਹਿਸਤ ਕਰਮੀ ਵੀ ਸ਼ਾਮਲ ਹਨ । ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

