ਪਟਿਆਲਾ ‘ਚ ਦਸ ਦੀ ਮੌਤ, 292 ਕੋਵਿਡ ਕੇਸ ਆਏ ਸਾਹਮਣੇ
ਪਟਿਆਲਾ 16 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹੇ ਵਿਚ 292 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2100 ਦੇ ਕਰੀਬ ਰਿਪੋਰਟਾਂ ਵਿਚੋ 292 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋਜਟਿਵ ਕੇਸ ਦੀ ਸੁਚਨਾ ਪੀ.ਜੀ.ਆਈ ਚੰਡੀਗੜ, ਇੱਕ ਦੀ ਲੁਧਿਆਣਾ, ਇੱਕ ਦੀ ਫੋਰਟਿਸ ਹਸਪਤਾਲ ਅਤੇ ਦੋ ਦੀ ਸੰਗਰੂਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9468 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 206 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7188 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 10 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 262 ਹੋ ਗਈ ਹੈ, 7188 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2018 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 292 ਕੇਸਾਂ ਵਿਚੋਂ 150 ਪਟਿਆਲਾ ਸ਼ਹਿਰ, 11 ਸਮਾਣਾ, 42 ਰਾਜਪੁਰਾ, 01 ਨਾਭਾ, ਬਲਾਕ ਭਾਦਸੋਂ ਤੋਂ 27, ਬਲਾਕ ਕੋਲੀ ਤੋਂ 16, ਬਲਾਕ ਕਾਲੋਮਾਜਰਾ ਤੋਂ 10, ਬਲਾਕ ਹਰਪਾਲ ਪੁਰ ਤੋਂ 17, ਬਲਾਕ ਦੁਧਨਸਾਧਾ ਤੋਂ 03, ਬਲਾਕ ਸ਼ੁਤਰਾਣਾ ਤੋਂ 15 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 33 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 259 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਦੀਪ ਨਗਰ, ਡੀਲਾਈਟ ਕਲੋਨੀ, ਧਾਲੀਵਾਲ ਕਲੋਨੀ, ਸੈਨਚੁਰੀ ਐਨਕਲੇਵ, ਜੈ ਜਵਾਨ ਕਲੋਨੀ, ਢਿਲੋ ਮਾਰਗ, ਸਨੀ ਐਨਕਲੇਵ, ਸਵਰਨ ਵਿਹਾਰ, ਪ੍ਰੌਫੈਸਰ ਕਲੋਨੀ, ਮਿਲਟਰੀ ਕੈਂਟ, ਨਿਉ ਹੇਮ ਬਾਗ, ਮਨਜੀਤ ਨਗਰ, ਮਥੁਰਾ ਕਲੋਨੀ, ਤ੍ਰਿਪੜੀ, ਮਾਡਲ ਟਾਉਨ, ਰਤਨ ਨਗਰ, ਗੁੱਡ ਅਰਥ ਕਲੋਨੀ, ਆਦਰਸ਼ ਕਲੋਨੀ, ਦਰਸ਼ਨਾ ਕਲੋਨੀ, ਖਾਲਸਾ ਮੁੱਹਲਾ, ਫੁੱਲਕੀਆਂ ਐਨਕਲੇਵ, ਗੁਰਬਖਸ਼ ਕਲੋਨੀ, ਜੁਝਾਰ ਨਗਰ, ਡੋਗਰਾ ਮੁਹੱਲਾ, ਲਾਹੋਰੀ ਗੇਟ, ਨਿਉ ਆਫੀਸਰ ਕਲੋਨੀ, ਕਮੰਾਡੋ ਕੰਪਲੈਕਸ, ਮੇਹਰ ਸਿੰਘ ਕਲੋਨੀ, ਜੁਝਾਰ ਨਗਰ, ਬਸੰਤ ਵਿਹਾਰ, ਬੁੱਕ ਮਾਰਕਿਟ, ਡੋਗਰਾ ਮੁੱਹਲਾ, ਵਿਕਾਸ ਨਗਰ, ਰਣਜੀਤ ਨਗਰ, ਅਰਬਨ ਅਸਟੇਟ ਫੇਸ ਦੋ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਐਸ.ਐਸ.ਟੀ ਨਗਰ, ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਨੇੜੇ ਬਹਾਵਲਪੁਰ ਧਰਮਸ਼ਾਲਾ, ਰੋਸ਼ਨ ਕਲੋਨੀ, ਗੋਬਿੰਦ ਕਲੋਨੀ, ਨੇੜੇ ਮਹਾਵੀਰ ਮੰੰੰਦਰ, ਠਾਕੁਰਪੁਰੀ ਮੁਹੱਲਾ, ਧਰਮਪੁਰਾ ਕਲੋਨੀ, ਪ੍ਰਤਾਪ ਕਲੋਨੀ, ਵਿਕਾਸ ਨਗਰ, ਨੇੜੇ ਐਨ. ਟੀ. ਸੀ. ਸਕੂਲ, ਮਹਿੰਦਰਾ ਗੰਜ, ਗੁਰੂ ਅਰਜੁਨ ਦੇਵ ਕਲੋਨੀ, ਪੱਚਰੰਗਾ ਚੋਂਕ, ਆਈ.ਟੀ.ਆਈ ਰੋਡ, ਨੇੜੇ ਸਿੰਘ ਸਭਾ ਗੁਰੁਦੁਆਰਾ, ਗਾਂਧੀ ਕਲੋਨੀ, ਵਿਕਾਸ ਨਗਰ, ਪ੍ਰਤਾਪ ਨਗਰ, ਨੇੜੇ ਦੁਰਗਾ ਮੰਦਰ, ਬਸੰਤ ਵਿਹਾਰ , ਸਮਾਣਾ ਦੇ ਸ਼ਕਤੀ ਵਾਟਿਕਾ, ਸੈਵਨ ਸਿਟੀ, ਘੜਾਮਾ ਪੱਤੀ, ਮੋਤੀਆਂ ਬਾਜਾਰ, ਟਿੱਬਾ ਬਸਤੀ, ਇੰਦਰਾਪੁਰੀ ਮੁਹੱਲਾ, ਨਾਭਾ ਤੋਂ ਬੋੜਾਂ ਗੇਟ, ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਇਹਨਾਂ ਵਿੱਚ ਦੋ ਪੁਲਿਸ ਕਰਮੀ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ।ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ / ਹੋਮ ਆਈਸੋਲੇਸ਼ਨ / ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

