ਪੰਜਾਬ

ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਪੱਕੀ ਜ਼ਮਾਨਤ

ਚੰਡੀਗੜ੍ਹ 23 ਸਤੰਬਰ (ਜਤਿੰਦਰ/ਮਧੂਸਾਰ ਬਿਊਰੋ) ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸੈਣੀ ਨੂੰ ਸਰਵਿਸ ਦੌਰਾਨ ਸਾਰੇ ਮਾਮਲਿਆਂ ਵਿੱਚ ਬਲੈਂਕੇਟ ਬੇਲ ਦੇ ਦਿੱਤੀ ਹੈ। ਇਸ ਨਾਲ ਉਸ ਤੋਂ ਗ੍ਰਿਫਤਾਰੀ ਦਾ ਖਤਰਾ ਟਲ ਗਿਆ ਹੈ।

ਸੈਣੀ ਖਿਲਾਫ ਕਈ ਮਾਮਲੇ ਹਨ ਜਿਸ ਕਰਕੇ ਉਸ ਨੂੰ ਗ੍ਰਿਫਤਾਰੀ ਦਾ ਡਰ ਸੀ। ਦਰਅਸਲ ਸੁਪਰੀਮ ਕੋਰਟ ਤੋਂ ਮੁਲਤਾਨੀ ਕੇਸ ਵਿੱਚ ਮਿਲੀ ਆਰਜ਼ੀ ਜ਼ਮਾਨਤ ਮਗਰੋਂ ਪੰਜਾਬ ਪੁਲਿਸ ਨੇ ਸੈਣੀ ਖਿਲਾਫ ਮੁੜ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ। ਮੁਹਾਲੀ ਪੁਲਿਸ ਨੇ ਸੇਵਾਮੁਕਤ ਆਈਏਐਸ ਅਫ਼ਸਰ ਦੇ ਪੁੱਤਰ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਲਾਪਤਾ ਕਰਨ ਦੇ ਕੇਸ ਵਿੱਚ ਸੈਣੀ ਤਲਬ ਕੀਤਾ ਸੀ। ਸੈਣੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਟੌਰ ਥਾਣੇ ਵਿੱਚ ‘ਸਿਟ’ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।

Leave a Reply

Your email address will not be published. Required fields are marked *