ਕੋਵਿਡ ਦੇ 135 ਨਵੇਂ ਕੇਸ, ਚਾਰ ਦੀ ਮੌਤ
ਪਟਿਆਲਾ, 24 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹੇ ਵਿਚ 135 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਪ੍ਰਾਪਤ 2100 ਰਿਪੋਰਟਾਂ ਵਿਚੋਂ 135 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋਜਟਿਵ ਕੇਸ ਦੀ ਸੁਚਨਾ ਐਸ.ਏ.ਐਸ. ਨਗਰ ਅਤੇ ਇੱਕ ਮਿਲਟਰੀ ਹਸਪਤਾਲ ਅੰਬਾਲਾ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 10902 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 206 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 8925 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 302 ਹੋ ਗਈ ਹੈ, 8925 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1675 ਹੈ।ਉਹਨਾਂ ਦੱਸਿਆ ਕਿ 82 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.7 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 135 ਕੇਸਾਂ ਵਿਚੋਂ 59 ਪਟਿਆਲਾ ਸ਼ਹਿਰ, 18 ਸਮਾਣਾ, 10 ਰਾਜਪੁਰਾ, 14 ਨਾਭਾ, ਬਲਾਕ ਭਾਦਸੋਂ ਤੋਂ 04, ਬਲਾਕ ਕੋਲੀ ਤੋਂ 02, ਬਲਾਕ ਕਾਲੋਮਾਜਰਾ ਤੋਂ 07, ਬਲਾਕ ਹਰਪਾਲ ਪੁਰ ਤੋਂ 05, ਬਲਾਕ ਦੁਧਨਸਾਧਾ ਤੋਂ 06, ਬਲਾਕ ਸ਼ੁਤਰਾਣਾ ਤੋਂ 10 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 16 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 119 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਦੇ ਡੀ.ਕੇ ਐਨਕਲੇਵ, ਸਵਰਨ ਵਿਹਾਰ, ਜੱਟਾਂ ਵਾਲਾ ਚੋਂਤਰਾ, ਰਾਵਾ ਐਵੀਨਿਉ, ਨਿਉ ਲਾਲ ਬਾਗ, ਸੰਧੁ ਐਨਕਲੇਵ, ਨਿਉ ਆਫੀਸਰ ਐਨਕਲੇਵ, ਪੁਰਾਨੀ ਸਬਜੀ ਮੰਡੀ, ਜੋਗਿੰਦਰ ਨਗਰ, ਫੁੱਲਕੀਅਨ ਐਨਕਲੇਵ, ਸੰਤ ਐਨਕਲੇਵ, ਮਾਲਵਾ ਐਨਕਲੇਵ, ਖਾਲਸਾ ਮੁੱਹਲਾ, ਬਾਜਵਾ ਕਲੋਨੀ, ਗੁਰਦਰਸ਼ਨ ਨਗਰ, ਮੇਹਰ ਸਿੰਘ ਕਲੋਨੀ, ਅੰਬੇ ਅਪਾਰਟਮੈਂਟ, ਅਮਨ ਨਗਰ, ਸੰਜੇ ਕਲੋਨੀ, ਲਾਹੋਰੀ ਗੇਟ, ਦਰਸ਼ਨੀ ਗੇਟ, ਕਿੱਲਾ ਚੌਂਕ, ਅਰਬਨ ਅਸਟੇਟ ਫੇਸ-ਦੋ ਅਤੇ ਤਿੰਨ, ਬਿਸ਼ਨ ਨਗਰ, ਲਹਿਲ ਕਲੋਨੀ, ਪ੍ਰੇਮ ਨਗਰ,ਬਾਬੂ ਸਿੰਘ ਕਲੋਨੀ, ਬਾਬਾ ਦੀਪ ਸਿੰਘ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਭੱਠਾ ਲੱਛਮਣ ਦਾਸ, ਦਸ਼ਮੇਸ਼ ਕਲੋਨੀ, ਡਾਲ਼ੀਮਾ ਵਿਹਾਰ, ਪਟੇਲ ਨਗਰ, ਨੇੜੇ ਪੰਜੀਰੀ ਪਲਾਂਟ, ਪੁਰਾਨਾ ਰਾਜਪੁਰਾ, ਭਾਰਤ ਕਲੋਨੀ, ਐਮ.ਐਲ.ਏ. ਰੋਡ, ਨੇੜੇ ਐਨ.ਟੀ.ਸੀ ਸਕੂਲ, ਗੁਲਾਬ ਨਗਰ, ਸਮਾਣਾ ਦੇ ਗਰੀਨ ਸਿਟੀ, ਕੇਸ਼ਵ ਨਗਰ, ਕ੍ਰਿਸ਼ਨਾ ਬਸਤੀ, ਸਟੇਟ ਬੈਂਕ ਸਟਰੀਟ, ਦਰਦੀ ਕਲੋਨੀ, ਸਿਵਲ ਹਸਪਤਾਲ, ਅਨੰਦ ਕਲੋਨੀ, ਨਾਭਾ ਦੇ ਅਜੀਤ ਨਗਰ, ਪੁਰਾਨੀ ਨਾਭੀ, ਨੇੜੇ ਰੈਸਟ ਹਾਉਸ, ਪ੍ਰੇਮ ਨਗਰ, ਬੋੜਾਂ ਗੇਟ, ਦੁੱਲਦੀ ਗੇਟ,ਰੋਇਲ ਅਸਟੇਟ, ਪੁਰਾਨਾ ਹਾਥੀ ਖਾਨਾ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

