ਪਟਿਆਲਾ

ਸੀਵਰਮੈਨ ਅਤੇ ਸਫਾਈ ਸੇਵਕਾਂ ਵੱਲੋਂ ਸੀਮਾ ਸ਼ਰਮਾ ਦੇ ਘਰ ਅੱਗੇ ਰੋਸ ਪ੍ਰਦਰਸ਼ਨ

ਪਟਿਆਲਾ 14 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਨਗਰ ਨਿਗਮ ਪਟਿਆਲਾ ਵਿਚ ਠੇਕੇ ਤੇ ਕੰਮ ਕਰਦੇ ਸੀਵਰ ਮੇਨ ਅਤੇ ਸਫਾਈ ਸੇਵਕਾਂ ਵੱਲੋਂ ਠੇਕੇਦਾਰ ਸੀਮਾ ਸ਼ਰਮਾ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਸਫਾਈ ਸੇਵਕਾਂ ਅਤੇ ਸੀਵਰ ਮੇਨ ਵੱਲੋਂ ਦੱਸਿਆ ਗਿਆ ਕਿ ਠੇਕੇਦਾਰ ਸੀਮਾ ਸ਼ਰਮਾ ਵੱਲੋਂ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਦਾ ਠੇਕੇਦਾਰ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਹੈ। ਜਿਵੇਂ ਕਿ ਸਮੇਂ ਸਿਰ ਤਨਖਾਹ ਨਾ ਦੇਣਾ ਅਤੇ ਡੀ.ਸੀ. ਰੇਟ ਜਾਂ ਮਿਨੀਮਮ ਵੇਜ਼ ਪੂਰਾ ਨਹੀਂ ਦਿੱਤਾ ਜਾਂਦਾ। ਜਦੋਂ ਵੀ ਠੇਕੇਦਾਰ ਕੋਲ ਗੱਲ ਕਰਨ ਲਈ ਜਾਂਦੇ ਹਾਂ ਤਾਂ ਉਹ ਕੰਮ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੰਦੀ ਹੈ ਜਿਸ ਕਰਕੇ ਨਗਰ ਨਿਗਮ ਵਿਚ ਠੇਕੇ ਤੇ ਕੰਮ ਕਰਦੇ ਸੀਵਰ ਮੇਨ ਅਤੇ ਸਫਾਈ ਸੇਵਕਾਂ ਵੱਲੋਂ ਠੇਕੇਦਾਰ ਸੀਮਾ ਸ਼ਰਮਾ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ।
ਇਸ ਮੌਕੇ ਭਾਰਤੀਅ ਮਜ਼ਦੂਰ ਸੰਘ ਵੱਲੋਂ ਵੀ ਆਸ਼ਵਾਸ਼ਣ ਦਵਾਇਆ ਗਿਆ ਕਿ ਜੇਕਰ ਠੇਕੇਦਾਰ ਵੱਲੋਂ ਮਜ਼ਦੂਰਾਂ ਦਾ ਸ਼ੋਸ਼ਣ ਬੰਦ ਨਾ ਕੀਤਾ ਗਿਆ ਤਾਂ ਭਾਰਤੀਅ ਮਜ਼ਦੂਰ ਸੰਘ ਠੇਕੇਦਾਰ ਅਤੇ ਨਿਗਮ ਕਮਿਸ਼ਨਰ ਦੇ ਖਿਲਾਫ ਜ਼ੋਰਦਾਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।ਜਿਸ ਦੀ ਸਾਰੀ ਜ਼ਿੰਮੇਵਾਰੀ ਠੇਕੇਦਾਰ ਅਤੇ ਨਿਗਮ ਕਮਿਸ਼ਨਰ ਦੀ ਹੋਵੇਗੀ।ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਤੋਂ ਚੈਅਰਮੇਨ ਧਰਮਿੰਦਰ, ਪ੍ਰਧਾਨ ਮੋਨੂੰ ਕੁਮਾਰ, ਜਨਰਲ ਸੈਕਟਰੀ ਰਿੰਕੂ ਵੈਦ, ਮਨੀਸ਼ ਕੁਮਾਰ, ਅਸ਼ਵਨੀ ਕੁਮਾਰ, ਸੀਵਰ ਮੇਨ ਕੁਲਦੀਪ ਕੁਮਾਰ, ਸੰਦੀਪ, ਕਾਲੂ, ਮੋਨੂੰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *