ਪੰਜਾਬਪਟਿਆਲਾ

ਭਾਜਪਾ ਨੂੰ ਤੀਜੇ ਦਿਨ ਝਟਕਾ : ਜੁਨੇਜਾ ਦੀ ਅਗਵਾਈ ‘ਚ ਪਵਨ ਭੂਮਕ ਅਤੇ ਰਾਜ ਅਵਧ ਸਮੇਤ ਕਈ ਨੌਜਵਾਨ ਅਕਾਲੀ ਦਲ ‘ਚ ਸ਼ਾਮਲ

ਪਟਿਆਲਾ, 29 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰ ਵਿਚ ਲਗਾਤਾਰ ਤੀਜੇ ਦਿਨ ਅਕਾਲੀ ਦਲ ਨੇ ਝਟਕਾ ਦਿੱਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਐਸ.ਸੀ.ਵਿੰਗ ਦੇ ਸਾਬਕਾ ਪ੍ਰਧਾਨ ਅਤੇ ਸਟੇਡੀਅਮ ਮੰਡਲ ਦੇ ਸਾਬਕਾ ਪ੍ਰਧਾਨ ਪਵਨ ਭੂਮਕ ਅਤੇ ਸਟੇਡੀਅਮ ਮੰਡਲ ਦੇ ਉਪ ਪ੍ਰਧਾਨ ਅਤੇ ਪ੍ਰਵਾਸੀ ਵਿੰਗ ਦੇ ਵਾਈਸ ਪ੍ਰਧਾਨ ਰਾਜ ਅਵਧ ਰਾਜੂ ਸਮੇਤ ਕਈ ਦਰਜ਼ਨ ਆਗੂਆਂ ਨੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਜਿਹੜੇ ਹੋਰ ਆਗੂ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸਾਮਲ ਹੋਏ ਉਹਨਾ ਵਿਚ ਹਰਜੀਤ ਸਿੰਘ ਆਟੋ ਯੂਨੀਅਨ, ਹਰਦਿਆਲ ਸਿੰਘ, ਰਾਜੇਸ਼, ਅੰਕਿਤ, ਵਿਕਾਸ, ਰਾਮ ਬਚਨ ਸਰੋਜ, ਸਭਾਪਤੀ ਯਾਦਵ, ਵਿਨੋਦ ਕੁਮਾਰ, ਰੋਹਿਤ ਕੁਮਾਰ, ਸੁਰੇਸ਼ ਕੁਮਾਰ, ਪ੍ਰਮੋਦ ਕੁਮਾਰ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ।

ਪ੍ਰਧਾਨ ਜੁਨੇਜਾ ਨੇ ਸਾਰੇ ਆਗੂਆਂ ਦਾ ਅਕਾਲੀ ਦਲ ਵਿਚ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਜਿਸ ਤਰ੍ਰਾਂ ਕੇਂਦਰ ਦੀ ਮੌਦੀ ਸਰਕਾਰ ਨੇ ਪੰਜਾਬ ਦੇ ਕਿਸਾਨਾ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਉਸ ਨਾਲ ਪੰਜਾਬ ਦੇ ਲੋਕ ਭਾਜਪਾ ਨੂੰ ਨਫਰਤ ਕਰਨ ਲੱਗ ਪਏ ਅਤੇ ਜਿਸ ਤਰ੍ਹਾਂ ਅਕਾਲੀ ਦਲ ਨੇ ਕਿਸਾਨਾ ਦੇ ਹਿੱਤਾਂ ‘ਤੇ ਠੋਕ ਕੇ ਪਹਿਰਾ ਦਿੱਤਾ ਉਸ ਤੋਂ ਬਾਅਦ ਸਾਫ ਹੋ ਗਿਆ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਹੜੀ ਕਾਂਗਰਸ ਅਤੇ ਕਾਂਗਰਸ ਦੀ ਬੀ ਟੀਮ ਆਮ ਆਦਮੀ ਪਾਰਟੀ ਦੀ ਤਰ੍ਰਾਂ ਗੁੰਮਰਾਹ ਨਹੀਂ ਕਰਦੀ, ਸਗੋਂ ਲੋੜ ਪੈਣ ਕਿਸਾਨਾ ਦੇ ਲਈ ਕੁਰਬਾਨੀ ਵੀ ਦੇ ਸਕਦੀ ਹੈ। ਇਸ ਮੌਕੇ ਪਵਨ ਭੂਮਕ ਅਤੇ ਰਾਜ ਅਵਧ ਰਾਜੂ ਨੇ ਕਿਹਾ ਕਿ ਉਹਨਾਂ ਵੱਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਆਪਣੀ ਜਮੀਰ ਦੀ ਅਵਾਜ਼ ‘ਤੇ ਕੀਤਾ ਹੈ ਕਿਉਂਕਿ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਅਤੇ ਦੂਜੇ ਭਾਜਪਾ ਨੇ ਪੰਜਾਬੀਆਂ ਨਾਲ ਧੋਖਾ ਕਮਾਇਆ ਹੈ। ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਆਗੂ ਪਾਇਲ ਮੌਦਗਿਲ ਅਤੇ ਐਡਵੋਕੇਟ ਪਵਨ ਕੁਮਾਰ ਨੇ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੇ ਹਨ। ਇਸ ਮੌਕੇ ‘ਤੇ ਐਸ.ਸੀ. ਵਿੰਗ ਦੇ ਪ੍ਰਧਾਨ ਹੈਪੀ ਲੋਹਟ, ਗੋਬਿੰਦ ਬਡੁੰਗਰ, ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਐਡਵੋਕੇਟ ਮੁਸਾ ਖਾਨ, ਸੰਦੀਪ ਸਿੰਘ ਰਾਜਾ ਤੁੜ, ਹਰਬਖਸ਼ ਚਹਿਲ, ਇੰਦਰਜੀਤ ਖਰੌੜ, ਪ੍ਰਿੰਸ ਲਾਂਬਾ, ਜੈ ਪ੍ਰਕਾਸ਼ ਯਾਦਵ, ਮੁਨੀਸ਼ ਸਿੰਘੀ, ਨਵਨੀਤ ਵਾਲੀਆ, ਰਾਜੂ ਰਾਜਪੂਤ, ਰਵਿੰਦਰ ਠੁਮਕੀ, ਭੁਪਿੰਦਰ ਧੀਮਾਨ, ਪਾਇਲ ਮੌਦਗਿਲ, ਯੁਵਰਾਜ ਅਗਰਵਾਲ, ਦਲੇਰ ਸਿੰਘ, ਹਰਭਜਨ ਸਿੰਘ, ਹਰਜੀਤ ਸਿੰਘ ਜੀਤੀ, ਹਰਮੀਤ ਸਿੰਘ, ਅਮਰਿੰਦਰ ਸਿੰਘ, ਅਰਵਿੰਦਰ ਸ਼ਰਮਾ ਬਿੱਟਾ, ਮਨਮੋਹਨ ਸਿੰਘ ਬਡੁੰਗਰ, ਲਾਡੀ ਜੀ, ਘੋਨਾ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *