ਦੇਸ਼-ਵਿਦੇਸ਼ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀਆਂ ਨਾਲ ਮਿਲਕੇ ਕਰੇਗਾ ਦੇਸ਼ ਵਿਆਪੀ ਕਿਸਾਨ ਰੈਲੀ : ਪ੍ਰੋ. ਚੰਦੂਮਾਜਰਾ

ਤਿੰਨ ਤਖਤਾਂ ਤੋਂ ਚੱਲਣ ਵਾਲਾ ਕਿਸਾਨ ਮਾਰਚ ਦੇਸ਼ ਦੀ ਰਾਜਨੀਤੀ ‘ਚ ਖੜੀ ਕਰੇਗਾ ਨਵੀਂ ਸਫ਼ਬੰਦੀ
ਪਟਿਆਲਾ 30 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ)
ਖੇਤੀ ਆਰਡੀਨੈਂਸ ਕਾਨੂੰਨ ਰੱਦ ਕੀਤੇ ਜਾਣ ਨੂੰ ਲੈ ਕੇ ਤਿੰਨ ਤਖਤਾਂ ਤੋਂ ਕੱਢਿਆ ਜਾ ਕਿਸਾਨ ਮਾਰਚ ਇਤਿਹਾਸਕ ਅਤੇ ਲਾਮਿਸਾਲ ਹੋਵੇਗਾ, ਜੋ ਦੇਸ਼ ਦੀ ਰਾਜਨੀਤੀ ‘ਚ ਨਵੀਂ ਸਫਬੰਦੀ ਖੜੀ ਕਰੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕੀਤਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਖੇਤੀ ਸੈਕਟਰ ਲਈ ਲਿਆਂਦੇ ਕਾਲੇ ਕਾਨੂੰਨ ਖਿਲਾਫ਼ ਚੱਲ ਰਹੀ ਇਹ ਲੜਾਈ ਹਰ ਪੰਜਾਬੀ, ਕਿਸਾਨ, ਖੇਤ ਮਜਦੂਰ ਅਤੇ ਟਰਾਂਸਪੋਰਟ ਦੀ ਨਹੀਂ ਬਲਕਿ ਸੂਬਿਆਂ ਦੇ ਵੱਧ ਅਧਿਕਾਰ ਖੇਤਰ ਦੀ ਲੜਾਈ ਹੋਵੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀਆਂ ਨਾਲ ਮਿਲਕੇ ਦੇਸ਼ ਵਿਆਪੀ ਕਿਸਾਨ ਰੈਲੀ ਕਰੇਗਾ, ਜਿਸ ਦੇ ਸਾਰਥਿਕ ਨਤੀਜੇ ਵੀ ਸਾਹਮਣੇ ਆਉਣਗੇ।

ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੜਾਈ ਅੱਜ ਤੋਂ 45 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਉਹ ਕਿਸੇ ਪਾਸੇ ਲੱਗਦੀ ਵਿਖਾਈ ਦੇਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁੱਕੇ ਕਦਮ ਦੀ ਅੱਜ ਕੌਮਾਂਤਰੀ ਪੱਧਰ ‘ਤੇ ਚਰਚਾ ਹੋ ਰਹੀ ਅਤੇ ਦੇਸ਼ ਦੇ ਦਿੱਗਜ਼ ਆਗੂਆਂ ਸ਼ਰਦ ਪਵਾਰ, ਮਮਤਾ ਬੈਨਰਜੀ, ਫਾਰੂਕ ਅਬਦੁਲਾ, ਅਜੈ ਚੌਟਾਲਾ, ਟੀਆਰਐਸ ਵੱਲੋਂ ਕੀਤੀ ਪਰੋੜਤਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤ ਅਤੇ ਸ਼ਕਤੀ ਵੀ ਪ੍ਰਦਾਨ ਕੀਤੀ ਹੈ। ਪ੍ਰੋ. ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਅਗਲੇ ਹਫ਼ਤੇ ਖੇਤਰੀ ਪਾਰਟੀਆਂ, ਰਾਜਸੀ ਨੇਤਾਵਾਂ, ਰਿਜ਼ਨਲ ਪਾਰਟੀਆਂ ਦੇ ਆਗੂਆਂ ਨਾਲ ਮਿਲਕੇ ਦੇਸ਼ ਵਿਆਪੀ ਕਿਸਾਨ ਰੈਲੀ ਕਰੇਗਾ ਅਤੇ ਇਸ ਲੜਾਈ ਦੇ ਸਾਰਥਿਕ ਨਤੀਜੇ ਵੀ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਲੜਾਈ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਦੀ ਹੋਵੇਗੀ, ਜਿਸ ਨਾਲ ਕਿਸਾਨ ਦੇ ਬੁਨਿਆਦੀ ਹੱਕਾਂ ਵਿਚਾਲੇ ਕੋਈ ਵੀ ਖਰੀਦ ਨਾ ਹੋਵੇ। ਉਨ੍ਹਾਂ ਕਿਹਾ ਐਮਐਸਪੀ ਨੂੰ ਕਾਨੂੰਨੀ ਵਿਵਸਥਾ ‘ਚ ਲਿਆਉਣ ਲਈ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਲੜਾਈ ਲੜ ਰਹੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਰ ਕੋਸ਼ਿਸ਼ ਹੋਵੇਗੀ ਕਿ ਐਮਐਸਪੀ ਨੂੰ ਕਾਨੂੰਨੀ ਮਾਨਤਾ ਮਿਲੇ।
ਇਕ ਸਵਾਲ ਦੇ ਜਵਾਬ ‘ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਸਬੰਧੀ ਨੈਸ਼ਨਲ ਪਾਰਟੀ ਦੇ ਰਾਸ਼ਟਰੀ ਨੇਤਾਵਾਂ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇਕ ਦੂਜੇ ਦਾ ਵਿਰੋਧ ਕਰਨ ਦੀ ਬਜਾਏ ਸਹਿਯੋਗ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਸੁਧਾਰ ਕਾਨੂੰਨ ਵਿਰੁੱਧ ਵਿਸ਼ੇਸ਼ ਸੱਦਣ ਦਾ ਵਾਅਦਾ ਕੀਤਾ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਸਵਾਗਤ ਵੀ ਕਰਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਰਹੀ ਹੈ ਕਿ ਰਾਜਧਾਨੀ ਦਾ ਖੁੱਸਣਾ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ‘ਤੇ ਡਾਕਾ ਪੈਣ ਦਾ ਕਾਰਨ ਵੀ ਇਹੋ ਹੈ ਕਿ ਪੰਜਾਬ ਇਕ ਆਵਾਜ਼ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਸੂਬੇ ਦੇ ਵੱਧ ਅÎਧਿਕਾਰਾਂ ਲਈ ਇਕ ਮੰਚ ਅਤੇ ਇਕ ਆਵਾਜ਼ ਬਣਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਨਰਦੇਵ ਸਿੰਘ ਆਕੜੀ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਵਰਿੰਦਰ ਸਿੰਘ ਪੀ.ਏ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *