ਪਟਿਆਲਾ

ਆਪ ਨੇ ਬਾਪੂ ਗਾਂਧੀ ਦੇ ਬੁੱਤ ਤੇ ਚੜ੍ਹਾਈ ਫੁੱਲ ਮਾਲਾ

ਪਟਿਆਲਾ, 2 ਅਕਤੂਬਰ (ਮਧੂਸਾਰ ਬਿਊਰੋ) ਅੱਜ ਜਿਥੇ ਪੂਰਾ ਦੇਸ਼ ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ ਮਨਾ ਰਿਹਾ ਹੈ, ਉਥੇ ਹੀ ਆਮ ਆਦਮੀ ਪਾਰਟੀ ਨੇ ਵੀ ਸਥਾਨਕ ਮਹਾਤਮਾ ਗਾਂਧੀ ਦੇ ਬੁੱਤ ਤੇ ਫੁੱਲ ਮਾਲਾ ਪਹਿਨਾ ਕਿ ਜੈਅੰਤੀ ਮਨਾਈ। ਇਸ ਦੌਰਾਨ ਆਪ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਬਾਪੂ ਗਾਂਧੀ ਨੇ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਮੁਕਤ ਕਰਨ ਲਈ ਕਈ ਅਹਿਮ ਅੰਦੋਲਨਾਂ ਦੀ ਅਗਵਾਈ ਕੀਤੀ ਸੀ, ਜਿਸ ਨਾਲ ਪੂਰੀ ਦੁਨੀਆ ‘ਚ ਉਨ੍ਹਾਂ ਦੇ ਅੰਦੋਲਨਾਂ ਤੋਂ ਪ੍ਰੇਰਿਤ ਹੋ ਕੇ ਸੁਤੰਤਰਤਾ ਤੇ ਨਾਗਰਿਕ ਅਧਿਕਾਰਾਂ ਦੀਆਂ ਕਈ ਲੜਾਈਆਂ ਲੜੀਆਂ ਗਈਆਂ।ਉਨਾ ਕਿਹਾ ਕਿ ਸੱਤਿਆਗ੍ਰਹਿ ਤੇ ਅਹਿੰਸਾ ਦੇ ਸਿਧਾਂਤਾਂ ‘ਤੇ ਚੱਲ ਕੇ ਬਾਪੂ ਨੇ ਭਾਰਤ ਦੀ ਸੁਤੰਤਰਤਾ ‘ਚ ਵੱਡਾ ਕਿਰਦਾਰ ਨਿਭਾਇਆ ਹੈ।

ਇਸ ਮੌਕੇ ਕੁੰਦਨ ਗੋਗੀਆ ਦੇ ਨਾਲ ਵੀਰਪਾਲ ਕੌਰ ਚਹਿਲ, ਕਿਰਨ ਭਾਟੀਆ, ਡਿੰਪਲ ਬੱਤਾ, ਰਾਜਵੀਰ ਸਿੰਘ ਚਹਿਲ, ਮਦਨ ਗੋਪਾਲ, ਸੁਰਜਣ ਸਿੰਘ, ਸੁਸ਼ੀਲ ਮਿੱਡਾ, ਵਿਨੇ ਕੁਮਾਰ, ਰਾਜਿੰਦਰ ਮੋਹਨ, ਸਿਮਰਨਪ੍ਰੀਤ ਸਿੰਘ, ਨਵਤੇਜ ਪ੍ਰਿੰਸ, ਗੁਰਦਾਸ ਨਾਇਕ, ਹੇਮੰਤ ਸੁਨਾਰਿਆ, ਅਸ਼ੋਕ ਕੁਮਾਰ, ਹਰਸ਼ ਮਹਿਤਾ ਤੇ ਸਿਮਰਨਜੀਤ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *