ਪੰਚਕੂਲਾ ਤੋਂ ਸਵੱਛਤਾ ਪੰਦਰਵਾੜਾ ਮਨਾਏ ਜਾਣ ਦੀ ਸ਼ੁਰੂਆਤ
ਚੰਡੀਗੜ , 2 ਅਕਤੂਬਰ (ਜਤਿੰਦਰ/ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 ਵਿਚ ਗਾਂਧੀ ਜੈਯੰਤੀ ਦੇ ਮੌਕੇ ‘ਤੇ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਨੂੰ ਅੱਗੇ ਵੱਧਾਉਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸੂਬੇ ਵਿਚ ਸਵੱਛ ਹਰਿਆਣਾ ਮੁਹਿੰਮ ਦੇ ਤਹਿਤ ਸੂਬੇ ਨੂੰ ਖੁਲੇ ਵਿਚ ਪਖਾਨਾ ਮੁਕਤ ਸੂਬਾ ਬਣਾਉਣ ਤੋਂ ਬਾਅਦ ਅੱਜ ਮੁੜ ਪੰਚਕੂਲਾ ਤੋਂ ਗਾਂਧੀ ਜੈਯੰਤੀ ਦੇ ਮੌਕੇ ‘ਤੇ ਹਰਿਆਣਾ ਵਿਚ ਸਵੱਛਤਾ ਪੰਦਰਵਾੜਾ ਮਨਾਏ ਜਾਣ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨਾਂ ਨੇ ਸ਼ਹਿਰਾਂ ਵਿਚ ਸੀਵਰੇਜ ਸਫਾਈ ਲਈ ਮੁਹਿੰਮ ਚਲਾਉਣ ਅਤੇ 15 ਦਿਨਾਂ ਦੇ ਅੰਦਰ-ਅੰਦਰ ਸਾਰੇ ਵਾਟਰ ਵਰਕਸ ਤੇ ਤਾਲਾਬਾਂ ਦੀ ਗਾਦ ਕੱਢਣ ਦਾ ਐਲਾਨ ਵੀ ਕੀਤਾ।
ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਤੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਮ ਕਰਨ ਤੋਂ ਬਾਅਦ ਹਾਜਿਰ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਯੰਤੀ ਵੀ ਹੈ ਅਤੇ ਦੋਵਾਂ ਹੀ ਮਹਾਪੁਰਖਾਂ ਦਾ ਦੇਸ਼ ਦੀ ਤਰੱਕੀ ਤੇ ਵਿਕਾਸ ਵਿਚ ਅਹਿਮ ਯੋਗਦਾਨ ਰਿਹਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਉਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜੁਆਨਾਂ ਤੋਂ ਅਪੀਲ ਕੀਤੀ ਕਿ ਸਵੱਛਤਾ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਦੀ ਸੁੰਹ ਲੈਣ। ਉਨਾਂ ਕਿਹਾ ਕਿ ਸਰਕਾਰੀ ਯਤਨਾਂ ਦੇ ਨਾਲ-ਨਾਲ ਹਰੇਕ ਨਾਗਰਿਕ ਦੀ ਜਿੰਮੇਵਾਰੀ ਬਣਦਾ ਹੈ ਕਿ ਉਹ ਆਪਣੇ ਨੇੜੇ-ਤੇੜੇ ਸਫਾਈ ਰੱਖਣ ਲਈ ਸਰਕਾਰੀ ਨੂੰ ਸਹਿਯੋਗ ਕਰਨ ਤਾਂ ਜੋ ਸਵੱਛ ਭਾਰਤ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਇਕ ਸਟੇਟ-ਆਫ-ਦ ਆਰਟ ਮੋਬਾਇਲ ਵਾਟਰ ਟੈਸਟਿੰਗ ਲੈਬ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਵੈਨ ਪੂਰੀ ਤਰਾਂ ਨਾਲ ਇਕ ਮਲਟੀ ਪੈਰਾਮੀਟਰ ਸਿਸਟਮ ਨਾਲ ਲੈਸ ਹੈ, ਜਿਸ ਵਿਚ ਵਿਸ਼ਲੇਸ਼ਕ, ਸੈਂਸਰ, ਪ੍ਰੋਬ ਅਤੇ ਇੰਸਟੂਮੇਂਟੇਸ਼ਨ ਜਿਵੇਂ ਕਿਕਿਲਮੇਂਟ੍ਰਿਕ, ਇਲੈਕਟ੍ਰੋਕੈਮਿਸਟਰੀ ਆਦਿ ਸ਼ਾਮਿਲ ਹਨ। ਇਸ ਨਾਲ ਹਰਿਆਣਾ ਦੇ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਦਾ ਇਕ ਪ੍ਰਭਾਵੀ ਢੰਗ ਮਹੁੱਇਆ ਹੋਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨ ਸੁਪਰ ਸਾਕਰ ਮਸ਼ੀਨ ਤੋਂ ਸੀਵਰੇਜ ਸਫਾਈ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 2 ਅਕਤੂਬਰ ਤੋਂ 17 ਅਕਤੂਬਰ, 2020 ਤਕ ਹਰਿਆਣਾ ਦੇ ਸਾਰੇ ਸ਼ਹਿਰਾਂ ਵਿਚ ਸਵੱਛਤਾ ਪੰਦਰਵਾੜਾ ਮਨਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਇੰਨਾਂ 15 ਦਿਨਾਂ ਦੌਰਾਨ ਸਵੱਛਤਾ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕੋਵਿਡ 19 ਸਥਿਤੀ ਵਿਚ, ਸਫਾਈ ਯਕੀਨੀ ਕਰਨਾ ਹੋਰ ਵੀ ਲਾਜਿਮੀ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਰਗਰਮ ਹਿੱਸੇਦਾਰੀ ਰਾਹੀਂ ਇਸ ਮੰਤਵ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਅਸੀਂ ਆਪਣੇ ਨੇੜੇ-ਤੇੜੇ ਅਤੇ ਰਹਿਣ ਦੀ ਆਦਤ ਨੂੰ ਸਫਾਈ ਬਣਾਉਣ ਰੱਖਣ ਦੇ ਨਾਲ-ਨਾਲ ਇਸ ਨੂੰ ਆਦਤਾਂ ਵਿਚ ਸ਼ਾਮਿਲ ਕਰਨਾ ਹੋਵੇਗਾ ਅਤੇ ਆਪਣੇ ਆਦਤ ਨੂੰ ਬਦਲਣਾ ਹੋਵੇਗਾ।

