ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਨਾਮਾਲੂਮ ਲੋਕਾਂ ਦੀ ਰਹਿਬਰੀ ਕਰੇਗੀ ‘ਵਿਸ਼ਵ ਯੁੱਧ ਸੁਲਤਾਨਵਿੰਡ’ ਵੈਬਸਾਈਟ : ਦਵਿੰਦਰ ਛੀਨਾ
ਰਜਿੰਦਰ ਮੋਹਨ ਸਿੰਘ ਛੀਨਾ, ਭੁਪਿੰਦਰ ਹੋਲੈਂਡ ਨੇ ਕਿਹਾ ਵੈਬਸਾਈਟ ਵਿਸ਼ਵ ਯੁੱਧ ‘ਚ ਸਿੱਖਾਂ ਦੀ ਭੂਮਿਕਾ ਨੂੰ ਕਰੇਗੀ ਉਜਾਗਰ
ਵਿਸ਼ਵ ਯੁੱਧ ਪਹਿਲਾਂ ਤੇ ਦੂਜਾ ਸ਼ਹੀਦ ਵੈਲਫ਼ੇਅਰ ਸੁਸਾਇਟੀ ਵੱਲੋਂ ਵੈਬਸਾਈਟ ਦੀ ਸ਼ੁਰੂਆਤ
ਅੰਮ੍ਰਿਤਸਰ, 10 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ ) ਕੌਮ, ਦੇਸ਼ ਅਤੇ ਬਿਨ•ਾਂ ਭੇਦਵਾਵ ਦੇ ਮਜ਼ਲੂਮਾਂ ਖਾਤਿਰ ਆਪਣਾ ਆਪ ਵਾਰਨ ਦੀ ਗੁੜ•ਤੀ ਸਿੱਖ ਕੌਮ ਨੂੰ ਗੁਰੂ ਸਾਹਿਬ ਦੁਆਰਾ ਵਿਖਾਏ ਗਏ ਮਾਰਗ ਤੋਂ ਨਸੀਬ ਹੋਈ। ਜੇਕਰ ਸਿੱਖ ਕੌਮ ਦੇ ਇਤਿਹਾਸ ‘ਚ ਝਾਤ ਮਾਰੀਏ ਜਾਵੇ ਤਾਂ ਵਿਸ਼ਵ ਭਰ ‘ਚ ਸਿੱਖ ਕੌਮ ਵਰਗੀ ਦਲੇਰੀ, ਨਿਮਰਤਾ ਅਤੇ ਕੁਰਬਾਨੀਆਂ ਦਾ ਕੋਈ ਸਾਨੀ ਨਹੀਂ ਹੈ। ਸੰਸਾਰ ਭਰ ਦੇ ਹਰੇਕ ਵਰਗ ‘ਚ ਕਈ ਲੋਕ ਸਿੱਖ ਗਾਥਾ ਸਬੰਧੀ ਭਲੀਭਾਂਤ ਜਾਣੂ ਵੀ ਹਨ, ਜਿਨ•ਾਂ ਨੇ ਸਿੱਖ ਕੌਮ ਨੂੰ ਬਣਦੇ ਸਤਿਕਾਰ ਨਾਲ ਨਿਵਾਜਿਆ ਹੈ। ਪਰ ਸਮੇਂ ਦੇ ਹਾਲਾਤਾਂ ਨੂੰ ਭਾਂਪਦਿਆਂ ਜੋ ਲੋਕ ਸਿੱਖ ਕੌਮ ਦੇ ਇਤਿਹਾਸ ਨੂੰ ਅਨਜਾਨ ਹਨ ਉਨ•ਾਂ ਦੀ ਜਾਣਕਾਰੀ ‘ਚ ਵਾਧਾ ਕਰਨ ਲਈ ਅੱਜ ਇੱਥੇ ਕਰਵਾਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ‘ਵਿਸ਼ਵ ਯੁੱਧ ਸੁਲਤਾਨਵਿੰਡ ਡਾਟ ਓ. ਆਰ. ਜੀ.’ ਵੈਬਸਾਈਟ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਜਾਰੀ ਆਪਣੇ ਸੰਦੇਸ਼ ‘ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉਕਤ ਵੈਬਸਾਈਟ ਲਾਂਚ ਕਰਨ ਦੀ ਮੁਬਾਰਕਬਾਦ ਦਿੰਦਿਆਂ ਇਸ ਨੂੰ ਭਾਰਤ ਲਈ ਸਿੱਖਾਂ ਦੇ ਯੋਗਦਾਨ ਬਾਰੇ ਉਜਾਗਰ ਕਰਨ ਤੋਂ ਇਲਾਵਾ ਜੋ ਲੋਕ ਸਿੱਖ ਕੌਮ ਦੇ ਇਤਿਹਾਸ ਤੋਂ ਅਨਜਾਨ ਹਨ ਉਨ•ਾਂ ਦੇ ਗਿਆਨ ‘ਚ ਅਹਿਮ ਵਾਧਾ ਕਰਨ ਲਈ ਲਾਹੇਵੰਦ ਸਹਾਈ ਹੋਵੇਗੀ, ਬਾਰੇ ਕਿਹਾ।
ਇਸ ਮੌਕੇ ਪੰਜਾਬ ਕਲਚਰਲ ਪ੍ਰਮੋਸ਼ਨ ਕਾਊਂਸਿਲ ਦੇ ਪ੍ਰਧਾਨ ਸ. ਦਵਿੰਦਰ ਸਿੰਘ ਛੀਨਾ ਨੇ ਪ੍ਰੋਗਰਾਮ ਮੌਕੇ ਕਿਹਾ ਕਿ ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਨਾਮਾਲੂਮ ਲੋਕਾਂ ਦੀ ਇਹ ਵੈਬਸਾਈਟ ਰਹਿਬਰੀ ਕਰੇਗੀ। ਉਨ•ਾਂ ਕਿਹਾ ਕਿ ਸਿੱਖ ਕੌਮ ਦੀਆਂ ਕਈ ਮਹਾਨ ਕੁਰਬਾਨੀਆਂ ਦੇ ਅਣਛੂਹੇ ਪਹਿਲੂਆਂ ਤੋਂ ਲੋਕ ਵਾਕਿਫ਼ ਨਹੀਂ ਹਨ, ਜਿਸ ਸਬੰਧੀ ਵਿਸ਼ਵ ਯੁੱਧ ਪਹਿਲਾਂ ਤੇ ਦੂਜਾ ਸ਼ਹੀਦ ਵੈਲਫ਼ੇਅਰ ਸੋਸਾਇਟੀ ਵਲੋਂ ਉਕਤ ਕਾਰਜ ਉਲੀਕਿਆਂ ਇਹ ਵੈਬਸਾਈਟ ਲਾਂਚ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਖ਼ਾਲਸਾ ਕਾਲਜ ਦੀ ਐਲੂਮਨੀ ਦੁਨੀਆ ਦੇ ਕੋਨੇ ਕੋਨੇ ‘ਤੇ ਸਲਾਹੁਣਯੋਗ ਅਹੁੱਦਿਆਂ ਅਤੇ ਬਿਜਨੈਸਮੈਨ ਵਜੋਂ ਕਾਰਜਸ਼ੀਲ ਹਨ ਅਤੇ ਆਪਣੀ ਵਿੱਦਿਅਕ ਸੰਸਥਾ ਖ਼ਾਲਸਾ ਦੀ ਆਨ ਤੇ ਸ਼ਾਨ ਲਈ ਹਮੇਸ਼ਾਂ ਤੱਤਪਰ ਹਨ। ਜਿਨ•ਾਂ ‘ਚ ਕਾਲਜ ਦੇ ਐਲੂਮਨੀ ਅਤੇ ਨਾਮਵਰ ਖੋਜਕਰਤਾ ਸ: ਭੁਪਿੰਦਰ ਸਿੰਘ ਹਾਲੈਂਡ ਜੋ ਕਿ ਸਿੱਖ ਇਨ ਵਰਲਡ ਵਾਰ-1 ਅਤੇ 2 ਸਿਰਲੇਖ ਪੁਸਤਕਾਂ ਨੂੰ ਲੋਕ ਅਰਪਿਤ ਚੁੱਕੇ ਹਨ, ਵਲੋਂ ਹੀ ਇਸ ਵੈਬਸਾਈਟ ਨੂੰ ਲਾਂਚ ਕੀਤਾ ਗਿਆ। ਇਸ ਵੈਬਸਾਈਟ ‘ਚ 17 ਵੀਡਿਓ ਤੋਂ ਇਲਾਵਾ ਬਹੁਤ ਸਾਰੀ ਹੋਰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਇਸ ਮੌਕੇ ਹਾਲੈਂਡ ਤੋਂ ਆਨਲਾਈਨ ਸੰਦੇਸ਼ ਰਾਹੀਂ ਸਿੱਖ ਇਤਿਹਾਸਕਾਰ, ਲੇਖਕ ਅਤੇ ਰਿਟਾਇਰਡ ਅਕਾਊਂਟਿੰਗ ਐਨਾਲਿਸਟ ਸ: ਭੁਪਿੰਦਰ ਸਿੰਘ ਹਾਲੈਂਡ ਨੇ ਕਿਹਾ ਸਿੱਖਾਂ ਦਾ ਦੇਸ਼ ਅਤੇ ਕੌਮ ਲਈ ਬਹੁਤ ਵੱਡਮੁੱਲਾ ਯੋਗਦਾਨ ਰਿਹਾ ਹੈ, ਉਹ ਚਾਹੇ ਯੁੱਧ ਹੋਵੇ, ਧਰਤੀ ‘ਚੋਂ ਅੰਨ ਦੀ ਪੈਦਾਵਾਰ, ਸਪੋਰਟਸ, ਦੇਸ਼ ਦੀ ਉਨਤੀ ਤੇ ਤਰੱਕੀ ਦੀ ਗੱਲ ਹੋਵੇ, ਸਿੱਖਾਂ ਨੇ ਆਪਣੇ ਹੌਂਸਲੇ ਅਤੇ ਜਜਬਾ ਦਾ ਸਬੂਤ ਦਿੰਦਿਆਂ ਹਰ ਮੈਦਾਨ ਫਤਿਹ ਕੀਤਾ ਹੈ। ਜਿਸ ਕਰਕੇ ਸਿੱਖ ਇਕ ਬਹਾਦਰ ਅਤੇ ਮਿਹਨਤਕਸ਼ ਕੌਮ ਹੈ, ਦਾ ਮਾਣ ਪ੍ਰਾਪਤ ਹੈ। ਉਨ•ਾਂ ਵੈਬਸਾਈਟ ਲਾਂਚ ਹੋਣ ‘ਤੇ ਸੋਸਾਇਟੀ ਤੇ ਹੋਰਨਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੌਂਸਲ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਪੀ. ਸੀ. ਪੀ. ਸੀ. ਦੇ ਪ੍ਰਧਾਨ ਡੀ. ਐਸ. ਛੀਨਾ, ਸੋਸਾਇਟੀ ਪ੍ਰਬੰਧਕ ਸ: ਹਾਂਲੈਂਡ ਅਤੇ ਖ਼ਾਲਸਾ ਕਾਲਜ ਅਲੂਮੈਨੀ ਦੀ ਸੋਚ ਅਧਾਰਿਤ ਵੈਬਸਾਈਟ ਵਿਸ਼ਵ ਯੁੱਧ ‘ਚ ਸਿੱਖਾਂ ਦੀ ਭੂਮਿਕਾ ਨੂੰ ਉਜਾਗਰ ਕਰੇਗੀ। ਉਨ•ਾਂ ਕਿਹਾ ਕਿ ਸਿੱਖ ਇਤਿਹਾਸ ਤੇ ਹੋਰਨਾਂ ਸਬੰਧੀ ਅਨਜਾਨ ਲੋਕਾਂ ਦੀ ਜਾਣਕਾਰੀ ‘ਚ ਵਾਧਾ ਕਰਨ ਲਈ ਉਕਤ ਸਤਿਕਾਰਯੋਗ ਤ੍ਰਿਮੂਰਤੀ ਨੇ ਇਸ ਵੈਬਸਾਈਟ ਨੂੰ ਲਾਂਚ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ। ਸੋਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਮਾਹਲ ਵਲੋਂ ਅੱਜ ਉਕਤ ਵੈਬਸਾਈਟ ਨੂੰ ਲੋਕ ਅਰਪਿਤ ਕਰ ਦਿੱਤਾ ਗਿਆ ਹੈ।
ਉਨ•ਾਂ ਦੱਸਿਆ ਕਿ ਉਕਤ ਵੈਬਸਾਈਟ ‘ਤੇ ਪਹਿਲਾ ਵਿਸ਼ਵ ਯੁੱਧ ਫ਼ਰਾਂਸ ਤੇ ਬੈਲਜੀਅਮ ਦੌਰਾਨ 14 ਮਹੀਨੇ ਚੱਲਦਿਆਂ ਜਿਸ ‘ਚ 34,252 ਸਿਪਾਹੀ ਜਿਨ•ਾਂ ‘ਚ ਜਿਆਦਾ ਸਿੱਖ ਸਨ, ਸ਼ਹੀਦੀ ਹਾਸਲ ਕੀਤੀ ਅਤੇ ਇਸ ‘ਚ 37 ਮਿਲੀਅਨ ਜਾਨਾਂ ਗਈਆਂ। ਦੂਜੇ ਯੁੱਧ ਜੋ ਕਿ 1939 ਤੋਂ 45 ਤੱਕ ਦਾ ਜ਼ਿਕਰ ਹੈ। ਜਿਸ ‘ਚ ਬ੍ਰਿਟਿਸ਼ ਇੰਡੀਅਨ ਆਰਮੀ ਦੀ ਗਿਣਤੀ 25 ਲੱਖ ਅਪੜੀ ਅਤੇ ਕੁਲ 89,218 ਸਿਪਾਹੀ ਸ਼ਹੀਦ ਸਨ ਬਾਰੇ ਜਾਣਕਾਰੀ ਤੋਂ ਇਲਾਵਾ ਸਿੱਖ ਕੌਮ ਦੀਆਂ ਹੋਰ ਮਹਾਨ ਲਾਸਾਨੀ ਮਹਾਨ ਸ਼ਹਾਦਤਾਂ ਨੂੰ ਵੈਬਸਾਈਟ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਡੀ. ਐਸ. ਰਟੌਲ, ਸਰਬਜੀਤ ਸਿੰਘ ਗੁੰਮਟਾਲਾ, ਸ: ਹਰਜਾਪ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਭੱਟੀ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।

