ਅੰਮ੍ਰਿਤਸਰ

ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਕਥਾਵਾਚਕ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਤਮਸਤਕ ਹੋਏ

ਬੁੱਢਾ ਦਲ ਵੱਲੋਂ ਭਾਈ ਸਾਹਿਬ ਦਾ ਵਿਸ਼ੇਸ਼ ਸਨਮਾਨ
ਸ਼੍ਰੀ ਅੰਮ੍ਰਿਤਸਰ ਸਾਹਿਬ, 3 ਨਵੰਬਰ (ਸੋਨੂੰ ਨਰੂਲਾ) ਸਿੱਖ ਕੌਮ ਦੇ ਨਾਮਵਰ ਧਰਮ ਪ੍ਰਚਾਰਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਕਥਾਵਾਚਕ, ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਸ਼ਾਹੀ ਛੇਵੀਂ ਅਤੇ ਗੁਰਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਉਚੇਚੇ ਤੌਰ ਤੇ ਦਰਸ਼ਨਾਂ ਲਈ ਪੁਜੇ।ਉਨ੍ਹਾਂ ਉਸ ਇਤਿਹਾਸਕ ਗੁਰਅਸਥਾਨ ਥੜਾ ਸਾਹਿਬ ਜਿਸ ਤੇ ਬੈਠ ਛੇਵੇਂ ਪਾਤਸ਼ਾਹ ਕੁਸ਼ਤੀਆਂ ਤੇ ਜੋਰਅਜਮਾਈ ਕਰਵਾਉਂਦੇ ਸਨ ਦੇ ਦਰਸ਼ਨ ਕੀਤੇ।ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਇਸ ਵਕਤ ਰੋਜਾਨਾ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਥਾ ਕਰ ਰਹੇ ਹਨ।ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਸਾਹਿਬ ਦੇ ਲਕਬ ਦੀ ਉਪਾਧੀ ਬਖਸ਼ਿਸ਼ ਹੋਈ ਹੈ।

ਭਾਈ ਪਿੰਦਰਪਾਲ ਸਿੰਘ ਨੇ ਕਿਹਾ ਕਿ ਬੁੱਢਾ ਦਲ਼ ਨਿਹੰਗ ਸਿੰਘਾਂ ਦਾ ਬਹੁਤ ਪੁਰਾਤਨ ਦਲ ਹੈ ਜਿਸ ਦੇ ਮੁਖੀਆਂ ਨੇ ਔਖੇ ਸਮੇਂ ਕੌਮ ਦੀ ਸਚੁੱਜੀ ਅਗਵਾਈ ਕੀਤੀ ਹੈ।ਉਨ੍ਹਾਂ ਕਿਹਾ ਕਿ ਅਜੋਕੇ ਮਨੁੱਖੀ ਸਮਾਜ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਅਗਵਾਈ ਲੈਣੀ ਚਾਹੀਦੀ ਹੈ।ਬਾਣੀ -ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।ਮਨੁੱਖੀ ਕਦਰਾਂ ਕੀਮਤਾਂ ਦਾ ਪਾਲਣ ਜਰੂਰੀ ਹੈ। ਬੁੱਢਾ ਦਲ ਛਾਉਣੀ ਨਿਹੰਗ ਸਿੰਘਾਂ ਪੁਜਣ ਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਜਥੇ: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਭਾਈ ਪਿੰਦਰਪਾਲ ਸਿੰਘ ਨੂੰ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ, ਮੁਖ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨੱ੍ਹਇਆ, ਬਾਬਾ ਭਗਤ ਸਿੰਘ ਨੇ ਬੁੱਢਾ ਦਲ ਵਲੋਂ ਪ੍ਰਕਾਸ਼ਤ ਵਿਸ਼ੇਸ਼ ਪੁਸਤਕਾਂ, ਸੋਵੀਨਰ ਅਤੇ ਦੋਸ਼ਾਲਾ ਸਿਰਪਾਓ ਨਾਲ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਜੋ ਪੁਰਾਤਨ ਇਮਾਰਤਾਂ, ਸ਼ਸ਼ਤਰ, ਸ਼ਾਸਤਰ ਬੁੱਢਾ ਦਲ ਨੇ ਸੁਰੱਖਿਅਤ ਸੰਭਾਲੇ ਹਨ ਉਹ ਪ੍ਰਸੰਸਾ ਵਾਲੀ ਗੱਲ ਹੈ।

Leave a Reply

Your email address will not be published. Required fields are marked *