ਅੰਮ੍ਰਿਤਸਰ

ਕੈਪਟਨ ਅਮਰਿੰਦਰ ਸਿੰਘ ਫਸਲਾਂ ਤੇ ਐਮਐਸਪੀ ਦੇਣ ਜਾਂ ਗੱਦੀ ਛੱਡ ਦੇਣ : ਕੁਲਦੀਪ ਸਿੰਘ ਧਾਲੀਵਾਲ

ਚੌਗਾਵਾਂ 8 ਨਵੰਬਰ (ਸੋਨੂੰ ਨਰੂਲਾ) ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਆਪ ਨੂੰ ਮਜਬੂਤ ਕਰਨ ਲਈ ਪਿੰਡ ਚੇਤਨਪੁਰਾ ਅਤੇ ਸੰਗਤਪੁਰਾ ਵਿੱਚ ਆਪ ਵਲੰਟੀਅਰਜ ਅਤੇ ਆਗੂਆਂ ਦੀਆਂ ਪ੍ਰਭਾਵਸਾਲੀ ਮੀਟਿੰਗਾਂ ਆਪ ਦੇ ਕਿਸਾਨ ਵਿੰਗ ਪੰਜਾਬ ਦੇ ਉਪ -ਪਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪਰਧਾਨਗੀ ਹੇਠ ਹੋਈਆਂ ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਤੇ ਉਹ ਸਿਆਸੀ ਡਰਾਮੇਬਾਜੀ ਛੱਡਕੇ ਪੰਜਾਬ ਵਿੱਚ ਸਬਜ਼ੀਆਂ ਅਤੇ ਦੂਸਰੀਆਂ ਫਸਲਾਂ ਤੇ ਐਮਐਸਪੀ ਦੇਣ ਜੇ ਨਹੀ ਦੇ ਸਕਦੇ ਤਾਂ ਓੁਹਨਾਂ ਨੂੰ ਗੱਦੀ ਛੱਡ ਦੇਣੀ ਚਾਹੀਦੀ ਉਹਨਾਂ ਕਿਹਾ ਕਿ 2022 ਵਿੱਚ ਆਪ ਦੀ ਸਰਕਾਰ ਆਉਣ ਤੋ ਬਾਅਦ ਅਸੀ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ।

ਮੀਟਿੰਗਾਂ ਨੂੰ ਆਪ ਦੇ ਸੀਨੀਅਰ ਆਗੂ ਬਲਦੇਵ ਸਿੰਘ ਬੱਬੂ ਚੇਤਨਪੁਰਾ ਅਤੇ ਅਜੈਪਾਲ ਸੰਗਤਪੁਰਾ ਨੇ ਵੀ ਸੰਬੋਧਨ ਕੀਤਾ ਇਹਨਾਂ ਮੀਟਿੰਗਾਂ ਵਿੱਚ ਬਲਜੀਤ ਸਿੰਘ ਬੱਲਬਾਵਾ ਗੁਰਮੇਲ ਸਿੰਘ ਕੋਟਲਾ ਰਣਜੀਤ ਸਿੰਘ ਰਾਣਾ ਚੇਤਨਪੁਰਾ ਬਿੰਦਰ ਸਿੰਘ ਚੇਤਨਪੁਰਾ ਸੁਰਜੀਤ ਸਿੰਘ ਬੱਬੀ ਦਲਜੀਤ ਸਿੰਘ ਭੱਟੀ ਬੰਟੀ ਭੰਗੂ ਅਰਸ਼ ਭੰਗੂ ਹਰਪਿੰਦਰ ਸਿੰਘ ਸੰਗਤਪੁਰਾ ਗੁਰਜਿੰਦਰ ਸਿੰਘ ਲਾਲੀ ਮੈਂਬਰ ਕਰਨੈਲ ਸਿੰਘ ਮੈਂਬਰ ਨਿਸ਼ਾਨ ਸਿੰਘ ਲਾਡੀ ਸੰਗਤਪੁਰਾ ਦਿਲਸੇਰ ਸਿੰਘ ਕੇਵਲ ਸਿੰਘ ਰੇਸਮ ਸਿੰਘ ਡਾ ਜਸਪਿੰਦਰ ਸਿੰਘ ਡਾ ਦਲਜੀਤ ਸਿੰਘ ਝੰਡੇਰ ਕੁਲਵੰਤ ਸਿੰਘ ਮੈਂਬਰ ਝੰਡੇਰ ਜਤਿੰਦਰ ਸਿੰਘ ਮਨਦੀਪ ਸਿੰਘ ਅਤੇ ਅਕਾਸਦੀਪ ਸਿੰਘ ਸਾਮਲ ਸਨ

Leave a Reply

Your email address will not be published. Required fields are marked *