ਖੇਤੀ ਸੁਧਾਰ ਕਾਨੂੰਨ ‘ਤੇ ਕਾਂਗਰਸ ਦੀ ਦੋਗਲੀ ਨੀਤੀ : ਪ੍ਰੋ. ਚੰਦੂਮਾਜਰਾ
ਕੇਂਦਰ ਇਸ ਗੱਲ ਨੂੰ ਸਮਝੇ ਕਿ ਪੰਜਾਬ ਦੇ ਸੰਘਰਸ਼ੀ ਲੋਕਾਂ ਨੇ ਕਦੇ ਵੀ ਦਬਾਅ ਹੇਠ ਨਹੀਂ ਆਏ
ਪਟਿਆਲਾ, 8 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਕੇਂਦਰ ਦੇ ਖੇਤੀ ਸੁਧਾਰ ਕਾਨੂੰਨ ‘ਤੇ ਦੋਗਲੀ ਨੀਤੀ ਅਪਣਾ ਰਹੀ ਹੈ, ਜਿਥੇ ਦਿੱਲੀ ਜਾ ਕੇ ਧਰਨੇ ਦੇਣ ਦੇ ਡਰਾਮੇ ਕਰ ਰਹੀ ਹੈ ਉਥੇ ਪੰਜਾਬ ਵਿਧਾਨ ਸਭਾ ਵਿਚ ਅਧੁਰਾ ਬਿਲ ਪਾਸ ਕਰਕੇ ਪੰਜਾਬ ਦੇ ਕਿਸਾਨਾ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰ ਰਹੀ ਹੈ। ਉਹ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਭਾਟ ਸਿੱਖ ਬਿਰਾਦਰੀ ਵਿੰਗ ਦੇ ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਵੱਲੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸੱਚ ਵਿਚ ਹੀ ਪੰਜਾਬ ਦੇ ਕਿਸਾਨਾ ਦਾ ਖੇਤੀ ਸੁਧਾਰ ਕਾਨੂੰਨ ਦੇ ਮਾਮਲੇ ਵਿਚ ਭਲਾ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਰਾਜਸਥਾਨ ਅਤੇ ਛੱਤੀਸਗੜ੍ਹ ਸਰਕਾਰਾਂ ਦੇ ਪੈਟਰਲ ‘ਤੇ ਪੰਜਾਬ ਵਿਧਾਨ ਸਭਾ ਵਿਚ ਬਿਲ ਪਾਸ ਕਰਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਪਹਿਲਾਂ ਹੀ ਇੱਕ ਨਹੀਂ ਸਗੋਂ ਕਈ ਮਾਮਲਿਆਂ ਵਿਚ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹੀ ਕੰਮ ਕਰਦੇ ਹਨ ਜਿਸ ਦਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਸ਼ਾਰਾ ਕੀਤਾ ਜਾਂਦਾ ਹੈ। ਦੂਜੇ ਪਾਸੇ ਪ੍ਰੋ. ਚੰਦੂਮਾਜਰਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਖੇਤੀ ਸੁਧਾਰ ਕਾਨੂੰਨ ਦੇ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਪਹਿਲ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਦਾ ਅੜੀਅਲ ਰਵੱਈਆ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਪ੍ਰੋ ਚੰਦੂਮਾਜਰਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਕੇਂਦਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਸੰਘਰਸ਼ੀ ਲੋਕ ਕਦੇ ਵੀ ਦਬਾਅ ਹੇਠ ਨਹੀਂ ਆਏ। ਇਸ ਲਈ ਕਦੇ ਟਰੇਨਾ ਬੰਦ ਕਰ ਦੇਣੀਆਂ ਅਤੇ ਕਦੇ ਆਰ.ਡੀ.ਐਫ. ਬੰਦ ਕਰਨ ਦੀਆਂ ਧਮਕੀਆਂ ਦੇਣੀਆਂ ਬੰਦ ਕਰਕੇ ਪੰਜਾਬ ਦੇ ਕਿਸਾਨ ਵੱਲੋਂ ਪਿਛਲੇ 8 ਦਹਾਕਿਆਂ ਤੋਂ ਦੇਸ ਦੇ ਅੰਨ ਭੰਡਾਰ ਵਿਚ ਪਾਏ ਯੋਗਦਾਨ ਦੀ ਕਦਰ ਕਰਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ 26 ਨਵੰਬਰ ਦੇ ਕਿਸਾਨਾ ਦੇ ਦਿੱਲੀ
ਚਲੋ ਸੰਘਰਸ਼ ਦਾ ਪੂਰਾ ਸਮਰਥਨ ਕਰਦਾ ਹੈ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਬੀਰ ਸਿੰਘ ਖੱਟੜਾ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਨਾਭਾ ਦੇ ਹਲਕਾ ਇੰਚਾਰਜ਼ ਕਬੀਰ ਦਾਸ, ਸਾਬਕਾ ਮੰਤਰੀ ਸੁਰਜੀਤ ਕੋਹਲੀ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਬਲਵੰਤ ਸਿੰਘ ਖੋਖ, ਸੰਦੀਪ ਸਿੰਘ ਰਾਜ ਤੁੜ, ਗੁਰਦੀਪ ਸਿੰਘ ਸੇਖੁਪੁਰ, ਭੁਪਿੰਦਰ ਸਿੰਘ ਸੈਫਦੀਪੁਰ, ਸੁਖਬੀਰ ਸਿੰਘ ਅਬਲੋਵਾਲ, ਜਸਪਾਲ ਸਿੰਘ ਬਿੱਟੂ ਚੱਠਾ, ਜਸਪਾਲ ਸਿੰਘ ਗੰਗਰੌਲੀ, ਸੁਖਵਿੰਦਰਪਾਲ ਸਿੰਘ ਮਿੰਟਾ, ਜਰਨੈਲ ਸਿੰਘ ਅਲੀਪੁਰ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਮਨਪ੍ਰੀਤ ਸਿੰਘ ਚੱਢਾ, ਤਿਰਲੋਕ ਸਿੰਘ ਤੋਰਾ, ਡਾ ਯਸ਼ਪਾਲ ਖੰਨਾ, ਜਸਵਿੰਦਰ
ਸਿੰਘ ਮੀਰਾਂਪੁਰ, ਬਿੰਦਰ ਸਿੰਘ ਬਹਾਦਰਗੜ੍ਹ, ਮਹਿੰਦਰ ਸਿੰਘ ਪੰਜੇਟਾਂ, ਮਹਿੰਦਰਪਾਲ ਸਿੰਘ ਸੋਢੀ, ਮਨਮੋਹਨ ਸਿੰਘ, ਗੁਰਵਿੰਦਰ ਸਿੰਘ ਮੋਰ, ਗੁਰਸੇਵਕ ਸਿੰਘ ਨੌਲੱਖਾ, ਸਾਬਕਾ ਕੌਂਸਲਰ ਰਾਜੂ, ਹਰਜਿੰਦਰ ਸਿੰਘ ਫੱਕਰ ਸੁਲਤਾਨਪੁਰ ਲੋਧੀ , ਸੁਰਿੰਦਰ ਸਿੰਘ ਛਿੰਦਾ ਪਟਿਆਲਾ, ਕੁਲਬੀਰ ਸਿੰਘ ਸੋਨਾ ਪ੍ਰਧਾਨ, ਗੁਬਚਨ ਸਿੰਘ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ, ਪਰਮਜੀਤ ਸਿੰਘ ਪੱਪੂ ਪ੍ਰਧਾਨ, ਪ੍ਰ੍ਰਧਾਨ ਸਰੂਪ ਸਿੰਘ, ਪ੍ਰਧਾਨ ਅਵਤਾਰ ਸਿੰਘ, ਪ੍ਰਧਾਨ ਸੋਨੂੰ ਸਿੰਘ ਪਾਸੀ ਰੋਡ, ਪ੍ਰਧਾਨ ਭਜਨ ਸਿੰਘ, ਪ੍ਰਧਾਨ ਚਾਨਣ ਸਿੰਘ, ਪ੍ਰਧਾਨ ਸੁਖਚੈਨ ਸਿੰਘ, ਅਮਰਜੀਤ ਸਿੰਘ ਗਿਆਨੀ, ਸਾਬਕਾ ਕੌਂਸਲਰ ਸੁਰਜੀਤ ਸਿੰਘ ਰਾਜੂ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਸੱਦੋਂ, ਤਰਲੋਕ ਸਿੰਘ, ਪ੍ਰਧਾਨ ਸਰਦਾਰੀ ਸਿੰਘ, ਸੁਰਿੰਦਰ ਸਿੰਘ ਛਿੰਦਾ, ਲਖਵਿੰਦਰ ਸਿੰਘ ਲੱਖੀ, ਸੁਰਜੀਤ ਸਿੰਘ ਪੋਲਾਖਾ, ਬਾਬਾ ਨੌਲੱਖਾ ਜੀ, ਕਰਮਜੀਤ ਸਿੰਘ ਨਿਮਾਣਾ, ਜੀਤੀ, ਜਗਜੀਤ ਸਿੰਘ, ਮਨਿੰਦਰ ਸਿੰਘ, ਨਾਨਕ ਸਿੰਘ, ਅਮਰੀਕ ਸਿੰਘ, ਨਰਿੰਦਰ ਸਿੰਘ, ਪੰਮਾ ਸਿੰਘ, ਸੁਖਚੈਨ ਸਿੰਘ ਤ੍ਰਿਪੜੀ, ਜੈਬੀ, ਅਮਰੀਤ ਸਿੰਘ, ਕਰਨਵੀਰ ਸਿੰਘ ਅਨਮੋਲ, ਲਖਬੀਰ ਸਿੰਘ ਖਰੜ, ਗੁਰਬਚਨ ਸਿੰਘ ਪÎਟਿਆਲਾ, ਰਣਜੀਤ
ਸਿੰਘ ਭੁੱਲਾ, ਸਰਦਾਰ ਸਿੰਘ ਸਰਦਾਰੀ, ਗੁਲਜਾਰ ਸਿੰਘ ਖਰੜ, ਸੁਰਿੰਦਰ ਸਿੰਘ, ਬਲਬੀਰ ਸਿੰਘ ਪੋਤੀਵਾਲ ਖੰਨਾ, ਜਰਨੈਲ ਸਿੰਘ ਪਟਿਆਲਾ, ਸੁਖਚੈਨ ਸਿੰਘ, ਭੁਪਿੰਦਰ ਸਿੰਘ ਖੰਨਾ, ਲਖਵਿੰਦਰ ਸਿੰਘ ਲੱਖੀ, ਗੁਰਬਾਜ ਸਿੰਘ ਰਾਜਪੁਰਾ, ਪ੍ਰੀਤਪਾਲ ਸਿੰਘ ਸਰਹੰਦ, ਭਜਨ ਸਿੰਘ ਚੌਹਾਨ, ਸਤਨਾਮ ਸਿੰਘ ਚੰਡੀਗੜ੍ਹ, ਪਰਮਜੀਤ ਸਿੰਘ ਫਗਵਾੜਾ, ਜਗਤਾਰ ਸਿੰਘ ਫਗਵਾੜਾ, ਜਗਜੀਤ ਸਿੰਘ ਲੁਧਿਆਣਾ, ਗਿਆਨੀ ਪਰਮਜੀਤ ਸਿੰਘ ਫਲੌਰ, ਸੋਨੂੰ ਸਿੰਘ ਖਾਲਸਾ, ਮਨਪ੍ਰੀਤ ਸਿੰਘ ਸ਼ਹਿਰੀ, ਸਰਨਜੀਤ ਸਿੰਘ ਪਿੰ੍ਰਸ, ਨਰਿੰਦਰਪਾਲ ਲੁਧਿਆਣਾ, ਹਰਜੀਤ ਸਿੰਘ ਮੋਗਾ, ਤਰਲੋਕ ਸਿੰਘ ਦਿਗਪਾਲ, ਚਾਨਣ ਸਿੰਘ ਦਿਗਪਾਲ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ। ਫੋਟੋ ਕੈਪਸ਼ਨ:ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਨਾਲ ਹਨ ਪਲਵਿੰਦਰ ਸਿੰਘ ਰਿੰਕੂ, ਇੰਦਰਮੋਹਨ ਬਜਾਜ, ਜਗਜੀਤ ਸਿੰਘ ਕੋਹਲੀ ਅਤੇ ਹੋਰ ਆਗੂ।

