ਹਿੰਦੂਆਂ ਦੀਆਂ 45 ਫੀਸਦੀ ਵੋਟਾਂ ਲੈਕੇ ਕੈਪਟਨ ਕੁੰਭਕਰਨ ਦੀ ਨੀਂਦ ਸੁੱਤੇ: ਹਰਪਾਲ ਜੁਨੇਜਾ
ਪਟਿਆਲਾ, 10 ਨਵੰਬਰ (ਮਧੂਸਾਰ ਬਿਊਰੋ) ਸ਼ਹਿਰ ਵਿਚ ਅੱਜ ਭਗਵਾਨ ਸ੍ਰੀ ਰਾਮ ਜੀ ਦੇ ਪੁਤਲਾ ਦਹਿਨ ਦੇ ਵਿਰੋਧ ਵਿਚ ਕੀਤੇ ਗਏ ਰੋਸ਼ ਪ੍ਰਦਰਸ਼ਨ ਵਿਚ ਅਕਾਲੀ ਦਲ ਵੱਲੋਂ ਜਿਲਾ ਪ੍ਰਧਾਨ ਹਰਪਾਲ ਜੁਨੇਜਾ ਪਹੁੰਚੇ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿੰਦੂਆਂ ਦੀਆਂ 45 ਫੀਸਦੀ ਵੋਟਾਂ ਲੈ ਕੇ ਹੁਣ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ।
ਸ਼ਰੇਆਮ ਭਗਵਾਨ ਸ੍ਰੀ ਰਾਮ ਦਾ ਪੁਤਲਾ ਦਹਿਨ ਕਰ ਦਿੱਤਾ ਗਿਆ ਪਰ ਸਰਕਾਰ ਵੱਲੋਂ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ। ਉਹਨਾਂ ਇਸ ਗੱਲ ‘ਤੇ ਵੀ ਹੈਰਾਨੀ ਪ੍ਰਗਟ ਕੀਤੀ ਗਈ ਕਿ ਕਾਂਗਰਸ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਐਕਸ਼ਨ ਲੈਣਾ ਤਾਂ ਦੂਰ ਕਿਸੇ ਕਾਂਗਰਸ ਨੇ ਭਗਵਾਨ ਸ੍ਰੀ ਰਾਮ ਜੀ ਦੇ ਪੁਤਲਾ ਦਹਿਨ ਦੇ ਵਿਰੋਧ ਵਿਚ ਧਰਨੇ ਵਿਚ ਸਿਰਕਤ ਤੱਕ ਨਹੀਂ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਹਿੰਦੂਆਂ ਨੂੰ ਇਹ ਸਮਝ ਕੇ ਅਣਗੌਲਿਆਂ ਕਰ ਦਿੰਦੀ ਹੈ ਕਿ ਹਿੰਦੂਆਂ ਵੱਲੋਂ ਤਾਂ ਵੋਟਾਂ ਪਾ ਹੀ ਦਿੱਤੀਆਂ ਜਾਣਗੀਆਂ। ਪਰ ਕਾਂਗਰਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਹਿੰਦੂਆਂ ਨੂੰ ਕਾਂਗਰਸ ਦੀ ਅਸਲੀ ਨੀਤੀ ਦਾ ਪਤਾ ਲੱਗ ਚੁੱਕਾ ਹੈ। ਇਸ ਮੌਕੇ ਮੁਨੀਸ਼ ਸ਼ਿੰਘੀ, ਨਵਨੀਤ ਵਾਲੀਆ, ਜਸਵਿੰਦਰ ਸਿੰਘ, ਜੈ ਦੀਪ ਗੋਇਲ, ਰਾਮ ਅਵਦ ਰਾਜੂ, ਮਹੀਪਾਲ ਸਿੰਘ, ਰਾਜਿਵ ਅਟਵਾਲ, ਗੋਲੂ ਅਤੇ ਅਕਾਸ਼ ਸਰਮਾ ਬੋਕਸਰ ਆਦਿ ਸਨ।

