ਨਹੀਂ ਰਹੇ ਸਾਬਕਾ ਵਿਧਾਇਕ ਬ੍ਰਿਜ ਲਾਲ ਗੋਇਲ
ਪਟਿਆਲਾ, 10 ਨਵੰਬਰ (ਮਧੂਸਾਰ ਬਿਊਰੋ) ਟਕਸਾਲੀ ਕਾਂਗਰਸੀ, ਪੰਜਾਬ ਦੇ ਸਾਬਕਾ ਵਿਧਾਇਕ, ਪਨਸਪ ਅਤੇ ਪੰਜਾਬ ਪਸ਼ੂ ਧੰਨ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਸ੍ਰੀ ਬ੍ਰਿਜ ਲਾਲ ਗੋਇਲ ਜੀ ਦਾ ਅੱਜ ਮਿਤੀ 10 ਨਵੰਬਰ 2020 ਸ਼ਾਮ ਨੂੰ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਦਾ ਅਤਿੰਮ ਸਸਕਾਰ ਮਿਤੀ 11 ਨਵੰਬਰ 2020 ਦਿਨ ਬੁਧਵਾਰ ਨੂੰ ਘਲੌੜੀ ਗੇਟ ਸਮਸ਼ਾਨਘਾਟ ਵਿਖੇ ਸਵੇਰੇ 10 ਵਜੇ ਹੋਵੇਗਾ। ਸ਼ਵ ਯਾਤਰਾ ਉਹਨਾਂ ਦੇ ਨਿਵਾਸ ਸਥਾਨ ਤੋਂ ਸਵੇਰੇ 9.00 ਵਜੇ ਘਲੋੜੀ ਗੇਟ ਸ਼ਮਸ਼ਾਨ ਘਾਟ ਲਈ ਰਵਾਨਾ ਹੋਵੇਗੀ। ਸਵ. ਬ੍ਰਿਜ ਲਾਲ ਗੋਇਲ ਟਕਸਾਲੀ ਕਾਂਗਰਸੀ ਸਨ ਅਤੇ ਸਾਰੀ ਉਮਰ ਕਾਂਗਰਸ ਵਿਚ ਰਹੇ। ਪਿਛਲੇ ਕੁੱਝ ਸਮੇਂ ਤੋਂ ਉਹ ਬੀਮਾਰ ਚੱਲ ਰਹੇ ਸਨ। ਮੰਗਲਵਾਰ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਉਨ੍ਹਾਂ ਅੰਤਿਮ ਸਾਂਹ ਲਏ।

