ਜੰਗਲਾਤ ਵਰਕਰਾਂ ਵੱਲੋਂ ਰੇਂਜ ਅਫਸਰ ਪਟਿਆਲਾ ਦਾ ਪਿੱਟ ਸਿਆਪਾ ਅਤੇ ਰੋਸ ਰੈਲੀ
ਪਟਿਆਲਾ 4 ਦਸੰਬਰ (ਮਧੂਸਾਰ ਬਿਊਰੋ) ਜੰਗਲਾਤ ਵਰਕਰ ਯੂਨੀਅਨ ਪੰਜਾਬ ਰੇਂਜ ਪਟਿਆਲਾ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਮੰਡਲ ਪ੍ਰਧਾਨ ਵੀਰਪਾਲ ਸਿੰਘ ਬੰਮਣਾ ਦੀ ਪ੍ਰਧਾਨਗੀ ਹੇਠ ਵਣ ਰੇਂਜ ਅਫ਼ਸਰ ਪਟਿਆਲਾ ਦੇ ਖਿਲਾਫ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਸੀ। ਰੇਂਜ ਅਫਸਰ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਮੀਟਿੰਗ ਵਿੱਚ ਰੇਂਜ ਅਫਸਰ ਦਾ ਵਤੀਰਾ ਟਾਲ ਮਟੋਲ ਵਾਲਾ ਹੀ ਰਿਹਾ ਸੀ।
ਮੀਟਿੰਗ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਨੇ ਦੱਸਿਆ ਕਿ ਰੇਂਜ ਅਫਸਰ ਵੱਲੋਂ ਜਾਣ ਬੁੱਝ ਕੇ ਕੋਈ ਨੋਲੱਖਾ ਨਾਮ ਨਾਲ ਸਬੰਧਤ ਵਰਕਰਾਂ ਦੀ ਸਾਡੀ ਜਥੇਬੰਦੀ ਨਾਲ ਟਕਰਾਅ ਦੀ ਸਥਿਤੀ ਪੈਦਾ ਕਰਨ ਲਈ ਇਕੱਠੇ ਕੀਤਾ ਗਿਆ ਪਰ ਜੰਗਲਾਤ ਵਰਕਰ ਯੂਨੀਅਨ ਪੰਜਾਬ ਸੋਚ ਸਕਦਾ ਰੇਂਜ ਅਫਸਰ ਪਟਿਆਲਾ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ, ਜੋ ਦੋਸ਼ ਨੋਲਖਾ ਨੇ ਸਾਡੀ ਜਥੇਬੰਦੀ ਤੇ ਲਾਏ ਹਨ ਉਹ ਸਰਾਸਰ ਗਲਤ ਹਨ। ਜਿਸ ਵਿਭਾਗ ਅੰਦਰ ਨੋਲੱਖਾ ਆਪ ਕੰਮ ਕਰਦਾ ਹੈ ਜੇਕਰ ਇਕੱਲੀ ਉਸ ਦੀ ਸੀਟ ਦੀ ਇੰਨਕੁਆਰੀ ਉੱਚ ਅਧਿਕਾਰੀਆਂ ਕੋਲੋ ਕਰਵਾਈ ਜਾਵੇ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਜਿਸ ਵਿਭਾਗ ਅੰਦਰ ਨੋਲਖਾ ਕੰਮ ਕਰਦਾ ਉਹ ਜੰਗਲਾਤ ਨਿਗਮ ਕਾਰਪੋਰੇਸ਼ਨ ਵਿੱਚ ਬਲਾਕ ਅਫਸਰ ਹੈ। ਸਭ ਨੂੰ ਪਤਾ ਹੈ ਕਿ ਵਿਭਾਗਾਂ ਅੰਦਰ ਇਸ ਤਰ੍ਹਾਂ ਦੇ ਅਫਸਰ ਜੰਗਲਾਤ ਵਿਭਾਗ ਦੇ ਅਫਸਰਾ ਨਾਲ ਮਿਲ ਕੇ ਸਰਕਾਰ ਨੂੰ ਲਗਾਤਾਰ ਚੂਨਾ ਲਾਇਆ ਜਾ ਰਿਹਾ ਹੈ ਜਿੱਥੋਂ ਤੱਕ ਨੋਲੱਖਾ ਵੱਲੋਂ ਬਲੈਕਮੇਲ ਦੇ ਦੋਸ਼ ਲਾਏ ਹਨ ਉਹ ਜੇਕਰ ਜੰਗਲਾਤ ਵਰਕਰ ਯੂਨੀਅਨ ਪੰਜਾਬ ਵਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ ਲਗਾਤਾਰ ਸੰਘਰਸ਼ ਕਰਕੇ ਬੱਜਟ ਲਿਆਦਾ ਗਿਆ ਉਸ ਬੱਜਟ ਦੇ ਤਹਿਤ ਸਾਡੀ ਜਥੇਬੰਦੀ ਵਲੋਂ ਵੱਧ ਤੋਂ ਵੱਧ ਵਰਕਰਾਂ ਨੂੰ ਕੰਮ ਤੇ ਰੱਖਣ ਦੀ ਗੱਲ ਕੀਤੀ ਤੇ ਇਹ ਨੋਲੱਖਾ ਇਸ ਨੂੰ ਬਲੈਕਮੇਲ ਕਹਿ ਰਿਹਾ ਹੈ। ਜੇਕਰ ਨੋਲੱਖਾ ਵਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਤਾਂ ਅਸੀਂ ਉਸ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਲਈ ਮਜਬੂਰ ਹੋਵਾਗੇ। ਅੱਜ ਦੇ ਇਸ ਵਿਸ਼ਾਲ ਧਰਨੇ ਵਿੱਚ ਜਸਵਿੰਦਰ ਸਿੰਘ ਸੋਜਾ, ਅਮਰਜੀਤ ਸਿੰਘ ਬੁੱਗਾ, ਹਰਜਿੰਦਰ ਸਿੰਘ ਖਰੋੜੀ, ਹਰਚਰਨ ਸਿੰਘ ਬਧੋਸੀ, ਮਨਤੇਸ, ਬੂਟਾ ਸਿੰਘ, ਜੇ ਐਸ ਗਾਗਾ, ਅਮਨਦੀਪ ਸਿੰਘ, ਸਤਵੀਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਜਥੇਬੰਦੀ ਚੁੱਭ ਕਰਕੇ ਨਹੀਂ ਬੈਠੇਗੀ। ਅੱਜ ਰੇਂਜ ਪਟਿਆਲਾ ਵਿੱਚ ਵੱਡੀ ਗਿਣਤੀ ਵਰਕਰ ਪਹੁੰਚ ਕੇ ਧਰਨਾ ਦੇਣ ਉਪਰੰਤ ਰੇਂਜ ਪਟਿਆਲਾ ਤੋਂ ਲੈ ਕੇ ਵਣ ਮੰਡਲ ਦਫ਼ਤਰ ਪਟਿਆਲਾ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਦਫ਼ਤਰ ਪਹੁੰਚ ਕੇ ਵਣ ਮੰਡਲ ਅਫ਼ਸਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ ਤੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਵਲੋਂ ਮਿਤੀ 16 ਦਸੰਬਰ 2020 ਨੂੰ ਵੱਡੇ ਪੱਧਰ ਤੇ ਸਰਕਲ ਪੱਧਰ ਤੇ ਰੋਸ ਰੈਲੀ ਕੀਤੀ ਜਾਵੇਗੀ। ਰੋਸ ਵਜੋਂ ਡੀ.ਐਫ.ਓ. ਤੇ ਸੀ.ਐਫ.ਓ. ਦੇ ਖਿਲਾਫ ਰੈਲੀ ਕੀਤੀ ਜਾਵੇਗੀ। ਜਿਸ ਦੀ ਸਮੁੱਚੀ ਜਿੰਮੇਵਾਰੀ ਜੰਗਲਾਤ ਮੈਨੇਜਮੈਂਟ ਦੀ ਹੋਵੇਗੀ।
ਧਰਨੇ ਵਿੱਚ ਵੱਡੀ ਗਿਣਤੀ ਇਕੱਤਰ ਹੋਈਆਂ ਮਹਿਲਾਵਾਂ ਦੇ ਨਾਮ ਦੁਰਗਾਵਤੀ, ਬਲਬੀਰ ਕੌਰ, ਸੁਨੀਤਾ ਰਾਣੀ, ਸੁਖਵਿੰਦਰ ਕੌਰ, ਲਾਜੋ, ਹੰਸੋ, ਜਸਪਾਲ ਕੌਰ, ਸਰਬਜੀਤ ਕੌਰ, ਕਿਰਨਜੀਤ ਕੌਰ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸ਼ਿਵ ਕੁਮਾਰ ਰੋਪੜ, ਕੇਵਲ ਸਿੰਘ ਸੁਫਾਰ ਖਾਂ, ਗੁਰਦੀਪ ਸਿੰਘ, ਜੋਗਾ ਸਿੰਘ ਵਜੀਦਪੁਰ, ਸਖਤ ਸ਼ਬਦਾਂ ਵਿੱਚ ਸਰਕਾਰ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਅਗਰ ਜੰਗਲਾਤ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ 10 ਦਿਨ ਦੇ ਅੰਦਰ ਨਾ ਕੀਤਾ ਤਾਂ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।

