ਪੰਜਾਬਪਟਿਆਲਾ

ਹਰਪਾਲ ਜੁਨੇਜਾ ਵੱਲੋਂ ਸ਼ਹਿਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਪਟਿਆਲਾ, 5 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਜਿਲੇ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਸ਼ਹਿਰ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਛੇ ਸਰਕਲ ਪ੍ਰਧਾਨ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਜੁਨੇਜਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਇੰਚਾਰਜ਼ ਬਿਕਰਮ ਸਿੰਘ ਮਜੀਠੀਆ ਅਤੇ ਆਬਜਰਵਰ ਮਨਪ੍ਰੀਤ ਸਿੰਘ ਇਯਾਲੀ ਦੇ ਨਿਰਦੇਸ਼ਾਂ ‘ਤੇ ਜਿਹੜੇ ਛੇ ਆਗੂਆਂ ਨੂੰ ਸਰਕਲ ਪ੍ਰਧਾਨਾ ਦੀਆਂ ਜਿੰਮੇਵਾਰੀਆ ਸੌਂਪੀਆਂ ਗਈਆਂ ਹਨ।

ਉਹਨਾਂ ਵਿਚ ਹਰਬੰਸ ਸਿੰਘ ਭੂਰਾ ਗਿੱਲ ਨੂੰ ਸਰਕਲ ਪ੍ਰਧਾਨ ਮਾਡਲ ਟਾਊਨ, ਇੰਦਰਜੀਤ ਸਿੰਘ ਖਰੋੜ ਨੂੰ ਸਰਕਲ ਪ੍ਰਧਾਨ ਲਹਿਲ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੂੰ ਸਰਕਲ ਪ੍ਰਧਾਨ ਸੇਰਾਂ ਵਾਲਾ ਗੇਟ, ਜਸਵਿੰਦਰ ਸ਼ਰਮਾ ਨੂੰ ਸਰਕਲ ਪ੍ਰਧਾਨ ਕਿਲ੍ਹਾ ਮੁਬਾਰਕ, ਮੁਨੀਸ਼ ਸ਼ਿੰਘੀ ਨੂੰ ਸਰਕਲ ਪ੍ਰਧਾਨ ਸਨੋਰੀ ਅੱਡਾ ਅਤੇ ਅਕਾਸ਼ ਸ਼ਰਮਾ ਬੋਕਸਰ ਨੂੰ ਸਰਕਲ ਪ੍ਰਧਾਨ ਰਾਘੋ ਮਾਜਰਾ ਲਗਾਇਆ ਗਿਆ ਹੈ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਸਰਕਲ ਪ੍ਰਧਾਨ ਦਾ ਐਲਾਨ ਹਲਕਾ ਇੰਚਾਰਜ਼ ਐਡਵੋਕੇਟ ਸਤਵੀਰ ਸਿੰਘ ਖੱਟੜਾ ਨਾਲ ਰਾਏ ਕਰਨ ਤੋਂ ਬਾਅਦ ਜਲਦ ਹੀ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਹਨ। ਨਿਯੁਕਤ ਕੀਤੇ ਸਰਕਲ ਪ੍ਰਧਾਨਾ ਨੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ਼ ਦਿਵਾਇਆ।
ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ ਹਿੱਤਾਂ ਲਈ ਪਦਮ ਵਿਭੂਸ਼ਣ ਵਾਪਸ ਕਰਕੇ ਅਕਾਲੀ ਦਲ ਦੀ ਇਸ ਗੱਲ ‘ਤੇ ਮੋਹਰ ਲਗਾ ਦਿੱਤੀ ਕਿ ਅਕਾਲੀ ਲਈ ਕਿਸਾਨ ਹਿੱਤ ਸਭ ਤੋਂ ਉਪਰ ਹਨ। ਕਿਉਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਬਿਲਾਂ ਦਾ ਸੰਸਦ ਵਿਚ ਵਿਰੋਧ ਕੀਤਾ ਅਤੇ ਦੋਨਾ ਬਿਲਾਂ ਦੇ ਖਿਲਾਫ ਵੋਟ ਪਾਈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜਾਰਤ ਨੂੰ ਲੱਤ ਮਾਰ ਦਿੱਤੀ। ਜਦੋਂ ਫੇਰ ਵੀ ਸਰਕਾਰ ਨਹੀਂ ਮੰਨੀ ਤਾਂ ਅਕਾਲੀ ਦਲ ਐਨ.ਡੀ.ਏ. ਅਤੇ ਸਰਕਾਰ ਤੋਂ ਬਾਹਰ ਆ ਗਿਆ ਅਤੇ ਹੁਣ ਜਦੋਂ ਮੋਦੀ ਸਰਕਾਰ ਫੇਰ ਵੀ ਜਿੱਦ ਨਹੀਂ ਛੱਡੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵੀ ਵਾਪਸ ਕਰ ਦਿੱਤਾ।

Leave a Reply

Your email address will not be published. Required fields are marked *