ਪਟਿਆਲਾ

ਸਨੌਰ ‘ਚ ਜ਼ਬਰ ਜਿਨਾਹ ਦੀ ਕੋਸ਼ਿਸ਼, ਪੀੜਤ ਮਹਿਲਾ ਨੇ ਮੰਗਿਆ ਇਨਸਾਫ

ਐਸ.ਐਸ.ਪੀ.ਦਫਤਰ ਪੁੱਜਕੇ ਪੀੜਤ ਪਰਿਵਾਰ ਨੇ ਕੀਤੀ ਸ਼ਿਕਾਇਤ
ਪਟਿਆਲਾ, 5 ਦਸੰਬਰ (ਮਧੂਸਾਰ ਬਿਊਰੋ
) ਨੇੜਲੇ ਕਸਬੇ ਸਨੌਰ ਵਿਖੇ ਜ਼ਬਰ ਜਿਨਾਹ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸਬੰਧੀ ਅੱਜ ਪੀੜਤ ਪੱਖ ਆਪਣੀ ਫਰਿਆਦ ਲੈ ਕੇ ਐਸ.ਐਸ.ਪੀ ਦਫਤਰ ਪਟਿਆਲਾ ਮਿੰਨੀ ਸਕੱਤਰੇਤ ਪੁੱਜਾ ਅਤੇ ਲਿਖਤੀ ਦਰਖਾਸਤ ਦਿੱਤੀ। ਪੀੜਤ ਮਹਿਲਾ ਵਾਸੀ ਬੋਲੜ ਰੋਡ ਸਨੌਰ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਦੇ ਪਿੰਡ ਲੰਡੇੜੀ ਦਾ ਵਾਸੀ ਸਾਬਕਾ ਸਰਪੰਚ ਜੋ ਉਸ ਦੇ ਘਰ ਸਨੌਰ ਆਇਆ ਅਤੇ ਬਲਾਤਕਾਰ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ ਥਾਣਾ ਸਨੌਰ ਦੇ ਮੁਖੀ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਉਨਾ ਕੋਲ ਅਜਿਹੇ ਸੰਗੀਨ ਮਾਮਲੇ ਸਬੰਧੀ ਕੋਈ ਵੀ ਦਰਖਾਸਤ ਜਾਂ ਮਹਿਲਾ ਆਪਣੀ ਫਰਿਆਦ ਲੈ ਕੇ ਆਏਗੀ ਤਾਂ ਉਹ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨਗੇ। ਦਰਖਾਸਤ ਵਿਚ ਪੀੜਤ ਮਹਿਲਾ ਨੇ ਲਿਖਿਆ ਹੈ ਕਿ ਉਹ ਕਰੀਬ 2 ਸਾਲ ਤੋਂ ਬੋਲੜ ਰੋਡ ਸਨੌਰ ਵਿਖੇ ਰਹਿੰਦੀ ਹੈ ਅਤੇ ਉਸ ਦਾ ਪਤੀ ਡਰਾਇਵਰੀ ਦਾ ਕੰਮ ਕਰਦਾ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਹਰਿਆਣਾ ਦੇ ਪਿੰਡ ਲੰਡੇੜੀ ਦਾ ਵਾਸੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਉਨਾ ਦੇ ਘਰ ਆਇਆ ਅਤੇ ਉਸ ਨੇ ਜਬਰ ਜਿਨਾਹ ਦੀ ਕੋਸ਼ਿਸ਼ ਕੀਤੀ। ਦਰਖਾਸਤ ਮੁਤਾਬਿਕ ਮਨਾ ਕਰਨ ਤੇ ਉਸ ਦੇ ਕੱਪੜੇ ਵੀ ਫਾੜੇ ਅਤੇ ਉਸ ਨਾਲ ਹੱਥੋਪਾਈ ਕੀਤੀ ਅਤੇ ਜਾਂਦੀ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਗਿਆ ਅਤੇ ਜਾਤੀ ਸੂਚਕ ਸਬਦ ਵੀ ਕਹੇ ਤੇ ਮੈਨੂੰ ਜਾਤੀ ਦਾ ਨਾਮ ਲੈ ਕੇ ਗਾਲੀ ਗਲੋਚ ਕੀਤਾ। ਪੀੜਤ ਮਹਿਲਾ ਨੇ ਸ਼ਿਕਾਇਤ ‘ਚ ਲਿਖਿਆ ਹੈ ਕਿ ਜਦੋਂ ਮੈਂ ਚੀਕਾਂ ਮਾਰੀਆਂ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਆ ਗਈ। ਉਸ ਸਮੇਂ ਤਾਂ ਪੁਲਿਸ ਉਕਤ ਸਾਬਕਾ ਸਰਪੰਚ ਨੂੰ ਨਾਲ ਲੈ ਗਈ ਅਤੇ ਬਾਅਦ ਵਿਚ ਛੱਡ ਦਿੱਤਾ। ਪੀੜਤ ਮਹਿਲਾ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।

Leave a Reply

Your email address will not be published. Required fields are marked *