ਦੇਸ਼-ਵਿਦੇਸ਼ਪੰਜਾਬ

ਕਿਸਾਨ ਅੰਦੋਲਨ 20ਵੇਂ ਦਿਨ ‘ਚ ਪੁੱਜਾ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦ੍ਰਿੜ

ਨਵੀਂ ਦਿੱਲੀ 15 ਦਸੰਬਰ (ਮਧੂਸਾਰ ਬਿਊਰੋ) ਦਿੱਲੀ ‘ਚ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਅੰਦੋਲਨ 20ਵੇਂ ਦਿਨ ਵੀ ਜਾਰੀ ਰਿਹਾ। ਇਸ ਵਿਚ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਅਸੀਂ ਗੱਲਬਾਤ ਤੋਂ ਨਹੀਂ ਦੌੜ ਰਹੇ ਪਰ ਸਰਕਾਰ ਨੂੰ ਸਾਡੀਆਂ ਮੰਗਾਂ ‘ਤੇ ਧਿਆਨ ਦੇਣਾ ਹੋਵੇਗਾ ਅਤੇ ਠੋਸ ਪ੍ਰਸਤਾਵ ਨਾਲ ਆਉਣਾ ਹੋਵੇਗਾ। ਸਰਕਾਰ ਕਹਿ ਰਹੀ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਅਸੀਂ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਤੋਂ ਅਜਿਹਾ ਕਰਵਾਵਾਂਗੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਦਿੱਲੀ-ਨੋਇਡਾ ਦਰਮਿਆਨ ਚਿੱਲਾ ਬਾਰਡਰ ਨੂੰ ਪੂਰੀ ਤਰ੍ਹਾਂ ਬੰਦ ਕਰਨਗੇ।

ਕਿਸਾਨ ਨੇਤਾਵਾਂ ਨੇ ਕਿਹਾ ਕਿ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਲੋਕ 20 ਦਸੰਬਰ ਨੂੰ ਪਿੰਡਾਂ, ਬਲਾਕ ‘ਚ ਸ਼ਰਧਾਂਜਲੀ ਦੇਣਗੇ। ਲੜਾਈ ਅਜਿਹੇ ਦੌਰ ‘ਚ ਪਹੁੰਚ ਗਈ ਹੈ, ਜਿੱਥੇ ਅਸੀਂ ਜਿੱਤਣ ਲਈ ਵਚਨਬੱਧ ਹਾਂ। ਸੋਮਵਾਰ ਨੂੰ ਦੇਸ਼ ਦੇ 350 ਜ਼ਿਲ੍ਹਿਆਂ ‘ਚ ਸਾਡਾ ਪ੍ਰਦਰਸ਼ਨ ਸਫ਼ਲ ਰਿਹਾ, ਕਿਸਾਨਾਂ ਨੇ 150 ਟੋਲ ਪਲਾਜ਼ਾ ਨੂੰ ‘ਮੁਕਤ’ ਕਰਵਾਇਆ। ਹੁਣ ਤੱਕ ਵਿਰੋਧ ਪ੍ਰਦਰਸ਼ਨ ਦੌਰਾਨ ਕਰੀਬ 20 ਕਿਸਾਨ ‘ਸ਼ਹੀਦ’ ਹੋ ਗਏ। ਪ੍ਰਦਰਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹਰ ਦਿਨ ਔਸਤਨ ਇਕ ਕਿਸਾਨ ਦੀ ਮੌਤ ਹੋਈ।

Leave a Reply

Your email address will not be published. Required fields are marked *