ਪੰਜਾਬਪਟਿਆਲਾ

ਪਿੰਡ ਚਮਾਰੂ ਵਿਖੇ ਹਰਪਾਲ ਸਿੰਘ ਚੀਮਾ ਨੂੰ ਦਿਖਾਈਆਂ ਕਾਲ਼ੀ ਝੰਡੀਆਂ

ਵਿਕਾਸ ਕੰਮਾਂ ‘ਚ ਰੋੜਾ ਅੜਾਉਣ ਤੋਂ ਬਾਜ਼ ਆਉਣ ਆਪ ਆਗੂ : ਗੁਰਦੀਪ ਸਿੰਘ ਤੇ ਗੁਰਵਿੰਦਰ ਸਿੰਘ
ਘਨੌਰ, 21 ਜਨਵਰੀ (ਰਮਨਦੀਪ/ਮਧੂਸਾਰ ਬਿਊਰੋ): ਅੱਜ ਹਲਕਾ ਘਨੋਰ ਦੇ ਪਿੰਡ ਚਮਾਰੂ ਵਿਖੇ ਪਹੁੰਚੇ ਹਰਪਾਲ ਸਿੰਘ ਚੀਮਾ ਨੂੰ ਅੱਜ ਪਿੰਡ ਵਾਸੀਆਂ ਅਤੇ ਕਾਂਗਰਸੀ ਆਗੂਆਂ ਵੱਲੋਂ ਕਾਲ਼ੀ ਝੰਡੀਆ ਦਿਖਾਈਆਂ ਅਤੇ ਦੋਸ਼ ਲਗਾਏ ਗਏ ਕਿ ਆਮ ਆਦਮੀ ਪਾਰਟੀ ਸੌੜੀ ਰਾਜਨੀਤੀ ਤਹਿਤ ਪਿੰਡਾਂ ਦੇ ਵਿਕਾਸ ਕਾਰਜ਼ਾਂ ਵਿੱਚ ਅੜਿੱਕਾ ਬਣ ਰਹੀ ਹੈ, ਜਿਸ ਨੂੰ ਕਿਸੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਟਸਰ ਤੇ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਮੋਕੇ ਹੋ ਰਿਹਾ ਵਿਕਾਸ ਆਮ ਆਦਮੀ ਪਾਰਟੀ ਅਤੇ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਵੱਲੋਂ ਮਾਈਨਿੰਗ ਨੂੰ ਲੈ ਕੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਬਿਲਕੁੱਲ ਬੇਬੁਨਿਆਦ ਅਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਪਿੰਡ ਚਮਾਰੂ ਦੇ ਸਰਕਾਰੀ ਢੋਬਿਆਂ ਵਿੱਚੋਂ ਪੁੱਟੀ ਗਈ ਮਿੱਟੀ ਨੂੰ ਵਿਭਾਗੀ ਪ੍ਰਵਾਨਗੀ ਅਨੁਸਾਰ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਭਰਤ ਪਾ ਕੇ ਵਧੀਆ ਉਸਾਰੀ ਕਰਨ ਲਈ ਵਰਤਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਕੋਝੀਆਂ ਚਾਲਾਂ ਤਹਿਤ ਪਿੰਡਾਂ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਇਹ ਬਿਲਕੁੱਲ ਗਲਤ ਹੈ, ਜਿਸ ਨੂੰ ਸਾਡੇ ਸੂਝਵਾਨ ਹਲਕਾ ਨਿਵਾਸੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇਂ ਜੇਕਰ ਅੱਗੇ ਤੋਂ ਅਜਿਹੀਆਂ ਸਾਜਿਸ਼ਾਂ ਰਚ ਕੇ ਲੋਕਾਂ ‘ਚ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਸ ਦਾ ਇਸ ਤੋਂ ਵੀ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਐਨ.ਪੀ. ਸਿੰਘ ਪਬਰੀ, ਜਗਰੂਪ ਸਿੰਘ ਹੈਪੀ ਸੇਹਰਾ, ਇੰਦਰਜੀਤ ਗਿਫਟੀ, ਸੰਗਤ ਸਿੰਘ ਸਰਪੰਚ, ਬਲਰਾਜ ਸਿੰਘ ਨਸ਼ਹਿਰਾ, ਗੁਰਨਾਮ ਸਿੰਘ ਭੂਰੀਮਾਜਰਾ, ਅਚਲ ਸਿੰਘ ਭੇਡਵਾਲ, ਕਸ਼ਮੀਰ ਸਿੰਘ ਡਾਰੀਆਂ, ਬੀਰ ਦਵਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *