ਪਟਿਆਲਾ

ਡੀ.ਐਫ.ਓ. ਦਫਤਰ ਅੱਗੇ ਨੰਗੇ ਧੜ ਰੋਸ ਧਰਨਾ

ਪਟਿਆਲਾ : 22 ਜਨਵਰੀ (ਮਧੂਸਾਰ ਬਿਊਰੋ) ਅੱਜ ਡੀ.ਐਫ.ਓ. ਪਟਿਆਲਾ ਦੇ ਦਫਤਰ ਅੱਗੇ ਚਲ ਰਿਹਾ ਪੱਕਾ ਰੋਸ ਧਰਨਾ 12ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਜਿਲਾ ਮੰਡਲ ਨੁਮਾਇੰਦੇ ਵੀਰਪਾਲ ਸਿੰਘ ਬੰਮਨਾ ਪ੍ਰਧਾਨ, ਬਲਵੀਰ ਸਿੰਘ ਮੰਡੋਲੀ ਦੱਖਣ ਪ੍ਰਧਾਨ, ਅਮਰਜੀਤ ਸਿੰਘ ਬੁੱਗਾ ਜਨਰਲ ਸਕੱਤਰ ਅਤੇ ਜੱਗਾ ਸਿੰਘ ਵਜੀਦਪੁਰ, ਸਹਾਇਕ ਸਕੱਤਰ ਨੇ ਨੰਗੇ ਧੜ ਦਿੱਤਾ ਰੋਸ ਧਰਨਾ ਅਤੇ ਜਿਲਾ ਪ੍ਰਸ਼ਾਸ਼ਨਿਕ ਉਪ ਮੰਡਲ ਮੈਜਿਸਟਰੇਟ ਤੇ ਐਸ.ਪੀ. ਸਿਟੀ ਪਟਿਆਲਾ ਨਾਲ ਗੱਲਬਾਤ ਕਰਕੇ ਮੰਗ ਪੱਤਰ ਦਿੱਤਾ ਗਿਆ

ਵੱਡੀ ਗਿਣਤੀ ਵਿੱਚ ਵੀਰਪਾਲ ਸਿੰਘ ਦੀ ਅਗਵਾਈ ਹੇਠ ਇਕੱਤਰ ਹੋ ਕੇ ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਤਹਿਸੀਲਦਾਰ ਰਾਹੀਂ ਪੇਸ਼ ਕੀਤਾ ਗਿਆ ਤੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਕਿਹਾ ਗਿਆ ਕਿ ਰਾਜਾ ਰਾਣੀ ਦਾ ਰਿਹਾਇਸ਼ ਹੋਵੇ, ਅਫਸਰ ਸ਼ਾਹੀ ਮਨਮਾਨੀਆਂ ਕਰਕੇ ਕਿਰਤੀ ਵਰਗ ਦਾ ਘਾਣ ਕਰ ਰਹੀਆਂ ਹੋਣ, ਗਰੀਬ ਵਰਗ ਦੀਆਂ ਔਰਤਾਂ ਨਾਲ ਵਿਭਾਗੀ ਮੈਨੇਜਮੈਂਟ ਰੇਂਜ ਪਟਿਆਲਾ ਵਲੋਂ ਤਾਨਾਸ਼ਾਹੀ ਵਤੀਰੇ ਰਾਹੀਂ ਉਨ੍ਹਾਂ ਦੇ ਹੱਕ ਮਾਰੇ ਜਾ ਰਹੇ ਹਨ। ਕਰੋੜਾਂ ਰੁਪਏ ਦੇ ਫੰਡ ਸਰਕਾਰ ਵਲੋਂ ਹਰ ਤਿਮਾਹੀ ਤੇ ਜਾਰੀ ਕੀਤੇ ਜਾਂਦੇ ਹਨ। ਲੱਖਾਂ ਰੁਪਏ ਦੇ ਬਿੱਲ ਬਣਾ ਕੇ ਗਬਨ ਕੀਤੇ ਜਾਂਦੇ ਹਨ। ਜਿਨਾਂ ਵੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਵੀ ਦਿੱਤਾ ਗਿਆ ਹੈ ਪਰ ਭਿ੍ਰਸ਼ਟਾਚਾਰ ਜਿਆਦਾ ਜੋਰਾਂ ਤੇ ਹੋਣ ਕਰਕੇ ਕਾਰਵਾਈ ਕੋਈ ਨਹੀਂ ਹੋ ਰਹੀ। ਧਰਨਾਕਾਰੀ ਤਰਸੇਮ ਸਿੰਘ, ਬਲਕਾਰ ਸਿੰਘ, ਭੋਲਾ ਨਾਥ, ਕਰਮ ਸਿੰਘ, ਬਬਲੀ ਸ਼ੇਰ ਨੇ ਕਿਹਾ ਕਿ ਇਨ੍ਹਾਂ ਦੇ ਰਵਈਏ ਕਰਕੇ ਯੂਨੀਅਨ ਦੇ ਝੰਡੇ ਹੇਠ ਪਰਿਵਾਰਾਂ ਸਮੇਤ 26 ਜਨਵਰੀ ਨੂੰ ਪਟਿਆਲਾ *ਚ ਮਾਰਚ ਕੀਤਾ ਜਾਵੇਗਾ ਅਤੇ ਇੱਕ 20 ਪੇਜਾਂ ਦਾ ਚਿੱਠਾ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਦਿੱਤਾ ਜਾਵੇਗਾ। ਅਗਰ ਕਿਸੇ ਵੀ ਵਰਕਰ ਦਾ ਕੋਈ ਮਾਲੀ ਨੁਕਸਾਨ ਹੋ ਗਿਆ ਤਾਂ ਇਸ ਦਾ ਜਿੰਮੇਵਾਰ ਡੀ.ਐਫ.ਓ. ਪਟਿਆਲਾ ਹੋਵੇਗਾ। ਅਗਲਾ ਧਰਨਾ ਤੇਜ ਤਿੱਖਾ ਬਦਲਵੀ ਰੂਪ ਰੇਖਾ ਰਾਹੀਂ ਦੇਣ ਲਈ ਜਥੇਬੰਦੀ ਮਜਬੂਰ ਹੋਵੇਗੀ।

Leave a Reply

Your email address will not be published. Required fields are marked *