ਪੰਜਾਬਪਟਿਆਲਾ

ਨਿਗਮ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ, ਸਰਕਾਰ ਖਿਲਾਫ਼ ਨਾਅਰੇਬਾਜ਼ੀ ਜਾਰੀ

ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ) ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਪਟਿਆਲਾ ਵਲੋਂ ਦਫਤਰ ਨਗਰ ਨਿਗਮ ਪਟਿਆਲਾ ਵਿਖੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਰੋਸ ਮੁਜਾਹਰਾ ਕੀਤਾ ਗਿਆ।

ਇਸ ਧਰਨੇ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਿਚੋਂ ਪੀ.ਐਫ. ਅਤੇ ਸੀ.ਪੀ.ਐਫ. ਕੱਟਣ ਉਪਰੰਤ ਜਮ੍ਹਾਂ ਨਾ ਕਰਵਾਉਣਾ, ਸਫਾਈ ਸੇਵਕਾਂ ਦੇ 38 ਆਊਟ ਸੋਰਸ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ, ਸ਼ਹਿਰ ਦਾ ਏਰੀਆ ਵੱਡਾ ਹੋਣ ਕਾਰਨ ਸੀਵਰਮੇਟ ਦੀਆਂ ਪੋਸਟਾਂ ਦੀ ਰਚਨਾ ਕਰਨ ਸਬੰਧੀ, ਸ਼ਹਿਰ ਦਾ ਏਰੀਆ ਵੱਡਾ ਹੋਣ ਕਾਰਨ ਸੀਵਰਮੈਨ ਦੀਆਂ ਪੋਸਟਾਂ ਦੀ ਰਚਨਾ ਕਰਨ ਸਬੰਧੀ, ਆਊਟ ਸੋਰਸ ਕਰਮਚਾਰੀ ਜੋ ਸ੍ਰੀਮਤੀ ਸੀਮਾ ਸ਼ਰਮਾ, ਠੇਕੇਦਾਰ ਵਲੋਂ ਰੱਖੇ ਗਏ ਸਨ ਉਨ੍ਹਾਂ ਦਾ ਈ.ਪੀ.ਐਫ. ਜਮ੍ਹਾਂ ਕਰਵਾਉਣ ਸਬੰਧੀ, ਵੱਖਵੱਖ ਕਾਡਰ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਪ੍ਰਮੋਸ਼ਨਾਂ ਕਰਨ ਸਬੰਧੀ, ਨਗਰ ਨਿਗਮ ਵਲੋਂ ਵਰਤੀਆਂ ਜਾ ਰਹੀਆਂ ਜੋਨਟਾ ਇੰਫਰਾਟੈਕ ਦੀਆਂ ਗੱਡੀਆ ਤੇ ਪੱਕੇ ਡਰਾਇਵਰਾਂ ਦੀ ਡਿਊਟੀ ਲਗਾਉਣ ਸਬੰਧੀ, ਕਲਰਕਾਂ ਨੂੰ ਨਵੀਂ ਭਰਤੀ ਲਈ ਜੋ ਮਤਾ ਪਾਇਆ ਗਿਆ ਸੀ ਉਸ ਸਬੰਧੀ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣ ਸਬੰਧੀ, ਪੀ.ਐਫ./ਸੀ.ਪੀ.ਐਫ. ਤੇ ਸਰਕਾਰ ਦੀ ਹਦਾਇਤਾਂ ਮੁਤਾਬਿਕ ਬਣਦਾ ਵਿਆਜ ਨਾ ਦੇਣ ਸਬੰਧੀ ਨਗਰ ਨਿਗਮ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ। ਇਸ ਧਰਨੇ ਦੀ ਪ੍ਰਧਾਨਗੀ ਸ੍ਰੀ ਸ਼ਿਵ ਕੁਮਾਰ ਅਤੇ ਸਰਪ੍ਰਸਤ ਸ੍ਰੀ ਬਿੰਨੀ ਸਹੋਤਾ ਵਲੋਂ ਸੰਬੋਧਨ ਕਰਦੇ ਹੋਏ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਵਿਚਾਰ ਰੱਖੇ।
ਧਰਨੇ ਤੋਂ ਬਾਅਦ ਲੋਕਲ ਪ੍ਰਸ਼ਾਸ਼ਨ ਵਲੋਂ ਸੰਘਰਸ਼ ਕਮੇਟੀ ਨੂੰ ਗੱਲਬਾਤ ਵਾਸਤੇ ਬੁਲਾਇਆ ਗਿਆ। ਜਿਸ ਵਿੱਚ ਪ੍ਰਸ਼ਾਸ਼ਨ ਨੂੰ ਦਿੱਤੇ ਹੋਏ ਮੰਗ ਪੱਤਰ ਅਨੁਸਾਰ ਵਿਚਾਰ ਵਟਾਂਦਰਾ ਕੀਤਾ ਗਿਆ। ਉਸ ਵਿੱਚ ਮੁਲਾਜਮਾਂ ਦੀਆਂ ਕੁੱਝ ਮੰਗਾਂ ਮੌਕੇ ਤੇ ਹੀ ਮੰਨ ਲਿੱਤੀਆਂ ਗਈਆਂ ਅਤੇ ਬਾਕੀ ਮੰਗਾਂ ਜਲਦੀ ਹੀ ਪੂਰੀਆਂ ਕਰਨ ਦਾ ਭਰੋੋਸਾ ਦਿੱਤਾ ਗਿਆ ਅਤੇ ਸੰਘਰਸ਼ ਕਮੇਟੀ ਵੱਲੋਂ ਵੀ ਦੇਸ਼ ਦੇ ਗਣਤੰਤਰ ਦਿਵਸ ਨੂੰ ਦੇਖਦੇ ਹੋਏ ਇਨ੍ਹਾਂ ਵਿਚਾਰਾਂ ਤੇ ਆਪਣੀ ਸਹਿਮਤੀ ਦਿੱਤੀ ਗਈ। ਭਵਿੱਖ ਵਿੱਚ ਜੇ ਪ੍ਰਸ਼ਾਸ਼ਨ ਵਲੋਂ ਬਾਕੀ ਰਹਿੰਦੀਆਂ ਮੰਗਾਂ ਤੇ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਕਮੇਟੀ ਵਲੋਂ ਮੁੜ ਸੰਘਰਸ਼ ਲੜਿਆ ਜਾਵੇਗਾ।
ਇਸ ਧਰਨੇ ਵਿੱਚ ਜਸਬੀਰ ਸਿੰਘ ਚੰਢੋਕ, ਬਲਜਿੰਦਰ ਸੋਹੀ, ਵਿੱਕੀ (ਏਟੈਂਕ), ਭਰਪੂਰ ਸਿੰਘ, ਗੁਲਜਾਰ ਸਿੰਘ, ਪ੍ਰੇਮ ਕੁਮਾਰੀ, ਸੰਜੇ ਕਲਿਆਣ, ਸੰਦੀਪ ਗਾਗਟ, ਮਾਇਆ ਰਾਮ, ਸ਼ੇਖਰ ਸਿੱਧੂ, ਮੰਗਾ ਟਾਂਗ, ਪੰਮੀ ਦਰੋਗਾ, ਦਰਸ਼ਨ ਸਿੰਘ, ਮੁਕੇਸ਼ ਦਿਕਸ਼ਤ, ਸੁਮੀਤ ਕੁਮਾਰ, ਰਮਿੰਦਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੀਤਾ ਰਾਮ, ਪਰਦੀਪ ਪੂਰੀ, ਗੋਲਡੀ ਕਲਿਆਣ, ਜਗਦੀਸ਼ ਕੁਮਾਰ, ਸੁਰਜੀਤ ਸਿੰਘ, ਵਿਨੋਦ ਕੁਮਾਰ, ਨੇਤਰ, ਬਲਦੇਵ ਸਿੰਘ, ਕੁਲਦੀਪ ਕਾਕਾ, ਰਮੇਸ਼ ਪਿੰਕੀ, ਹਰਵਿੰਦਰ ਸ਼ਰਮਾ, ਵਿਪਨ ਕੁਮਾਰ, ਕਸ਼ਮੀਰਾ ਸਿੰਘ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *