ਦੇਸ਼-ਵਿਦੇਸ਼ਪੰਜਾਬ

ਸਰਕਾਰ ਨੇ ਕਿਹਾ ਪੇਸ਼ ਆਖਰੀ ਤਜਵੀਜ਼ ’ਤੇ ਕਿਸਾਨ ਮੁੜ ਗੌਰ ਕਰ ਲੈਣ

ਨਵੀਂ ਦਿੱਲੀ 22 ਜਨਵਰੀ (ਮਧੂਸਾਰ ਬਿਊਰੋ) ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਚੱਲ ਰਹੀ 11ਵੇਂ ਗੇੜ੍ਹ ਦੀ ਬੈਠਕ ਖਤਮ ਹੋ ਚੁੱਕੀ ਹੈ। ਇਹ ਬੈਠਕ ਵੀ ਪਹਿਲੀਆਂ ਬੈਠਕਾਂ ਦੀ ਤਰ੍ਹਾਂ ਬੇਸਿੱਟਾ ਹੀ ਰਹੀ ਹੈ। ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੀ ਬੈਠਕ ’ਚ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਆਪਣੇ ਵਲੋਂ ਦਿੱਤੇ ਗਏ ਨਵੇਂ ਪ੍ਰਪੋਜਲ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਏ ਹਾਂ। ਅਸੀਂ ਕਾਨੂੰਨ ਵਾਪਸ ਕਰਨ ਤੋਂ ਘੱਟ ਕਿਸੇ ਵੀ ਮੰਗ ’ਤੇ ਨਹੀਂ ਮੰਨਾਂਗੇ। ਇਸ ’ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ, ਇਹ ਸਾਡਾ ਆਖਰੀ ਪ੍ਰਪੋਜਲ ਹੈ। ਇੰਨਾ ਕਹਿ ਕੇ ਮੰਤਰੀ ਬੈਠਕ ’ਚੋਂ ਉੱਠ ਕੇ ਚਲੇ ਗਏ।

ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਖੇਤੀ ਬਿੱਲਾਂ ’ਤੇ ਗੱਲਬਾਤ ਨੂੰ ਲੈ ਕੇ ਆਪਣੇ ਕਦਮ ਪਿੱਛੇ ਖਿੱਚ ਰਹੀ ਹੈ। ਸਰਕਾਰ ਨੇ ਅਗਲੀ ਬੈਠਕ ਦੀ ਵੀ ਕੋਈ ਤਾਰੀਖ ਨਹੀਂ ਦਿੱਤੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗਣਤੰਤਰ ਦਿਵਸ ਕਾਰਨ ਹੁਣ 26 ਜਨਵਰੀ 2021 ਤਕ ਵਿਗਿਆਨ ਭਵਨ ਬੰਦ ਰਹੇਗਾ। ਇਸ ਲਈ ਅਗਲੀ ਬੈਠਕ ਵਿਗਿਆਨ ਭਵਨ ’ਚ ਨਹੀਂ ਹੋਵੇਗੀ ਪਰ ਕਿੱਥੇ ਹੋਵੇਗੀ ਉਨ੍ਹਾਂ ਨੇ ਇਹ ਨਹੀਂ ਦੱਸਿਆ। ਕਰੀਬ ਸਾਢੇ ਤਿੰਨ ਘੰਟਿਆਂ ਦੀ ਬਰੇਕ ਤੋਂ ਬਾਅਦ ਮੁੜ ਸ਼ੁਰੂ ਹੋਈ ਬੈਠਕ ਸਿਰਫ 10 ਤੋਂ 12 ਮਿੰਟਾਂ ’ਚ ਹੀ ਇਹ ਬੈਠਕ ਖਤਮ ਕਰ ਦਿੱਤੀ ਗਈ।
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਨੂੰ ਵਿਗਿਆਨ ਭਵਨ ’ਚ 12.45 ਵਜੇ ਬੈਠਕ ਸ਼ੁਰੂ ਹੋਈ ਸੀ। ਇਸ ਬੈਠਕ ਦੇ ਸਿਰਫ 20 ਮਿੰਟਾਂ ਬਾਅਦ ਹੀ ਬਰੇਕ ਹੋ ਗਿਆ। ਮੀਟਿੰਗ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ (ਸਰਕਾਰ) ਵਲੋਂ ਦਿੱਤੀ ਤਜਵੀਜ ਖਾਰਜ ਕਰ ਦਿੱਤੀ ਹੈ। ਜਿਸ ’ਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇਸ ਤਜਵੀਜ ’ਤੇ ਮੁੜ ਵਿਚਾਰ ਕਰਨ ਲਈ ਕਿਹਾ। ਇਸ ਕਾਰਨ ਬੈਠਕ ਦੇ 20 ਮਿੰਟਾਂ ਬਾਅਦ ਹੀ ਬਰੇਕ ਹੋ ਗਿਆ। ਦੱਸ ਦੇਈਏ ਕਿ ਅੱਜ ਦੀ ਇਸ ਬੈਠਕ ’ਚ ਹੁਣ ਤਕ ਦਾ ਸਭ ਤੋਂ ਲੰਬਾ ਬ੍ਰੇਕ ਲਿਆ ਗਿਆ ਜੋ ਕਿ ਕਰੀਬ ਸਾਡੇ ਤਿੰਨ ਘੰਟਿਆਂ ਦਾ ਸੀ।
ਬੈਠਕ ਦੌਰਾਨ ਇਹ ਖਬਰਾਂ ਵੀ ਸਾਹਮਣੇ ਆਈਆਂ ਕਿ ਕੁਝ ਕਿਸਾਨ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਮੁਤਾਬਕ, ਕਿਸਾਨ ਆਗੂ ਡਾ. ਦਰਸ਼ਨਪਾਲ ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਮੋਬਾਈਲ ’ਤੇ ਲਗਾਤਾਰ ਧਮਕਾਇਆ ਜਾ ਰਿਹਾ ਹੈ। ਬੈਠਕ ਦੌਰਾਨ ਕਿਸਾਨ ਆਗੂਆਂ ਨੇ ਮੰਤਰੀਆਂ ਸਾਹਮਣੇ ਵੀ ਇਹ ਮੁੱਦਾ ਚੁੱਕਿਆ। ਨਾਰਾਜ ਕਿਸਾਨ ਯੂਨੀਅਨ ਨੇਤਾਵਾਂ ਨੇ ਦੋਸ ਲਾਇਆ ਕਿ ਦਿੱਲੀ ਪੁਲਸ ਵੀ ਕਿਸਾਨ ਨੇਤਾਵਾਂ ਨੂੰ ਤੰਗ ਪ੍ਰੇਸਾਨ ਕਰਨ ਦੀ ਕੋਸਸਿ ਕਰ ਰਹੀ ਹੈ। ਯੂਨੀਅਨ ਦੇ ਨੇਤਾ ਰੁਲਦੂ ਸਿੰਘ ਮਾਨਸਾ ਨੇ ਦੋਸ ਲਾਇਆ ਸੀ ਕਿ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਦਿੱਲੀ ਪੁਲਸ ਨੇ ਤੋੜਾ ਦਿੱਤਾ। ਕਿਸਾਨ ਆਗੂਆਂ ਨੇ ਸਰਕਾਰ ਨੂੰ ਸਪਸ਼ਟ ਕੀਤਾ ਕਿ ਧਮਕੀਆਂ ਨਾਲ ਮਾਹੌਲ ਵਿਗੜੇਗਾ।

Leave a Reply

Your email address will not be published. Required fields are marked *