ਗਣਤੰਤਵਰ ਦਿਵਸ ਪਰੇਡ ਮਗਰੋਂ ਸਖਤ ਸੁਰੱਖਿਆ ਪਹਿਰੇ ਹੇਠ ਤਿੰਨ ਰੂਟਾਂ ’ਤੇ ਹੋਵੇਗੀ ਟਰੈਕਟਰ ਪਰੇਡ
ਸ਼ਾਂਤੀਪੂਰਨ ਕੱਢਾਂਗੇ ਮਾਰਚ : ਕਿਸਾਨ ਆਗੂ
ਨਵੀਂ ਦਿੱਲੀ, 24 ਜਨਵਰੀ (ਮਧੂਸਾਰ ਬਿਉਰੋ) ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 26 ਜਨਵਰੀ ਨੂੰ ਗਣਤੰਤਰ ਦਿਵਸ ਸੰਪੰਨ ਹੋਣ ਮਗਰੋਂ 3 ਰੂਟਾਂ ’ਤੇ ਸਖਤ ਸੁਰੱਖਿਆ ਵਿੱਚ ਹੋਵੇਗੀ। ਇਸ ਦਾ ਰੂਟ ਪਲਾਨ ਤੈਅ ਕਰਕੇ ਕਿਸਾਨਾਂ ਨਾਲ ਸਾਂਝਾ ਕਰ ਲਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲੀਸ (ਇੰਟੈਲੀਜੈਂਸ) ਦੇ ਵਿਸ਼ੇਸ਼ ਕਮਿਸ਼ਨਰ ਦੀਪਕ ਪਾਠਕ ਨੇ ਕਿਹਾ ਕਿ ਤਿੰਨ ਰੂਟਾਂ ਵਿੱਚ ਟਿਕਰੀ ਬਾਰਡਰ ’ਤੇ 63 ਕਿਲੋਮੀਟਰ ਦੇ ਰੂਟ ‘ਤੇ ਪਰੇਡ ਹੋਵੇਗੀ,ਜਦ ਕਿ ਸਿੰਘੂ ਬਾਰਡਰ ਤੋਂ ਇਹ 62 ਕਿਲੋਮੀਟਰ ਤੇ ਗਾਜੀਪੁਰ ਬਾਰਡਰ ਤੋਂ ਇਹ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਰੇਡ ਵਿੱਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਸਾਜਸਿ ਰਚ ਰਿਹਾ ਹੈ ਅਤੇ 13 ਤੋਂ 18 ਜਨਵਰੀ ਤੱਕ 300 ਤੋਂ ਵੱਧ ਟਵਿੱਟਰ ਅਕਾਊਂਟ ਬਣਾਏ ਗਏ ਹਨ। ਇਸ ਲਈ ਪੁਲੀਸ ਚੌਕਸ ਹੈ। ਪੁਲੀਸ ਮੁਤਾਬਕ ਪਰੇਡ ਵਿੱਚ ਸ਼ਾਮਲ ਟਰੈਕਟਰਾਂ ਦੀ ਗਿਣਤੀ ਭਲਕੇ ਸੋਮਵਾਰ ਨੂੰ ਕੀਤੀ ਜਾਵੇਗੀ। ਜਕਿਰਯੋਗ ਹੈ ਕਿ ਕਿਸਾਨ ਦਿੱਲੀ ਦੀ ਆਊਟਰ (ਬਾਹਰੀ) ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਾ ਚਾਹੁੰਦੇ ਸਨ, ਜਦੋਂਕਿ ਪੁਲੀਸ ਕੌਮੀ ਰਾਜਧਾਨੀ ਤੋਂ ਬਾਹਰ ਟਰੈਕਟਰ ਪਰੇਡ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਖੇਤੀ ਕਾਨੂੰਨਾਂ ਵਿਰੁੱਧ ਟਿਕਰੀ ਸਰਹੱਦ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ ਯਾਨੀ ਐਤਵਾਰ ਨੂੰ 60ਵੇਂ ਦਿਨ ਵੀ ਜਾਰੀ ਹੈ। ਕਿਸਾਨ ਗਣਤੰਤਰ ਦਿਵਸ ’ਤੇ ਟਰੈਕਟਰ ਮਾਰਚ ਕੱਢਣ ਦੀ ਤਿਆਰੀ ਕਰ ਰਹੇ ਹਨ। ਜਿਸ ਨੂੰ ਲੈ ਕੇ ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਕਾਫੀ ਟਰੈਕਟਰ ਆ ਰਹੇ ਹਨ। ਅਸੀਂ 26 ਜਨਵਰੀ ਨੂੰ ਸ਼ਾਂਤੀਪੂਰਨ ਟਰੈਕਟਰ ਮਾਰਚ ਕੱਢਾਂਗੇ। ਟਿਕਰੀ ਸਰਹੱਦ ’ਤੇ ਕਰੀਬ 2-ਢਾਈ ਲੱਖ ਟਰੈਕਟਰ ਹੋਣਗੇ। ਹਾਲਾਂਕਿ ਪੁਲਸ ਵਲੋਂ ਟਰੈਕਟਰ ਮਾਰਚ ਦੀ ਮਨਜੂਰੀ ਦੇ ਦਿੱਤੀ ਗਈ ਹੈ। ਪ੍ਰਦਰਸ਼ਨ ਸਥਾਨ ’ਤੇ 26 ਜਨਵਰੀ ਨੂੰ ਹੋਣ ਵਾਲੇ ਕਿਸਾਨਾਂ ਦੀ ਟਰੈਕਟਰ ਮਾਰਚ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 28 ਨਵੰਬਰ ਤੋਂ ਯਾਨੀ 60 ਦਿਨਾਂ ਤੋਂ ਸਿੰਘੂ, ਟਿਕਰੀ, ਗਾਜੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਟਰੈਕਟਰ ਮਾਰਚ ’ਚ 2 ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ 5 ਰੂਟ ਹੋ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰਾਜਪਥ ’ਤੇ ਗਣਤੰਤਰ ਦਿਵਸ ਸਮਾਰੋਹ ਖਤਮ ਹੋਣ ’ਤੇ ਦਿਨ ਦੇ 12 ਵਜੇ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ।

