ਦੇਸ਼-ਵਿਦੇਸ਼ਪੰਜਾਬ

ਸਿੰਘੂ ਸਰਹੱਦ ’ਤੇ ਬਿੱਟੂ ਅਤੇ ਜ਼ੀਰਾ ਦਾ ਵਿਰੋਧ, ਦੋਵਾਂ ਦੀ ਉਤਰੀ ਦਸਤਾਰ !

ਨਵੀਂ ਦਿੱਲੀ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਦਿੱਲੀ ਵਿਖੇ ਸਿੰਘੂ ਸਰਹੱਦ ’ਤੇ ਅੱਜ ਯਾਨੀ ਕਿ ਐਤਵਾਰ ਨੂੰ ਲੋਕਾਂ ਵਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਇਸ ਦੌਰਾਨ ਬਿੱਟੂ ਦੀ ਦਸਤਾਰ ਵੀ ਉਤਰ ਗਈ। ਯੂਥ ’ਚ ਗੁੱਸਾ ਇਸ ਕਦਰ ਸੀ ਕਿ ਬਿੱਟੂ ਦੀ ਕਾਰ ’ਤੇ ਵੀ ਹਮਲਾ ਕੀਤਾ ਗਿਆ।

ਦੱਸ ਦੇਈਏ ਕਿ ਸਿੰਘੂ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 60 ਦਿਨਾਂ ਤੋਂ ਡਟੇ ਹੋਏ ਹਨ। ਜਿਸ ਦੌਰਾਨ ਬਿੱਟੂ ਦਾ ਵਿਰੋਧ ਕੀਤਾ ਗਿਆ, ਉਸ ਦੌਰਾਨ ਸਿੰਘੂ ਸਰਹੱਦ ’ਤੇ ਜਨ ਸੰਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਇਸ ਜਨ ਸੰਵਾਦ ’ਚ ਹਿੱਸਾ ਲੈਣ ਪੁੱਜੇ ਸਨ।
ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਵੀ ਕੁੱਝ ਕਿਸਾਨਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ। ਇਥੇ ਹੀ ਬਸ ਨਹੀਂ ਵਿਧਾਇਕ ਜ਼ੀਰਾ ਨਾਲ ਧੱਕਾ-ਮੁੱਕੀ ਵਿਚ ਉਨ੍ਹਾਂ ਦੀ ਪੱਗ ਵੀ ਉਤਰ ਗਈ। ਦਰਅਸਲ ਕਾਂਗਰਸੀ ਆਗੂ ਸਿੰਘੂ ਬਾਰਡਰ ਸਥਿਤ ਗੁਰੂ ਤੇਗ ਬਹਾਦਰ ਵਾਰ ਮੈਮੋਰੀਅਲ ਹਾਲ ਵਿਚ ਕਿਸਾਨਾਂ ਵਲੋਂ ਸੱਦੇ ਗਏ ਜਨ ਸੰਸਦ ਵਿਚ ਸ਼ਮੂਲੀਅਤ ਕਰਨ ਆਏ ਸਨ।
ਇਸ ਦੌਰਾਨ ਕਿਸਾਨਾਂ ਵਲੋਂ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਗਿਆ, ਇਸ ਦੌਰਾਨ ਰਵਨੀਤ ਬਿੱਟੂ ਨਾਲ ਧੱਕਾ ਮੁੱਕੀ ਕਰਦੇ ਹੋਏ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਬਾਅਦ ਵਿਚ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨਾਲ ਵੀ ਕਿਸਾਨਾਂ ਨੇ ਵਿਰੋਧ ਕਰਦੇ ਹੋਏ ਹੱਥੋ ਪਾਈ ਕੀਤੀ। ਇਸ ਹੱਥੋਪਾਈ ਵਿਚ ਵਿਧਾਇਕ ਜ਼ੀਰਾ ਦੀ ਪੱਗ ਵੀ ਉਤਰ ਗਈ

Leave a Reply

Your email address will not be published. Required fields are marked *