ਇਕ ਫਰਵਰੀ ਨੂੰ ਸੰਸਦ ਵੱਲ ਕੱਢਾਂਗੇ ਪੈਦਲ ਮਾਰਚ : ਕਿਸਾਨ ਆਗੂ
ਨਵੀਂ ਦਿੱਲੀ 25 ਜਨਵਰੀ (ਮਧੂਸਾਰ ਬਿਉਰੋ) ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਕਰੀਬ 2 ਮਹੀਨਿਆਂ ਤੋਂ ਜਾਰੀ ਹੈ। ਉੱਥੇ ਹੀ ਕਿਸਾਨ ਜਥੇਬੰਦੀਆਂ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦੀ ਤਿਆਰੀ ’ਚ ਹਨ। ਇਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਇਕ ਫਰਵਰੀ ਨੂੰ ਦਿੱਲੀ ’ਚ ਵੱਖ-ਵੱਖ ਥਾਂਵਾਂ ਤੋਂ ਸੰਸਦ ਵੱਲ ਪੈਦਲ ਮਾਰਚ ਕੱਢਾਂਗੇ।
ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 61 ਦਿਨਾਂ ਤੋਂ ਜਾਰੀ ਹੈ।
ਕਿਸਾਨ ਦਿੱਲੀ ਅਤੇ ਉਸ ਨਾਲ ਲੱਗਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ 11 ਬੈਠਕਾਂ ਹੋ ਚੁਕੀਆਂ ਹਨ, ਜੋ ਬੇਸਿੱਟ ਰਹੀਆਂ ਹਨ। ਉੱਥੇ ਹੀ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦੀ ਮਨਜੂਰੀ ਮਿਲ ਗਈ ਹੈ। ਇਸ ਨੂੰ ਲੈ ਕੇ ਦਿੱਲੀ ਦੀ ਸੁਰੱਖਿਆ ਕਾਫੀ ਸਖਤ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਕੁਝ ਯਕੀਨੀ ਰੂਟ ’ਤੇ ਐਂਟਰੀ ਦੀ ਮਨਜੂਰੀ ਮਿਲੀ ਹੈ।

