ਪੰਜਾਬਪਟਿਆਲਾ

ਏਸ਼ੀਅਨ ਸਾਇਕਲਿੰਗ ਚੈਂਪੀਅਨਸ਼ਿਪ 6 ਤੋਂ 10 ਫਰਵਰੀ ਤੱਕ

ਪਟਿਆਲਾ (ਜਗਦੀਪ ਕਾਹਲੋਂ/ਮਧੂਸਾਰ ਬਿਊਰੋ)
ਸਾਇਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਬੈਨਰ ਹੇਠ 37ਵੀਂ ਏਸ਼ੀਅਨ ਸਾਇਕਲਿੰਗ ਚੈਂਪੀਅਨਸ਼ਿਪ ਇੰਦਰਾ ਗਾਂਧੀ ਖੇਡ ਕੰਪਲੈਕਸ ਦੇ ਸਾਇਕਲਿੰਗ ਵੈਲੋਡਰਮ ਵਿੱਚ ਕਰਵਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਭਾਰਤ ਨੂੰ 2005, 2013 ਤੇ ਹੁਣ 2017 ਵਿੱਚ ਮੇਜਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਇਕਲਿੰਗ ਫੈਡਰੇਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਲੱਗਭਗ 500 ਸਾਇਕਲਿਸਟ ਹਿੱਸਾ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਵਿੱਚ ਮਰਦਾਂ, ਔਰਤਾਂ, ਜੂਨੀਅਰ ਮਰਦਾਂ ਤੇ ਜੂਨੀਅਰ ਔਰਤਾਂ ਦੇ ਵੱਖ-ਵੱਖ ਵਰਗਾ ਦੇ ਮੁਕਾਬਲੇ ਹੋਣਗੇ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਆਪਣਾ 35 ਮੈਂਬਰਾਂ ਦਾ ਦਲ ਵਿੱਚ ਉਤਾਰੇਗਾ। ਇਸ ਚੈਂਪੀਅਨਸ਼ਿਪ ਵਿੱਚ ਭਾਰਤ, ਚੀਨ, ਹਾਂਹਾਕਾਂਗ, ਇੰਡੋਨੇਸ਼ਿਆ, ਜਾਪਾਨ ਸਮੇਤ 18 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਚੈਂਪੀਅਨਸ਼ਿਪ ਵਿੱਚ ਅੰਤਰਰਾਸ਼ਟਰੀ ਸਾਇਕਲਿੰਗ ਸੰਘ ਦੇ ਪ੍ਰਧਾਨ ਬ੍ਰਰਾਇਨ, ਕੋਕਸੋਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਰਹੇ ਹਨ। ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ 4 ਅੰਤਰਰਾਸ਼ਟਰੀ ਤਕਨੀਕੀ ਅਧਿਕਾਰੀ ਤੇ 30 ਭਾਰਤੀ ਤਕਨੀਤੀ ਅਧਿਕਾਰੀ ਆਪਣਾ ਸਹਿਯੋਗ ਦੇਣਗੇ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਧਰਮਿੰਦਰ ਪ੍ਰਧਾਨ, ਕੇਂਦਰੀ ਰਾਜ ਮੰਤਰੀ, ਪ੍ਰੈਟੋਲਿਅਮ ਅਤੇ ਕੁਦਰਤੀ ਗੈਸ ਕਰਨਗੇ ਤੇ ਇਨ੍ਹਾਂ ਖੇਡਾਂ ਦੇ ਸਮਾਪਨ ਸਮਾਰੋਹ ਵਿੱਚ ਕੇਂਦਰੀ ਖੇਡ ਮੰਤਰੀ (ਭਾਰਤ ਸਰਕਾਰ) ਵਿਜੈ ਗੋਇਲ ਵਿਸ਼ੇਸ਼ ਤੌਰ ਤੇ ਸ਼ਾਮਿਲ j@4r/.

Leave a Reply

Your email address will not be published. Required fields are marked *