ਪੰਜਾਬਪਟਿਆਲਾ

ਪਾਵਰਕਾਮ ਮਨੈਜਮੈਂਟ ਨਾਲ ਮੀਟਿੱੰਗ ਬਾਅਦ ਸੂਬਾ ਪੱਧਰੀ ਧਰਨਾ ਕੀਤਾ ਮੁਲਤਵੀ

ਪਟਿਆਲਾ 19 ਫਰਵਰੀ (ਮਧੂਸਾਰ ਬਿਊਰੋ) ਮੁਲਾਜ਼ਮ ਅਤੇ ਪੈਨਸ਼ਨਰਜ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਅੱਜ ਪਾਵਰਕਾਮ ਮਨੈਜਮੈਂਟ ਨਾਲ ਮੀੰਿਟੰਗ ਵਿਚ ਮੰਗਾਂ ਹਲ ਕਰਨ ਸਬੰਧੀ ਦਿਤੇ ਵਿਸ਼ਵਾਸ਼ ਸਦਕਾ 23 ਫਰਵਰੀ ਦੇ ਸੂਬਾ ਪੱਧਰੀ ਧਰਨੇ ਨੂੰ 2 ਮਾਰਚ ਤਕ ਮੁਲਤਵੀ ਕਰ ਦਿਤਾ ਗਿਆ ਹੈ।

ਵਿਸ਼ਵਾਸ਼ ਅਨੁਸਾਰ; ਜੇਕਰ ਮਸਲੇ ਹਲ ਨਾ ਕੀਤੇ ਗਏ ਤਾਂ 3 ਮਾਰਚ 2021 ਨੂੱੰ ਇਹ ਧਰਨਾ ਅਤੇ ਰੋਸ ਮਾਰਚ ਕੀਤਾ ਜਾਵੇਗਾ। ਇਸ ਗਲ ਦਾ ਪ੍ਰਗਟਾਵਾ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰਜ਼ ਸ੍ਰੀ ਕੁਲਦੀਪ ਸਿੰਘ ਖੰਨਾ, ਅਵਿਨਸ਼ ਚੰਦਰ ਸ਼ਰਮਾ, ਪਰਮਜੀਤ ਸਿੰਘ ਦਸੂਹਾ ਅਤੇ ਧਨਵੰਤ ਸਿੰਘ ਭੱਠਲ ਸਕੱਤਰ ਵਲੋਂ ਸਾਝੇ ਬਿਆਨ ਵਿਚ ਕੀਤਜਾ ਗਿਆ।ਇਨ੍ਹਾਂ ਆਗੂਆਂ ਨੇ ਦਸਿਆ ਕਿ ਮਨੈਜਮੈਂਟ ਵਲੋਂ ਸ੍ਰੀ ਆਰ.ਪੀ.ਪਾਂਡਵ, ਡੀ.ਆਈ.ਪੀ.ਐਸ.ਗਰੇਵਾਲ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਵਿਚ ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਸਾਝੀਆਂ ਮੰਗਾਂ ਜਿਨ੍ਹਾਂ ਵਿਚ ਪੇ.ਬੈਂਡ ਦਾ ਮਸਲਾ, 23 ਸਾਲ ਪ੍ਰੋਮੋਸ਼ਨ ਇਨਕਰੀਮੈਂਟ ਤੀਜੀ ਤਰੱਕੀ ਤੇ ਐਡਜਸਟ ਕਰਨ ਨੂੰ 26 ਫਰਵਰੀ 2021 ਦੀ ਬੀ.ਓ.ਡੀ ਦੀ ਮੀਟਿੰਗ ਵਿਚ ਪੁਟ ਅਪ ਕਰਨ ਅਤੇ ਕਲੀਅਰ ਕਰਨ ਅਤੇ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੰ ਕਨਸੈਸ਼ਨ ਦੇਣ ਅਤੇ ਕੈਸ਼ਲੈਸ ਸਕੀਮ ਆਦਿ ਬਾਕੀ ਮੰਗਾਂ ਨੂੰ ਜਲਦੀ ਹਲ ਕਰਨ ਸਬੰਧੀ ਦਿਤੇ ਵਿਸ਼ਵਾਸ਼ ਨੂੰ ਧਿਆਨ ਵਿਚ ਰਖਦੇ ਹੋਏ 23 ਫਰਵਰੀ ਦਾ ਧਰਨਾ ਮੰਗਾਂ ਨਾਂ ਮੰਨਣ ਦੀ ਸੂਰਤ ਵਿਚ ਹੁਣ 3 ਮਾਰਚ 2021 ਨੂੰ ਲਗਾਇਆ ਜਾਵੇ ਅਤੇ ਮੋਤੀ ਮਹਿਲਾਂ ਵਲ ਮਾਰਚ ਕੀਤਾ ਜਾਵੇਗਾ।
ਪਾਵਰਕਾਮ ਦੀ ਮਨੈਜਮੈਂਟ ਨਾਲ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਵਲੋਂ ਸ੍ਰੀ ਕੁਲਦੀਪ ਸਿੰਘ ਖੰਨਾ, ਅਵਿਨਾਸ਼ ਚੰਦਰ ਸ਼ਰਮਾ,ਪਰਮਜੀਤ ਸਿੰੰਘ ਦਸੂਹਾ, ਧਨਵੰਤ ਸਿੰਘ ਭੱਠਲ, ਕਰਮ ਚੰਦ ਭਾਰਦਵਾਜ਼, ਭਰਪੂਰ ਸਿੰਘ ਮਾਂਗਟ, ਰਾਜਿੰਦਰ ਠਾੁਕਰ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ ਅਤੇ ਬਨਾਰਸੀ ਦਾਸ ਆਦਿ ਸ਼ਾਮਲ ਸਨ। ਪੰਜਾਬ ਦੇ ਸਮੂਹ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਨੂੰ ਸੰਘਰਸ਼ ਕਮੇਟੀ ਵਲੋਂ 23 ਫਰਵਰੀ ਦੀ ਥਾਂ ਤੇ 3 ਮਾਰਚ ਦੇ ਧਰਨੇ ਵਿਚ ਵੱਧ ਚੜ੍ਹ ਕੇ ਸਮੂਲੀਅਤ ਕਰਨ ਲਈ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੱ ਅਪੀਲ ਕੀਤੀ ਗਈ। ਪੰਜਾਬ ਸਰਕਾਰ ਅਤੇ ਪਾਰਕਾਮ ਮਨੈਜਮੈਂਟ ਨੂੰ ਚਿਤਾਵਨੀ ਦਿਤੀ ਗਈ ਕਿ ਜੇਕਰ ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਸਾਝੀਆਂ ਨਾਂ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਮੁੱਚੀ ਜਿੰੰਮੇਵਾਰੀ ਪੰਜਾਬ ਸਰਕਾਰ ਅਤੇ ਮਨੈਜਮੈਂਟ ਦੀ ਹੋਵੇਗੀ। ਿੲਨ੍ਹਾਂ ਆਗੂਆਂ ਨੇ ਮੁਲਾਜ਼ਮ ਜਥੇਬੰਦੀਆਂ ਜਿਹੜੀ ਕਿ ਸੰਘਰਸ਼ ਕਮੇਟੀ ਵਿਚ ਅਜੇ ਤਕ ਸ਼ਾਮਲ ਨਹੀਂ ਹਨ, ਨੂੰ ਅਪੀਲ ਕੀਤੀ ਕਿ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਵਡੇਰੇ ਹਿਤਾਂ ਦਾ ਧਿਆਨ ਰਖਦੇ ਹੋਏ, ਏਕਤਾ ਬਣਾਉਣ ਲਈ ਸੰਘਰਸ਼ ਕਮੇਟੀ ਵਿਚ ਸ਼ਾਮਲ ਹੋ ਕੇ ਅਤੇ ਸਾਝੀਆਂ ਮੰਗਾਂ ਮਨਵਾਉਣ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ਵਿਸ਼ੇਸ਼ ਤੌਰ ਤੇ 3 ਮਾਰਚ ਦੇ ਧਰਨੇ ਵਿਚ ਸਮੂਲੀਅਤ ਕੀਤੀ ਜਾਵੇ।

Leave a Reply

Your email address will not be published. Required fields are marked *