ਕਸ਼ਮੀਰ : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ 3 ਅੱਤਵਾਦੀ ਢੇਰ, ਸ਼ਹੀਦ
ਸ਼੍ਰੀਨਗਰ 19 ਫਰਵਰੀ (ਮਧੂਸਾਰ ਬਿਊਰੋ) ਕਸ਼ਮੀਰ ਘਾਟੀ ’ਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ 2 ਵੱਖ-ਵੱਖ ਮੁਕਾਬਲਿਆਂ ’ਚ ਤਿੰਨ ਅੱਤਵਾਦੀਆਂ ਦੀ ਮੌਤ ਹੋ ਗਈ, ਜਦੋਂ ਕਿ ਜੰਮੂ ਕਸ਼ਮੀਰ ਪੁਲਸ ਦੇ ਇਕ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਸ਼ਹੀਦ ਹੋ ਗਏ ਅਤੇ ਇਕ ਕਾਂਸਟੇਬਲ ਜਖਮੀ ਹੋ ਗਿਆ। ਅਧਿਕਾਰਤ ਸੂਤਰਾਂ ਅਨੁਸਾਰ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ ’ਤੇ ਰਾਸ਼ਟਰੀ ਰਾਈਫਲ, ਕੇਂਦਰੀ ਰਿਜਰਵ ਪੁਲਸ ਫੋਰਸ ਅਤੇ ਜੰਮੂ ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਦੱਖਣੀ ਕਸ਼ਮੀਰ ’ਚ ਸ਼ੋਪੀਆਂ ਜਲ੍ਹਿੇ ਦੇ ਬਾਦਿਗਾਮ ਪਿੰਡ ’ਚ ਸਾਂਝੀ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।
ਸੁਰੱਖਿਆ ਫੋਰਸ ਦੇ ਜਵਾਨ ਪਿੰਡ ’ਚ ਸ਼ੱਕੀ ਇਲਾਕੇ ਵੱਲ ਵੱਧ ਰਹੇ ਸਨ, ਉਦੋਂ ਅੱਤਵਾਦੀਆਂ ’ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ’ਚ ਸੁਰੱਖਿਆ ਫੋਰਸਾਂ ਨੇ ਵੀ ਗੋਲੀਆਂ ਚਲਾਈਆਂ। ਦੋਹਾਂ ਪੱਖਾਂ ਵਿਚਾਲੇ ਮੁਕਾਬਲੇ ’ਚ ਹੁਣ ਤੱਕ 3 ਅੱਤਵਾਦੀਆਂ ਦੇ ਮਾਰੇ ਜਾਣ ਦੀ ਰਿਪੋਰਟ ਹੈ। ਮੌਕੇ ’ਤੇ ਕਾਫੀ ਗਿਣਤੀ ’ਚ ਹਥਿਆਰ ਅਤੇ ਵਿਸਫੋਟਕ ਵੀ ਬਰਾਮਦ ਕੀਤੇ ਗਏ ਹਨ। ਮੱਧ ਕਸ਼ਮੀਰ ’ਚ ਬੜਗਾਮ ਜਲ੍ਹਿੇ ਦੇ ਬੀਰਵਾਹ ’ਚ ਇਸੇ ਤਰ੍ਹਾਂ ਦੀ ਹੋਰ ਮੁਹਿੰਮ ਦੌਰਾਨ ਸੰਯੁਕਤ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ’ਚ ਐੱਸ.ਪੀ.ਓ. ਮੁਹੰਮਦ ਅਲਤਾਫ ਸ਼ਹੀਦ ਹੋ ਗਏ ਅਤੇ ਪੁਲਸ ਕਾਂਸਟੇਬਲ ਮੰਜੂਰ ਅਹਿਮਦ ਜਖਮੀ ਹੋ ਗਏ। ਅੰਤਿਮ ਰਿਪੋਰਟ ਮਿਲਣ ਤੱਕ ਦੋਹਾਂ ਸਥਾਨਾਂ ’ਤੇ ਮੁਕਾਬਲਾ ਜਾਰੀ ਸੀ।

