ਕੈਪਟਨ ਦੇ ਜੱਦੀ ਪਿੰਡ ਭਗੌੜੇ ਲੱਖੇ ਨੇ ਕੀਤਾ ‘ਇਕੱਠ’
ਮਹਿਰਾਜ 23 ਫਰਵਰੀ (ਮਧੂਸਾਰ ਬਿਊਰੋ) ਦਿੱਲੀ ਪੁਲਿਸ ਨੂੰ ਲੋੜੀਦੇ ਲੱਖਾ ਸਿਧਾਣਾ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਵਿਚ ਇਕੱਠ ਕੀਤਾ । ਦੂਜੇ ਪਾਸੇ ਦਿੱਲੀ ਪੁਲਿਸ ਲੱਖੇ ਦੀ ਤਲਾਸ਼ ਵਿਚ ਲੱਗੀ ਰਹੀ। ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਵੱਲੋਂ ਦਿੱਲੀ ਪੁਲਿਸ ਨੂੰ ਵੀਡੀਓ ਕਾਲ ਰਾਹੀਂ ਚਿਤਾਵਨੀ ਦੇ ਕੇ ਪਿੰਡ ਮਹਿਰਾਜ ਵਿਚ ਕੀਤੀ ਰੈਲੀ ਜਿਥੇ ਚਰਚਾ ਦਾ ਵਿਸ਼ਾ ਬਣੀ ਹੈ, ਉਥੇ ਹੀ ਪਿੰਡ ਮਹਿਰਾਜ ਦੀ ਦਾਣਾ ਮੰਡੀ ਵਿਖੇ ਨੌਜਵਾਨ ਆਗੂ ਲੱਖਾ ਸਿਧਾਣਾ, ਦੀਪ ਸਿੱਧੂ ਦੇ ਹੱਕ ਵਿੱਚ ਨੌਜਵਾਨ ਮਹਾਂਪੰਚਾਇਤ ਦਾ ਇਕੱਠ ਕੀਤਾ ਗਿਆ। ਇਸ ਰੈਲੀ ਵਿਚ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਵੀ ਲੱਖਾਂ ਦੀ ਤਾਦਾਦ ਵਿੱਚ ਨੌਜਵਾਨਾਂ, ਬਜੁਰਗਾਂ ਅਤੇ ਮਾਤਾਵਾਂ ਭੈਣਾਂ ਨੇ ਸਮੂਲੀਅਤ ਕੀਤੀ ਅਤੇ ਪਿੰਡ ਮਹਿਰਾਜ ਦੀ ਧਰਤੀ ’ਤੇ ਅੱਜ ਇਤਿਹਾਸਿਕ ਇਕੱਠ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਢਿਪਾਲੀ, ਸੁਖਵਿੰਦਰ ਕੌਰ ਲੋਕ ਸੰਗਰਾਮ ਮੰਚ, ਦਵਿੰਦਰ ਸਿੰਘ,ਉਘੇ ਕਬੱਡੀ ਕੁਮੈਂਟੇਟਰ ਅਮਰੀਕ ਸਿੰਘ ਖੋਸਾ ਕੋਟਲਾ, ਯੁੱਧਵੀਰ ਮਾਣਕ, ਫਿਲਮੀ ਕਲਾਕਾਰ ਯਾਦ ਗਰੇਵਾਲ, ਬਾਬਾ ਹਰਦੀਪ ਸਿੰਘ ਮਹਿਰਾਜ, ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ, ਪਰਮਿੰਦਰ ਸਿੰਘ ਪਰਵਾਨਾ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰਾਂ ‘ਤੇ ਬੈਠੇ ਲੱਖਾਂ ਕਿਸਾਨ੍ਾਂ ਵੱਲੋਂ 26 ਜਨਵਰੀ ਨੂੰ ਟ੍ਰੈਕਟਰ ਪ੍ਰੇਡ ਕੀਤੀ ਗਈ ਜਿਸ ਨੂੰ ਫੇਲ ਕਰਨ ਲਈ ਕੇਂਦਰ ਸਰਕਾਰ ਨੇ ਹਿੰਸਾਂ ਵਰਗੀਆਂ ਘਟੀਆ ਚਾਲਾਂ ਚੱਲੀਆਂ ਅਤੇ ਇਸ ਹਿੰਸ਼ਾ ਵਿੱਚ ਮੁੱਖ ਮੁਲਜਮ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੂੰ ਐਲਾਨ ਦਿੱਤਾ ਅਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਜੇਲਾਂ ਵਿੱਚ ਸੁੱਟ ਦਿੱਤਾ।
ਬੁਲਾਰਿਆਂ ਨੇ ਕਿਹਾ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਗਦਾਰ ਨਹੀ ਉਹ ਕੌਮ ਦੇ ਹੀਰੇ ਹਨ ਜਿੰਨਾਂ ਤੇ ਸਾਨੂੰ ਮਾਣ ਹੈ।ਇਹਨਾਂ ਨੇ ਹਮੇਸ਼ਾਂ ਚੱਲ ਰਹੇ ਸੰਘਰਸ਼ ਨੂੰ ਕਾਇਮ ਰੱਖਣ ਲਈ ਏਕੇ ਦੀ ਗੱਲ ਕੀਤੀ।ਪਰ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਨੇ ਨੌਜਵਾਨ ਆਗੂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਹੱਕ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਇਹਨਾਂ ਨਾਲ ਚਟਾਨ ਵਾਂਗ ਖੜੇ ਹਨ। ਇਸ ਸਮੇਂ ਲੱਖਾ ਸਿਧਾਣਾ ਨੇ ਲੱਖਾਂ ਦੀ ਤਾਦਾਦ ਵਿੱਚ ਜੁੜੇ ਭਾਰੀ ਇਕੱਠ ਕੀਤਾ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਫੇਲ ਕਰਨ ਲਈ ਹਰ ਚਾਲ ਚੱਲੀ ਪਰ ਇਹਨਾਂ ਦੀਆਂ ਲੂੰਬੜ ਚਾਲਾਂ ਫੇਲ ਸਾਬਤ ਹੋਈਆਂ।
ਸਿਧਾਣਾ ਨੇ ਕਿਹਾ ਕਿ ਲੜਾਈ ਪੰਜਾਬ ਦੀ ਹੋਂਦ ਦੀ ਹੈ।ਉਨਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਜੂਝਦੀਆਂ ਨੇ ਉਹ ਕੌਮਾਂ ਸਰਕਾਰਾਂ ਨਾਲ ਟਕਰਾਉਂਦੀਆਂ ਨੇ ਅਤੇ ਇਤਿਹਾਸ ਉਨਾਂ ਕੌਮਾਂ ਦਾ ਲਿਖਿਆ ਜਾਂਦਾ ਹੈ ਅਤੇ ਤਲੀਆਂ ਚੱਟਣ ਵਾਲਿਆਂ ਦਾ ਕਦੇ ਇਤਿਹਾਸ ਨੀ ਲਿਖਿਆ ਜਾਂਦਾ।ਸਿਧਾਣਾ ਨੇ ਕਿਹਾ ਕਿ ਸਰਕਾਰ ਜਿੰਨੇ ਮਰਜੀ ਪਰਚੇ ਕਰਲੇ ਪਰ ਇਹ ਸੰਘਰਸ਼ੀ ਲੋਕ ਮੋਰਚਾ ਜਿੱਤ ਕੇ ਵਾਪਿਸ ਮੁੜਨਗੇ। ਲੱਖਾ ਸਿਧਾਣਾ ਨੇ ਕਿਹਾ ਕਿ ਸਾਡੀ ਕਿਸਾਨੀ ਨਾ ਬਚੀ ਤਾਂ ਸਾਡੀਆਂ ਫਸਲਾਂ ਅਤੇ ਨਸ਼ਲਾਂ ਖਤਮ ਹੋ ਜਾਣਗੀਆਂ। ਇਹਨਾਂ ਨੂੰ ਬਚਾਉਣ ਲਈ ਸਾਡਾ ਇਕੱਠੇ ਹੋਣਾ ਬਹੁਤ ਜਰੂਰੀ ਹੈ ਤਾਂ ਹੀ ਅਸੀ ਇਸ ਸੰਘਰਸ਼ ਨੂੰ ਜਿੱਤ ਸਕਾਂਗੇ।ਇਸ ਸਮੇਂ ਪਿੰਡ ਮਹਿਰਾਜ ਦੀ ਸਮੁੱਚੀ ਸੰਗਤ ਵੱਲੋਂ ਰੈਲੀ ਵਿੱਚ ਪਹੁੰਚੀਆਂ ਸੰਗਤਾਂ ਲਈ ਲੰਗਰ ਦਾ ਅਤੁੱਟ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸਟੇਜ਼ ਦੀ ਭੂਮਿਕਾ ਭਾਈ ਰਾਮ ਸਿੰਘ ਢਿਪਾਲੀ ਅਤੇ ਸਾਥੀਆਂ ਨੇ ਬਾਖੂਬੀ ਨਿਭਾਈ।

