ਨੌਦੀਪ ਕੌਰ ਦੀ ਕੁੱਟਮਾਰ ਦੇ ਦੋਸ਼ ਬੇਬੁਨਿਆਦ : ਹਰਿਆਣਾ ਪੁਲਿਸ
ਚੰਡੀਗੜ੍ਰ 25 ਫਰਵਰੀ (ਮਧੂਸਾਰ ਬਿਊਰੋ) ਹਰਿਆਣਾ ਪੁਲਸ ਨੇ ਮਜਦੂਰ ਅਧਿਕਾਰ ਵਰਕਰ ਨੌਦੀਪ ਕੌਰ ਦੇ ਉਸ ਨਾਲ ਕੁੱਟਮਾਰ ਕੀਤੇ ਜਾਣ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ ਅਤੇ ਉਨ੍ਹਾਂ ’ਤੇ ਉਯੋਗਪਤੀਆਂ ਤੋਂ ਪੈਸੇ ਉਗਾਹੀ ਦੇ ਦੋਸ਼ ਲਗਾਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸੌਂਪੀ ਗਈ ਸਥਿਤੀ ਰਿਪੋਰਟ ’ਚ ਹਰਿਆਣਾ ਪੁਲਸ ਨੇ ਕਿਹਾ ਕਿ ਕੁਝ ਸੋਸ਼ਲ ਮੀਡੀਆ ਮੰਚਾਂ ਵਲੋਂ ’ਝੂਠੇ’ ਦੋਸ਼ ਲਗਾਏ ਜਾ ਰਹੇ ਹਨ ਕਿ ਕੌਰ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਮਨਮਾਨੇ ਤਰੀਕੇ ਨਾਲ ਉਸ ਨੂੰ ਹਿਰਾਸਤ ’ਚ ਰੱਖਿਆ ਗਿਆ।
ਅਦਾਲਤ ਕੌਰ ਦੀ ਗੈਰ-ਕਾਨੂੰਨ ਹਿਰਾਸਤ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਪਹਿਲੇ ਇਸ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਸੀ। ਪੰਜਾਬ ਦੇ ਮੁਕਤਸਰ ਜਲ੍ਹਿੇ ਦੀ ਰਹਿਣ ਵਾਲੀ ਕੌਰ ਨੇ ਹਾਈ ਕੋਰਟ ’ਚ ਆਪਣੀ ਨਿਯਮਿਤ ਜਮਾਨਤ ਪਟੀਸ਼ਨ ’ਚ ਦੋਸ਼ ਲਗਾਇਆ ਕਿ ਪਿਛਲੇ ਮਹੀਨੇ ਸੋਨੀਪਤ ਪੁਲਸ ਵਲੋਂ ਗਿ੍ਰਫਤਾਰ ਕੀਤੇ ਜਾਣ ਤੋਂ ਬਾਅਦ ਇਕ ਥਾਣੇ ’ਚ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। 23 ਸਾਲਾ ਵਰਕਰ ਨੇ ਇਹ ਵੀ ਦਾਅਵਾ ਕੀਤਾ ਕਿ ਕਾਨੂੰਨ ਦਾ ਉਲੰਘਣ ਕਰਦੇ ਹੋਏ ਉਨ੍ਹਾਂ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ। ਕੌਰ ਮੌਜੂਦਾ ਸਮੇਂ ਕਰਨਾਲ ਜੇਲ੍ਹ ’ਚ ਬੰਦ ਹੈ।
ਹਰਿਆਣਾ ਦੇ ਸੋਨੀਪਤ ’ਚ ਇਕ ਕੰਪਨੀ ਦਾ ਘਿਰਾਓ ਕਰਨ ਅਤੇ ਉਸ ਤੋਂ ਪੈਸੇ ਮੰਗਣ ਦੇ ਦੋਸ਼ ’ਚ ਕੌਰ ਨੂੰ 12 ਜਨਵਰੀ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਸੋਨੀਪਤ ਦੇ ਪੁਲਸ ਡਿਪਟੀ ਸੁਪਰਡੈਂਟ ਦੇ ਮਾਧਿਅਮ ਨਾਲ ਦਾਖਲ ਜਵਾਬ ’ਚ ਹਰਿਆਣਾ ਪੁਲਸ ਨੇ ਦਾਅਵਾ ਕੀਤਾ ਕਿ ਪੁੱਛ-ਗਿੱਛ ਦੌਰਾਨ ਮਜਦੂਰਾਂ ਨੂੰ ਤਨਖਾਹ ਦਿਵਾਉਣ ਨਚ ਉਹ ਆਪਣਾ ਕਮੀਸ਼ਨ ਲੈਂਦੇ ਹਨ ਅਤੇ ਮਾਲਕਾਂ ਤੋਂ ਧਨ ਦੀ ਉਗਾਹੀ ਵੀ ਕਰ ਸਕਦੇ ਹਨ।’’ ਪੁਲਸ ਨੇ ਉਸ ਨਾਲ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਥਾਣੇ ’ਚ ਮਹਿਲਾ ਵੇਟਿੰਗ ਰੂਮ ’ਚ ਰੱਖਿਆ ਗਿਆ, ਜਿੱਥੇ 2 ਪੁਲਸ ਮੁਲਾਜਮ ਬੀਬੀਆਂ ਵੀ ਮੌਜੂਦ ਸਨ। ਥਾਣੇ ਤੋਂ ਉਸ ਨੂੰ ਉਸੇ ਦਿਨ ਮੈਡੀਕਲ ਜਾਂਚ ਲਈ ਸੋਨੀਪਤ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਰਿਪੋਰਟ ’ਚ ਕਿਹਾ,’’ਉਸ ਦੀ ਨਾ ਸਿਰਫ ਆਮ ਮੈਡੀਕਲ ਜਾਂਚ ਕਰਵਾਈ ਗਈ ਸਗੋਂ ਮਹਿਲਾ ਮੈਡੀਕਲ ਵਲੋਂ ਵਿਸ਼ੇਸ਼ ਮੈਡੀਕਲ ਜਾਂਚ ਵੀ ਕਰਵਾਈ ਗਈ।’’

