ਅੰਮ੍ਰਿਤਸਰਪੰਜਾਬ

ਲਿਮਕਾ ਬੁੱਕ ਓਫ ਰਿਕਾਰਡਸ ਹੋਲਡਰ ਸੁਰਿੰਦਰ ਸਿੰਘ ਅਜਾਦ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

ਅੰਮਿ੍ਰਤਸਰ 14 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਕਸਟਮ ਐਂਡ ਸੈਂਟਰਲ ਐਕਸਾਈਜ ਪੇਸ਼ਨਰਸ ਵੈਲਫੇਅਰ ਐਸੋਸਿਏਸ਼ਨ ਚੰਡੀਗੜ ( ਰਿਜ਼ ) ਵੱਲੋਂ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਸਲਾਨਾ ਮੀਟਿੰਗ ਦਾ ਅਜ਼ੋਜਿਨ ਕੀਤਾ ਗਿਆ ਜਿਸ ਵਿੱਚ ਕਸਟਮ ਤੇ ਸੈਂਟਰਲ ਐਕਸਾਈਜ ਦੇ ਸਾਬਕਾ ਅਧਿਕਾਰੀਆਂ ਨੇ ਸ਼ਿਰਕਤ ਕੀਤੀ ! ਇਸ ਸਲਾਨਾ ਮੀਟਿੰਗ ਦੇ ਵਿੱਚ ਕਸਟਮ ਐਂਡ ਸੈਂਟਰਲ ਐਕਸਾਈਜ ਦੇ ਸਾਬਕਾ ਅਧਿਕਾਰੀਆਂ ਨੂੰ ਆ ਰਹੀਆਂ ਕਿਸੇ ਵੀ ਤਰਾਂ ਦੀਆ ਮੁਸ਼ਕਿਲਾਂ ਨੂੰ ਸਬੰਧਿਤ ਮਹਿਕਮੇ ਦੇ ਨਾਲ ਮਿਲ ਕੇ ਨਿਪਟਾਰਾ ਕੀਤਾ ਜਾਂਦਾ ਹੈ ਤਾ ਜੋ ਕਿਸੇ ਨੂੰ ਵੀ ਕਿਸੇ ਤਰਾਂ ਦੀ ਮੁਸ਼ਕਿਲ ਨਾ ਆ ਸਕੇ ।

ਇਸ ਸਲਾਨਾ ਮੀਟਿੰਗ ਦੌਰਾਨ ਕਸਟਮ ਤੋਂ ਰਿਟਾਇਰ ਹੋਏ ਸੀਨੀਅਰ ਸੁਪਰੀਡੈਂਟ ਸੁਰਿੰਦਰ ਸਿੰਘ ਆਜ਼ਾਦ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ! ਸੁਰਿੰਦਰ ਸਿੰਘ ਆਜ਼ਾਦ ਹੁਣ ਤੱਕ ਬਹੁਤ ਸਾਰੇ ਵੱਖ ਵੱਖ ਖੇਤਰਾਂ ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਲਿਮਕਾ ਬੁੱਕ ਓਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ ਜਿੰਨਾ ਵਿੱਚ ਛਾਤੀ ਫੈਲਾਉਣ( 9 ਇੰਚ ) ਅੰਮਿ੍ਰਤਸਰ ਤੋਂ ਪਿਜੋਰ ਗਾਰਡਨ 534 ਕਿਲੋਮੀਟਰ 4 ਗੇਰ ਵਿੱਚ ਚਲਾਉਣ ਦਾ ਰਿਕੋਰਡ, 12178 ਵਾਰ ਤਾੜੀਆਂ ਵਜਾਉਣ ਦਾ ਰਿਕਾਰਡ, 11510 ਵਾਰੀ ਚੁਟਕੀਆਂ ਵਜਾਉਣ ਦਾ ਰਿਕਾਰਡ, 10 ਬੱਚੇ ਸਮੇਤ 4 ਗੇਰ ਚ ਚਲਾਉਣ ਦਾ ਰਿਕਾਰਡ, 1 ਲੀਟਰ ਪੈਟਰੋਲ ਵਿੱਚ 70 ਕਿਲੋਮੀਟਰ ਚਲਾਉਣ ਦਾ ਰਿਕਾਰਡ ਅਤੇ ਹੋਰ ਕਈ ਅਨੇਕਾਂ ਰਿਕਾਰਡ ਸ਼ਾਮਿਲ ਹਨ ! ਕਸਟਮ ਐਂਡ ਸੈਂਟਰਲ ਐਕਸਾਈਜ ਪੇਸ਼ਨਰਸ ਵੈਲਫੇਅਰ ਐਸੋਸਿਏਸ਼ਨ ਚੰਡੀਗੜ ( ਰਿਜ਼ ) ਦੇ ਪ੍ਰਧਾਨ ਆਰ.ਕੇ ਦੁੱਗਲ ਨੇ ਕਿਹਾ ਕੇ ਅੱਜ ਸਾਨੂੰ ਮਾਨ ਮਹਿਸੂਸ ਹੋ ਰਿਹਾ ਹੈ ਕੇ ਸਾਡੇ ਹੀ ਮਹਿਕਮੇ ਚੋ ਰਟਾਇਰ ਹੋਏ ਕਸਟਮ ਦੇ ਸਾਬਕਾ ਸੀਨੀਅਰ ਸੁਪਰਡੈਂਟ ਸੁਰਿੰਦਰ ਸਿੰਘ ਆਜ਼ਾਦ ਜਿੰਨਾ ਨੈ ਲਿਮਕਾ ਬੁੱਕ ਓਫ ਵਰਲਡ ਰਿਕਾਰਡ ਚ ਆਪਣੇ ਰਿਕਾਰਡਸ ਬਣਾ ਕੇ ਆਪਣੀ ਹੀ ਨਹੀਂ ਸਗੋ ਸਾਰੇ ਮਹਿਕਮੇ ਦਾ ਵੀ ਨਾਂ ਉੱਚਾ ਕੀਤਾ ਹੈ ਜਿਸ ਤੇ ਸਾਨੂੰ ਮਾਨ ਹੈ ਤੇ ਅੱਜ ਸਾਨੂੰ ਇਨ੍ਹਾਂ ਨੂੰ ਸਨਮਾਨਿਤ ਕਰਨ ਦਾ ਅਵਸਰ ਪ੍ਰਪਤ ਹੋਇਆ ਹੈ ਤੇ ਅਸੀਂ ਸਾਰੇ ਆਪਣੇ ਵੱਲੋਂ ਇੱਕ ਵਾਰ ਫਿਰ ਇਨ੍ਹਾਂ ਨੂੰ ਵਧਾਈ ਵੀ ਦਿੰਦੇ ਹਾਂ !
ਇਸ ਮੌਕੇ ਤੇ ਸੁਰਿੰਦਰ ਸਿੰਘ ਆਜ਼ਾਦ ਨੇ ਕਸਟਮ ਐਂਡ ਸੈਂਟਰਲ ਐਕਸਾਈਜ ਪੇਸ਼ਨਰਸ ਵੈਲਫੇਅਰ ਐਸੋਸਿਏਸ਼ਨ ਚੰਡੀਗੜ ( ਰਿਜ਼ ) ਦੇ ਸਭ ਉੱਚਾ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕੇ ਇਹ ਸਭ ਮੇਰਾ ਪਰਿਵਾਰ ਹੈ ਜਿੰਨਾ ਨੇ ਮੈਨੂੰ ਅੱਜ ਇਹ ਐਵਾਰਡ ਦਿੱਤਾ ਹੈ ਮੁੱਖ ਤੋਰ ਤੇ ਪ੍ਰਧਾਨ ਆਰ.ਕੇ ਦੁੱਗਲ, ਜਨਰਲ ਸੈਕਟਰੀ ਐਚ.ਐਲ ਭਰਦਵਾਜ, ਵਾਈਸ ਪ੍ਰਧਾਨ ਐੱਸ,ਸੀ ਦੁੱਗਲ, ਵੀ.ਕੇ ਸੇਠ ਸੈਕਟਰੀ ਅੰਮਿ੍ਰਤਸਰ, ਵਾਈ.ਪੀ ਗੁਪਤਾ ਮੈਂਬਰ ਅੰਮਿ੍ਰਤਸਰ, ਜੀ.ਐੱਸ ਕਪੂਰ ਲੁਧਿਆਣਾ ਜ਼ੋਨ ਹਨ ! ਇਸ ਮੌਕੇ ਤੇ ਸੁਰਿੰਦਰ ਸਿੰਘ ਆਜ਼ਾਦ ਦੇ ਨਾਂ ਦੀ “ਮਾਈ ਸਟੇਮਪ“ ਵੀ ਰਿਲੀਜ ਕੀਤੀ ਗਈ !

Leave a Reply

Your email address will not be published. Required fields are marked *