ਦੇਸ਼-ਵਿਦੇਸ਼ਪੰਜਾਬ

ਦੇਸ਼ ’ਚ ਸਰਕਾਰੀ ਬੈਂਕਾਂ ਦੀ ਹੜਤਾਲ ਕਾਰਨ ਕੰਮਕਾਜ ਰਿਹਾ ਠੱਪ

ਨਵੀਂ ਦਿੱਲੀ, 15 ਮਾਰਚ (ਮਧੂਸਾਰ ਬਿਊਰੋ) ਯੂਨਾਇਟਿਡ ਫੋਰਮ ਆਫ ਬੈਂਕ ਯੂਨੀਅਨਜ (ਯੂਐਫਬੀਯੂ) ਦੇ ਸੱਦੇ ’ਤੇ ਜਨਤਕ ਖੇਤਰ ਦੇ ਬੈਂਕਾਂ ਦੀ ਹੜਤਾਲ ਨਾਲ ਸੋਮਵਾਰ ਨੂੰ ਮੁਲਕ ਵਿੱਚ ਬੈਂਕ ਵਿੱਚ ਚੈੱਕ ਕਲੀਅਰੈਂਸ ਸਮੇਤ ਹੋਰਨਾਂ ਬੈਂਕ ਸੇਵਾਵਾਂ ਪ੍ਰਭਾਵਿਤ ਹੋਈਆਂ।

ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿਜੀਕਰਨ ਦੇ ਸਰਕਾਰ ਦੇ ਐਲਾਨ ਖ?ਿਲਾਫ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਯੂਐਫਬੀਯੂ ਨੇ 15 ਅਤੇ 16 ਮਾਰਚ ਨੂੰ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦਾ ਦਾਅਵਾ ਹੈ ਕਿ 10 ਲੱਖ ਬੈਂਕ ਮੁਲਾਜਮ ਅਤੇ ਅਧਿਕਾਰੀ ਇਸ ਹੜਤਾਲ ਵਿੱਚ ਸ਼ਾਮਲ ਹੋਣਗੇ। ਯੂਐਫਬੀਯੂ ਬੈਂਕ ਅਧਿਕਾਰੀਆਂ ਅਤੇ ਮੁਲਾਜਮਾਂ ਦੀਆਂ ਨੌਂ ਯੂਨੀਅਨਾਂ ਦਾ ਇਕ ਸਾਂਝਾ ਮੰਚ ਹੈ। ਹਾਲਾਂਕਿ, ਇਸ ਦੌਰਾਨ ਨਿਜੀ ਖੇਤਰ ਦੇ ਬੈਂਕਾਂ ਆਈਸੀਆਈਸੀਆਈ, ਐਚਡੀਐਫਸੀ ਅਤੇ ਐਕਸਿਸ ਬੈਂਕ ਦੀਆਂ ਸ਼ਾਖਾਵਾਂ ਵਿੱਚ ਕੰਮ ਆਮ ਵਾਂਗ ਜਾਰੀ ਰਿਹਾ। ਨਿਜੀ ਖੇਤਰ ਦੇ ਬੈਂਕ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹਨ।

Leave a Reply

Your email address will not be published. Required fields are marked *