ਕੋਰੋਨਾ ਲਹਿਰ ਨੂੰ ਰੋਕਣ ਲਈ ਟੈਸਟ-ਟ੍ਰੈਕ ਅਤੇ ਇਲਾਜ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ : ਪ੍ਰਧਾਨ ਮੰਤਰੀ
ਨਵੀਂ ਦਿੱਲੀ 17 ਅਪ੍ਰੈਲ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਤੀਨਿਧੀਆਂ ਨਾਲ ਕੋਰੋਨਾ ਦੇ ਵਧਦੇ ਕਹਿਰ ਨੂੰ ਲੈ ਕੇ ਬੈਠਕ ਕੀਤੀ। ਪੀ.ਐੱਮ. ਮੋਦੀ ਨੇ ਸਾਰੇ ਰਾਜਾਂ ਨੂੰ ਹੁਕਮ ਦਿੱਤਾ ਹੈ ਕਿ ਇਕ ਵਾਰ ਫਿਰ ਟੈਸਟਿੰਗ, ਟ੍ਰੈਕਿੰਗ ਅਤੇ ਇਲਾਜ ’ਤੇ ਜੋਰ ਦੇਣ ਦੀ ਲੋੜ ਹੈ। ਮਹਾਰਾਸ਼ਟਰ, ਪੰਜਾਬ, ਕੇਰਲ ਵਰਗੇ ਰਾਜਾਂ ’ਚ ਵਧ ਰਹੇ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਾ ਜਾਹਰ ਕੀਤੀ ਹੈ।
ਕੋਰੋਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ’ਚ ਕਿਹਾ ਕਿ ਦੁਨੀਆ ’ਚ ਕਈ ਕੋਰੋਨਾ ਪ੍ਰਭਾਵਿਤ ਦੇਸ਼ ਅਜਿਹੇ ਹਨ ਜਿਥੇ ਕੋਰੋਨਾ ਦੀਆਂ ਕਈ ਲਹਿਰਾਂ ਆਈਆਂ ਹਨ। ਸਾਡੇ ਇਥੇ ਵੀ ਕੁਝ ਰਾਜਾਂ ’ਚ ਅਚਾਨਕ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਰਾਸ਼ਟਰ, ਮੱਧ-ਪ੍ਰਦੇਸ਼ ਵਰਗੇ ਰਾਜਾਂ ’ਚ ਪਾਜੇਟਿਵ ਰੇਟ ਕਾਫੀ ਵਧਿਆ ਹੈ। ਮੋਦੀ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਇਸ ਲਹਿਰ ਨੂੰ ਇਥੇ ਨਹੀਂ ਰੋਕਿਆ ਗਿਆ ਤਾਂ ਦੇਸ਼ ਵਿਆਪੀ ਅਸਰ ਵੇਖਣ ਨੂੰ ਮਿਲ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਨਤਾ ਨੂੰ ਪੈਨਿਕ ਮੋਡ ’ਚ ਨਹੀਂ ਲਿਆਉਣਾ। ਡਰ ਦਾ ਮਾਹੌਲ ਨਹੀਂ ਬਣਾਉਣਾ। ਸਾਨੂੰ ਜਨਤਾ ਨੂੰ ਪਰੇਸ਼ਾਨੀ ਤੋਂ ਮੁਕਤੀ ਦਿਵਾਉਣੀ ਹੈ ਅਤੇ ਪੁਰਾਣੇ ਨਿਯਮਾਂ ਨੂੰ ਮੁੜ ਇਸਤੇਮਾਲ ’ਚ ਲਿਆਉਣਾ ਹੋਵੇਗਾ।
ਮੁੱਖ ਮੰਤਰੀਆਂ ਨਾਲ ਬੈਠਕ ’ਚ ਪੀ.ਐੱਮ. ਮੋਦੀ ਨੇ ਕਿਹਾ ਕਿ ਟੈਸਟ-ਟ੍ਰੈਕ ਅਤੇ ਇਲਾਜ ਨੂੰ ਫਿਰ ਤੋਂ ਗੰਭੀਰਤਾ ਨਾਲ ਲੈਣਾ ਹੋਵੇਗਾ। ਟੈਸਟਿੰਗ ਨੂੰ ਵਧਾਉਣਾ ਹੋਵੇਗਾ, – ਟੈਸਟ ਦੀ ਗਿਣਤੀ 70 ਫੀਸਦੀ ਤੋਂ ਉਪਰ ਲਿਆਉਣੀ ਹੋਵੇਗੀ। ਕੇਰਲ-ਯੂ.ਪੀ.-ਛੱਤੀਸਗੜ੍ਹ ’ਚ ਰੈਪਿਡ ਟੈਸਟਿੰਗ ਹੀ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟਿਅਰ 2 ਅਤੇ ਟਿਅਰ 3 ਸ਼ਹਿਰਾਂ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਜੇਕਰ ਇਨ੍ਹਾਂ ਨੂੰ ਨਹੀਂ ਰੋਕਿਆ ਤਾਂ ਪਿੰਡਾਂ ’ਚ ਮਾਮਲੇ ਵਧ ਸਕਦੇ ਹਨ ਅਤੇ ਫਿਰ ਕੋਰੋਨਾ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ।
ਸੰਬੋਧਨ ’ਚ ਪੀ.ਐੱਮ. ਮੋਦੀ ਨੇ ਕਿਹਾ ਕਿ ਵੈਕਸੀਨੇਸ਼ਨ ਦੀ ਰਫਤਾਰ ਤੇਜ ਹੋਣੀ ਚਾਹੀਦੀ ਹੈ। ਤੇਲੰਗਾਨਾ, ਆਂਧਰਾ-ਪ੍ਰਦੇਸ਼, ਯੂ.ਪੀ. ’ਚ ਵੈਕਸੀਨ ਟੈਸਟ ਦਾ ਅੰਕੜਾ 10 ਫੀਸਦੀ ਤਕ ਪਹੁੰਚਿਆ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਦੇਸ਼ ’ਚ ਅਸੀਂ ਕਰੀਬ 30 ਲੱਖ ਵੈਕਸੀਨ ਰੋਜ ਲਗਾ ਸਕੇ ਹਾਂ, ਅਜਿਹੇ ’ਚ ਇਸੇ ਰਫਤਾਰ ਨੂੰ ਵਧਾਉਣਾ ਹੋਵੇਗਾ ਇਸ ਲਈਵੈਕਸੀਨ ਵੇਸਟੇਜ ਨੂੰ ਰੋਕਣਾ ਹੋਵੇਗਾ।

