ਪਟਿਆਲਾ

ਸਾਬਕਾ ਮੇਅਰ ਅਮਰਿੰਦਰ ਬਜਾਜ ਬਣੇ ਜਨਰਲ ਸਕੱਤਰ, ਸ਼ਹਿਰ ਵਾਸੀਆਂ ਨੇ ਕੀਤਾ ਸਨਮਾਨ

ਪਟਿਆਲਾ, 18 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਨਰਲ ਸਕੱਤਰ ਸੋਨੂੰ ਮਾਜਰੀ ਦੀ ਅਗਵਾਈ ਹੇਠ ਗੁ: ਸ੍ਰੀ ਗੁਰੂ ਸਿੰਘ ਸਭਾ ਫੁਆਰਾ ਚੋਂਕ, ਨੇੜੇ ਯੂਥ ਅਕਾਲੀ ਵਰਕਰਾਂ ਦੇ ਇੱਕ ਭਰਵੇਂ ਇਕੱਠ ਦੋਰਾਨ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਬੰਟੀ ਰੋਮਾਣਾ ਵੱਲੋਂ ਅਕਾਲੀ ਦਲ ਦੇ ਜਨਰਲ ਸਕੱਤਰ ਪੰਜਾਬ ਵੱਜੋਂ ਨਿਯੁਕਤੀ ਕਰਨ ਤੇ ਸਿਰੋਪਾਓ ਭੇਟਾ ਕਰ ਅਤੇ ਗਲ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਬਜਾਜ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਸੋਨੂੰ ਮਾਜਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜਦੋਂ ਵੀ ਬਜਾਜ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਜਿਹੜੀ ਜੁੰਮੇਵਾਰੀ ਸੋਂਪੀ ਉਸਨੂੰ ਸਵੀਕਾਰਦੇ ਹੋਏ ਉਨ੍ਹਾਂ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਅਮਰਿੰਦਰ ਬਜਾਜ ਅਕਾਲੀ ਦਲ ਹਿੱਤ ਕਾਰਜਾਂ ਨੂੰ ਸਮਰਪਿਤ ਹਨ, ਜਿਨ੍ਹਾਂ ਨੂੰ ਪੰਜਾਬ ਪੱਧਰ ਤੇ ਅਹੁੱਦੇਦਾਰੀ ਮਿਲਣ ਤੇ ਸਮੂਹ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਉਮੀਦ ਜਤਾਈ ਕਿ ਅਗਲੇ ਪੰਜ ਛੇ ਮਹੀਨਿਆਂ ਵਿੱਚ ਬਾਕੀ ਦੇ ਪੁਰਾਣੇ, ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਵੀ ਅਹਿਮ ਜੁੰਮੇਵਾਰੀਆਂ ਨਾਲ ਨਵਾਜਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਦੇ ਨਵਨਿਯੁਕਤ ਜਨਰਲ ਸਕੱਤਰ ਪੰਜਾਬ ਅਮਰਿੰਦਰ ਸਿੰਘ ਬਜਾਜ ਨੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਹੱਕ ਵਿੱਚ ਹਨੇਰੀ ਚੱਲਣੀ ਸ਼ੁਰੂ ਹੋ ਗਈ ਹੈ ਅਤੇ 2022 ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਪ੍ਰਤੀ ਮਾਹੌਲ ਬਣਨਾ ਸ਼ੁਰੂ ਹੋ ਚੁੱਕਾ ਹੈ, ਜਿਸਨੂੰ ਹੋਰ ਬਲ ਦੇਣ ਲਈ ਉਨ੍ਹਾਂ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਉਹ ਪਾਰਟੀ ਦੀ ਚੜ੍ਹਦੀਕਲਾ ਲਈ ਪਹਿਲਾਂ ਵਾਂਗ ਹੀ ਸਮਰਪਿਤ ਰਹਿਣਗੇ। ਇਸ ਮੌਕੇ ਚਰਨਜੀਤ ਪੱਪਾ, ਜਸਬੀਰ ਜੱਸੀ, ਵਿਕਰਮ ਬਿੱਲਾ, ਗੱਗੂ, ਅਮਨ, ਕਰਨ ਗਿੱਲ, ਸੰਜੂ, ਬਾਨੂੰ, ਹਰਵਿੰਦਰ ਪੁਨੀਆ, ਦੀਪੂ ਮਹਿਰਾ, ਰਾਜਨ ਧਾਲੀਵਾਲ, ਸਿਬੂ ਗਿੱਲ, ਅਮਿਤ ਬਾਵਾ, ਸਾਹਿਲ, ਰਾਜੂ ਭਲਵਾਨ ਆਦਿ ਮੋਜੂਦ ਰਹੇ।

Leave a Reply

Your email address will not be published. Required fields are marked *