ਕੈਨੇਡਾਪੰਜਾਬਪਟਿਆਲਾ

ਕੰਵਰ ਗਿੱਲ ਨੇ 1500 ਕਿਲੋਮੀਟਰ ਪੰਜ ਦਿਨਾਂ ‘ਚ ਕਰਕੇ ਬਣਾਇਆ ਵਿਸ਼ਵ ਰਿਕਾਰਡ

ਪਟਿਆਲਾ 16 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਐਸਆਰ ਪੰਜ ਦਿਨਾਂ ‘ਚ ਕਰਕੇ ਕੰਵਰ ਗਿੱਲ ਸ਼ਾਹੀ ਪਰਿਵਾਰ ਦੇ ਪਹਿਲੇ ਰਾਈਡਰ ਬਣੇ ਹਨ। ਇਹ ਵਿਸ਼ਵ ਰਿਕਾਰਡ ਟੈਕਨੀਕਲ ਤਰੀਕੇ ਨਾਲ ਕਦੇ ਵੀ ਤੋੜਿਆ ਨਹੀਂ ਜਾ ਸਕਦਾ, ਪਰ ਇਸ ਦੀ ਬਰਾਬਰੀ ਜ਼ਰੂਰ ਕੀਤੀ ਜਾ ਸਕਦੀ ਹੈ ਕਿਉਂਕਿ ਇਹ 1500 ਕਿਲੋਮੀਟਰ (ਪੰਜ ਦਿਨਾਂ ਐਸ ਆਰ) ਘੱਟੋ ਘੱਟ ਟਾਈਮ ਵਿਚ ਕੀਤੀ ਹੈ।

ਦਿੱਲੀ ਰੈਨਡਿਓਰਜ਼ ਨੇ ਇਹ ਇਤਿਹਾਸ ਲਿਖ ਦਿੱਤਾ ਹੈ। ਇਸ ਰਾਈਡ ਵਿਚ ਪੂਰੇ ਭਾਰਤ ਵਿਚੋਂ 25 ਰਾਈਡਰਜ਼ ਨੇ ਭਾਗ ਲਿਆ, ਜਿਨਾਂ ਵਿਚੋਂ ਸਿਰਫ 5 ਦਿਨਾਂ ਐਸ 12 ਰਾਈਡਰ ਹੀ ਪੂਰੀ ਕਰ ਸਕੇ। ਇਹ ਰਾਈਡ 1 ਨਵੰਬਰ ਰਾਤ ਨੂੰ 12.00 ਵਜੇ ਦਿੱਲੀ ਤੋਂ ਸ਼ੁਰੂ ਹੋਈ। ਬਾਘਾ ਬਾਰਡਰ ਹੁੰਦੇ ਹੋਏ ਵਾਪਸ ਜਲੰਧਰ ਤੱਕ 600 ਕਿਲੋਮੀਟਰ, ਜਲੰਧਰ ਤੋਂ ਦਿੱਲੀ ਤੱਕ 400 ਕਿਲੋਮੀਟਰ, ਦਿੱਲੀ ਤੋਂ ਪਲਵਲ 200 ਕਿਲੋਮੀਟਰ ਅਤੇ ਦਿੱਲੀ ਤੋਂ ਹਾਂਸੀ ਤੋਂ ਵਾਪਸ ਦਿੱਲ 300 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਸਮਾਪਤ ਹੋਈ।
ਰਾਈਡ ਵਿਚ ਪੰਜਾਬ ਦੇ ਚਾਰ ਰਾਈਡਰਾਂ ਨੇ ਹਿੱਸਾ ਲਿਆ। ਡਾ. ਪਵਨ ਢੀਂਗਰਾ, ਜੋ ਕਿ ਹਿੰਦੁਸਤਾਨ ਦੇ ਐਨਡੋਰੈਂਸ ਵਿਚ ਨੰਬਰ ਵਨ ਹਨ। ਸ਼ਨਾਇਆ ਜੈਨ ਮੇਘਾ ਜੋ ਕਿ ਪੂਰੇ ਏਸ਼ੀਆ ਵਿਚ 7-6-5 ਦਿਨਾਂ ਐਸ ਆਰ ਸੀਰੀਜ਼ ਲਾਉਣ ਵਾਲੀ ਏਸ਼ੀਆ ਦੀ ਪਹਿਲੀ ਮਹਿਲਾ ਰਾਈਡਰ ਹਨ। ਜਸਪ੍ਰੀਤ ਅਤੇ ਕੰਵਰ ਗਿੱਲ ਨੇ ਐਸ ਆਰ ਪੰਜ ਦਿਨਾਂ ਨਿਰਧਾਰਤ ਸਮੇਂ ਵਿਚ ਪੂਰੀ ਕੀਤੀ।
ਜ਼ਿਕਰਯੋਗ ਹੈ ਕਿ ਕੰਵਰ ਗਿੱਲ ਹੁਣ ਤੱਕ ਤਿੰਨ ਐਸ ਆਰ ਤੇ 17 ਬਰੈਵਟਜ਼ ਅਤੇ ਰੇਸ ਕਰਾਸ ਅਮਰੀਕਾ ਕੁਆਲੀਫਾਈ ਵਿਚ ਹਿੱਸਾ ਲੈ ਚੁੱਕੇ ਹਨ।

Leave a Reply

Your email address will not be published. Required fields are marked *