ਪੰਜਾਬਪਟਿਆਲਾ

ਦਿੱਲੀ ਕਿਸਾਨੀ ਸੰਘਰਸ਼ ਤੋਂ ਵਾਪਸ ਪਰਤਿਆ ਮੁਸਲਿਮ ਕਿਸਾਨ ਹੋਇਆ ਸ਼ਹੀਦ

ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨੀ ਝੰਡੇ ’ਚ ਅੰਤਿਮ ਦੇਹ ਨੂੰ ਲਪੇਟ ਕੀਤਾ ਦਫਨ
ਪਟਿਆਲਾ, 26 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਹੈ ਦੇ ਵਿਰੋਧ ਵਿੱਚ ਜਿਥੇ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਰਚਾ ਲਗਾਇਆ ਜਾ ਰਿਹਾ ਹੈ ਤੇ ਉਥੇ ਇਸ ਮੋਰਚੇ ’ਚ ਭਾਰਤ ਦੇ ਹਰ ਕੋਨੇ ਤੋਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਲੋਕ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾ ਰਹੇ ਹਨ। ਇਸੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਗਏ ਪਟਿਆਲਾ ਦੇ ਪਿੰਡ ਨੰਦਪੁਰ ਕੇਸ਼ੋ ਦੇ ਮੁਸਲਿਮ ਕਿਸਾਨ ਰਫੀਕ ਮੁਹੰਮਦ ਜਿਨ੍ਹਾਂ ਦੀ ਸੰਘਰਸ਼ ਤੋਂ ਵਾਪਸ ਪਟਿਆਲਾ ਦੇ ਪਿੰਡ ਨੰਦਪੁਰ ਕੇਸ਼ੋ ਪਰਤਿਆਂ ਹਸਪਤਾਲ ਵਿੱਚ ਜੇਰੇ ਇਲਾਜ਼ ਮੌਤ ਹੋ ਗਈ।

ਦੱਸਣਯੋਗ ਹੈ ਕਿ ਰਫੀਕ ਮੁਹੰਮਦ ਵੱਲੋਂ ਪਿਛਲੇ ਦਿਨੀ ਪਿੰਡ ਨੰਦਪੁਰ ਦੀ ਸਮੂਹ ਸੰਗਤ ਨਾਲ ਇਸ ਕਿਸਾਨੀ ਸੰਘਰਸ਼ ਵਿੰਚ ਹਿੱਸਾ ਲਿਆ ਗਿਆ ਸੀ। ਅੱਜ ਕਿਸਾਨ ਜਥੇਬੰਦੀ ਉਗਰਾਹਾਂ ਪਟਿਆਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਰਨ ਅਤੇ ਹੋਰਨਾਂ ਆਗੂਆਂ ਵੱਲੋਂ ਰਫੀਕ ਮੁਹੰਮਦ ਦੀ ਅੰਤਿਮ ਦੇਹ ਨੂੰ ਉਨ੍ਹਾਂ ਦੇ ਪਿੰਡ ਨੰਦਪੁਰ ਕੇਸ਼ੋ ਵਿਖੇ ਕਿਸਾਨੀ ਝੰਡੇ ਵਿੱਚ ਲਿਪਤ ਕਰਕੇ ਦਫਨ ਕੀਤਾ ਗਿਆ। ਇਸ ਮੌਕੇ ਰਫੀਕ ਮੁਹੰਮਦ ਦੀ ਅੰਤਿਮ ਦੇਹ ਨੂੰ ਦਫਨ ਕਰਨ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਿਸਾਨ ਜਥੇਬੰਦੀ ਪਿੰਡ ਨੰਦਪੁਰ ਕੇਸ਼ੋ ਦੇ ਪ੍ਰਧਾਨ ਗੁਰਵੀਰ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਸਿੰਘ ਬੱਬਲ, ਰਤਨਪਾਲ ਸਿੰਘ ਡੱਗੂ, ਛੋਟਾ ਸਿੰਘ ਸਮੇਤ ਪਿੰਡ ਦੇ ਹੋਰ ਬਜ਼ੁਰਗ, ਨੌਜਵਾਨ ਅਤੇ ਔਰਤਾਂ ਸ਼ਾਮਲ ਹੋਈਆਂ।

Leave a Reply

Your email address will not be published. Required fields are marked *