ਪੰਜਾਬਪਟਿਆਲਾ

ਸੀ.ਐਮ. ਸਿਟੀ ’ਚ ਡਾਗਾਂ ਨਾਲ ਕੁੱਟੇ ਅਧਿਆਪਕ, 150 ਕਾਰਕੁੰਨ ਹਿਰਾਸਤ ’ਚ ਲਏ, ਕਈ ਜ਼ਖ਼ਮੀ

ਪਟਿਆਲਾ, 28 ਮਾਰਚ (ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰਨ ਜਾਂਦੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਉੱਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ।

ਰੁਜਗਾਰ ਦੀ ਪ੍ਰਾਪਤੀ ਤੇ ਭਰਤੀ ਸਬੰਧੀ ਹੋਰ ਮੰਗਾਂ ਲੈ ਕੇ ਇਹ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਿਤ ਰਿਹਾਇਸ਼ ਨੂੰ ਘੇਰਨ ਲਈ ਦੋ ਪਾਸਿਆਂ ਤੋਂ ਜਦੋਂ ਅੱਗੇ ਵਧੇ ਤਾਂ ਵੱਡੀ ਗਿਣਤੀ ਤਾਇਨਾਤ ਪੁਲੀਸ ਫੋਰਸ ਨੇ ਉਨ੍ਹਾਂ ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਦਰਜਨ ਦੇ ਕਰੀਬ ਬੇਰੁਜ਼ਗਾਰ ਅਧਿਆਪਕ ਤੇ ਅਧਿਆਪਕਾਵਾਂ ਜਖਮੀ ਹੋ ਗਏ ਹਨ, ਜਦੋਂ ਕਿ ਮਹਿਲਾਵਾਂ ਸਮੇਤ ਡੇਢ ਸੌ ਦੇ ਕਰੀਬ ਕਾਰਕੁਨਾਂ ਨੂੰ ਪੁਲੀਸ ਨੇ ਗਿ੍ਰਫ਼ਤਾਰ ਕਰ ਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸਮੇਤ ਲੀਡਰਸ਼ਿਪ ਦੇ ਹੋਰ ਆਗੂ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਏ ਹਨ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਪੁਲੀਸ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਉਤੇ ਅੰਨ੍ਹਾ ਲਾਠੀਚਾਰਜ ਬੇਵਜ੍ਹਾ ਕੀਤਾ ਗਿਆ ਹੈ ਹਾਲਾਂਕਿ ਉਹ ਜਮਹੂਰੀਅਤ ਦੇ ਹੱਕ ਵਜੋਂ ਸੰਘਰਸ਼ ਲਈ ਪੁੱਜੇ ਸਨ।

Leave a Reply

Your email address will not be published. Required fields are marked *