ਦੇਸ਼-ਵਿਦੇਸ਼

ਭਾਰਤ ਅਤੇ ਅਮਰੀਕੀ ਸਮੁੰਦਰੀ ਫੌਜਾਂ ਵਿਚਾਲੇ ਦੋ ਰੋਜਾ ਜੰਗੀ ਮਸਕਾਂ ਸ਼ੁਰੂ

ਨਵੀਂ ਦਿੱਲੀ, 28 ਮਾਰਚ (ਮਧੂਸਾਰ ਬਿਊਰੋ) ਭਾਰਤ ਅਤੇ ਅਮਰੀਕਾ ਦੀਆਂ ਸਮੁੰਦਰੀ ਫੌਜਾਂ ਨੇ ਆਪਣੀ ਰੱਖਿਆ ਅਤੇ ਫੌਜੀ ਸਹਿਯੋਗ ਨੂੰ ਹੋਰ ਮਜਬੂਤ ਕਰਨ ਲਈ ਪੂਰਬੀ ਹਿੰਦ ਮਹਾਸਾਗਰ ਖੇਤਰ ਵਿੱਚ ਅੱਜ ਤੋਂ ਦੋ ਰੋਜਾ ਫੌਜੀ ਮਸਕਾਂ ਸ਼ੁਰੂ ਕਰ ਦਿੱਤੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ‘ਪਾਸੈਕਸ’ ਅਭਿਆਸ ਦੌਰਾਨ ਭਾਰਤੀ ਸਮੁੰਦਰੀ ਫੌਜ ਨੇ ਆਪਣੇ ਜੰਗੀ ਬੇੜੇ ਸ਼ਿਵਾਲਿਕ ਅਤੇ ਲੰਮੀ ਦੂਰੀ ਤੱਕ ਸਮੁੰਦਰੀ ਗਸ਼ਤ ਕਰਨ ਵਾਲੇ ਜਹਾਜ ਪੀ-8ਆਈ ਨੂੰ ਤਾਇਨਾਤ ਕੀਤਾ ਹੈ, ਜਦੋਂਕਿ ਅਮਰੀਕੀ ਸਮੁੰਦਰੀ ਫੌਜ ਦੀ ਨੁਮਾਇੰਦਗੀ ਯੂਐੱਸਐੱਸ ਥਿਉਡੋਰ ਰੂਜਵੈਲਟ ‘ਕਰੀਅਰ ਸਟਰਾਈਕ ਗਰੁੱਪ’ ਕਰ ਰਿਹਾ ਹੈ। ਕੈਰੀਅਰ ਸਟਰਾਈਕ ਗਰੁੱਪ, ਸਮੁੰਦਰੀ ਫੌਜ ਦਾ ਇੱਕ ਵੱਡਾ ਬੇੜਾ ਹੈ, ਜਿਸ ਵਿੱਚ ਹਵਾਈ ਜਹਾਜਾਂ ਦੇ ਬੇੜੇ ਤੋਂ ਇਲਾਵਾ ਕਈ ਜੰਗੀ ਜਹਾਜ, ਕਿਸ਼ਤੀਆਂ ਅਤੇ ਹੋਰ ਜਹਾਜ ਸ਼ਾਮਲ ਹੁੰਦੇ ਹਨ। ਸਮੁੰਦਰੀ ਫੌਜ ਦੇ ਤਰਜਮਾਨ ਨੇ ਦੱਸਿਆ ਕਿ ਸੋਮਵਾਰ ਤੱਕ ਚੱਲਣ ਵਾਲੀਆਂ ਮਸਕਾਂ ਦੌਰਾਨ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਜੰਗੀ ਮਸਕਾਂ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਦੇ ਭਾਰਤੀ ਦੌਰਾ ਕਰਕੇ ਜਾਣ ਤੋਂ ਇੱਕ ਹਫਤੇ ਮਗਰੋਂ ਕੀਤੀਆਂ ਜਾ ਰਹੀਆਂ ਹਨ। ਜੋਅ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਬਣਨ ਮਗਰੋਂ ਕਿਸੇ ਸੀਨੀਅਰ ਮੰਤਰੀ ਦਾ ਇਹ ਪਹਿਲਾ ਤਿੰਨ ਦੇਸ਼ਾਂ ਦਾ ਦੌਰਾ ਸੀ।

Leave a Reply

Your email address will not be published. Required fields are marked *