ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਸੀਲ ਸਨਮਾਨਤ
ਪਟਿਆਲਾ 2 ਅਪ੍ਰੈਲ (ਮਨਪ੍ਰੀਤ ਵੋਹਰਾ/ਮਧੂਸਾਰ ਬਿਊਰੋ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ, ਮਜਦੂਰਾਂ ਤੇ ਵਪਾਰੀਆਂ ਤੇ ਧੱਕੇ ਨਾਲ ਥੋਪੇ ਤਿੰਨੇ ਕਾਲੇ ਕਾਨੂੰਨਾਂ ਨੂੰ ਲੈਕੇ ਦਿੱਲੀ ਦੇ ਵੱਖ-ਵੱਖ ਵਾਰਡਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਕੀਤੇ ਜਾ ਰਹੇ ਜੁਰਮਾਂ ਦਾ ਹਿਸਾਬ ਪੰਜਾਬ ਦੇ ਲੋਕ ਹੀ ਨਹੀ ਸਗੋਂ ਦੇਸ ਦੇ ਵੱਖ-ਵੱਖ ਕੋਨਿਆ ’ਚ ਬੈਠਾ ਹਰ ਵਰਗ ਦਾ ਵਿਅਕਤੀ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਤੋਂ ਹਿਸਾਬ ਲਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਇਹਨਾਂ ਕਾਲੇ ਕਾਨੂੰਨਾਂ ਖਿਲਾਫ਼ ਜਿੱਤ ਯਕੀਨੀ ਹੈ ਪਰ ਇਸ ਸਮੇਂ ਦਿੱਲੀ ਸਘੰਰਸ ਨੂੰ ਹਰ ਵਰਗ ਦੇ ਵਿਆਕਤੀ ਦਾ ਸਾਥ ਜਰੂਰੀ ਹੈ।
ਇਸ ਗੱਲ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਜ?ਿਲ੍ਹਾ ਪ੍ਰਧਾਨ ਪਟਿਆਲਾ ਸ ਸੁਰਜੀਤ ਸਿੰਘ ਰੱਖੜਾ,ਉੱਘੇ ਵਿਦਵਾਨ ਡਾ ਸੁਖਪ੍ਰੀਤ ਸਿੰਘ ਉਦੋਕੇ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਕਿਸਾਨ ਏਡ ਸੰਸਥਾ ਦੇ ਮੁੱਖ ਪ੍ਰਬੰਧਕ ਸ ਸੁਖਵੰਤ ਸਿੰਘ ਸੁੱਖੀ ਤੇ ਸ ਪਰਮਜੀਤ ਸਿੰਘ ਭੰਗੂ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਦਿੱਲੀ ਕਿਸਾਨੀ ਸਘੰਰਸ ਵਿੱਚ ਮੋਦੀ ਸਰਕਾਰ ਦੇ ਜੁਲਮਾਂ ਦੇ ਸ?ਿਕਾਰ ਜਮਾਨਤ ਤੇ ਰਿਹਾਅ ਹੋਏ ਕਿਸਾਨਾਂ, ਸਹੀਦ ਕਿਸਾਨਾਂ ਦੇ ਪਰਿਵਾਰਾਂ, ਕਿਸਾਨਾਂ ਦੀ ਰਿਹਾਈ ਲਈ ਵਕੀਲਾਂ ਦੇ ਸੰਘਰਸੀ ਪੈਨਲ ਦੇ ਸਨਮਾਨ ਵਿੱਚ ਰੱਖੇ ਗਏ ਸਮਾਗਮ ਨੂੰ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕੀਤਾ।
ਸਮਾਗਮ ਨੂੰ ਸੁਖਵੰਤ ਸਿੰਘ ਪਟਿਆਲਾ, ਐਡਵੋਕੇਟ ਪਰਮਜੀਤ ਸਿੰਘ ਭੰਗੂ, ਡਾ ਸੁਖਪ੍ਰੀਤ ਸਿੰਘ ਉਦੋਕੇ ,ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਐਡਵੋਕੇਟ ਰਵਿੰਦਰ ਕੌਰ ਬੱਤਰਾ, ਐਡਵੋਕੇਟ ਅਮਿਤ ਸਾਂਗਵਾਨ,ਕਿਸਾਨ ਆਗੂ ਸਤਪ੍ਰੀਤ ਸਿੰਘ,ਬਾਬਾ ਰਾਜਾ ਰਾਜ ਸਿੰਘ ਅਰਬਾ ਖਰਬਾਂ,ਅਮਿਤ ਸਿੰਘ ਰਾਠੀ,ਤੇ ਬਾਬਾ ਨਰੈਣ ਸਿੰਘ ਨੇ ਵੀ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਜਿਥੇਂ ਕੇਦਰ ਦੀ ਮੋਦੀ ਸਰਕਾਰ ਦੇ ਤਾਨਾਸਾਹੀ ਰਵੱਈਆ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।
ਇਸ ਮੌਕੇ ਰਾਜੂ ਖੰਨਾ ਤੇ ਸੁਖਵੰਤ ਸਿੰਘ ਸੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਏਡ ਸੰਸਥਾਂ ਪਟਿਆਲਾ ਦਿੱਲੀ ਕਿਸਾਨੀ ਸਘੰਰਸ ਵਿੱਚ ਬੈਠੇ ਹਰ ਵਰਗ ਦੇ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰ ਰਹੀ ਹੈ।ਤੇ ਹਮੇਸਾ ਇਹ ਸੰਸਥਾ ਭਲਾਈ ਕਾਰਜ ਹੀ ਨਹੀ ਸਗੋਂ ਸੰਘਰਸੀ ਕਿਸਾਨਾਂ ਮਜਦੂਰਾਂ ਤੇ ਵਪਾਰੀਆਂ ਦੀ ਲੜਾਈ ਲੜਦੀ ਰਹੇਗੀ। ਅੱਜ ਕਿਸਾਨ ਏਡ ਸੰਸਥਾ ਵੱਲੋਂ ਜਿਥੇਂ ਦਿੱਲੀ ਦੇ ਵੱਖ-ਵੱਖ ਵਾਰਡਾਂ ਤੇ ਸਘੰਰਸ ਲੜ ਰਹੇ ਕਿਸਾਨਾਂ ਦੀ ਚੜਦੀਕਲਾ ਤੇ ਕਾਲੇ ਕਾਨੂੰਨਾਂ ਤੇ ਜਿੱਤ ਦੀ ਅਰਦਾਸ ਕੀਤੀ ਗਈ ਉਥੇ ਜੇਲਾਂ ਤੋ ਰਿਹਾਅ ਹੋਏ ਕਿਸਾਨਾਂ, ਸਘੰਰਸ ਵਿੱਚ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੇ ਕਿਸਾਨਾਂ ਦੀਆ ਜਮਾਨਤਾਂ ਕਰਵਾਕੇ ਜੇਲਾਂ ਤੋ ਬਾਹਰ ਕਿਸਾਨਾਂ ਨੂੰ ਲਿਆਉਣ ਵਾਲੇ ਵਕੀਲਾਂ ਦੇ ਪੈਨਲ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਮੇਅਰ ਪਟਿਆਲਾ ਸੰਜੀਵ ਕੁਮਾਰ ਬਿੱਟੂ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸਾਬਕਾ ਮੇਅਰ ਬਿਸਨੂੰ ਸਰਮਾ, ਸਰਬਜੀਤ ਸਿੰਘ ਝਿੰਜਰ ਜ?ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਫਤਹਿਗੜ੍ਹ ਸਾਹਿਬ,ਪ੍ਰਭਜੋਤ ਸਿੰਘ ਪੰਜਲੈਡ,ਇਰਵਿਨ ਸਿੰਘ ਸਿੱਧੂ, ਸਹਿਜਵੀਰ ਸਿੰਘ ਤਲਵੰਡੀ ਸਾਬੋ,ਜਸਕਰਨ ਸਿੰਘ, ਅੰਮਿ੍ਰਤ ਪਾਲ ਸਿੰਘ, ਮਨਪ੍ਰੀਤ ਸਿੰਘ ਮੋਨੂੰ, ਕਰਨਵੀਰ ਸਿੰਘ ਸਾਹਨੀ, ਹਰਪ੍ਰੀਤ ਸਿੰਘ ਵਿੱਕੀ ਚਾਹਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਕਿਸਾਨ ਆਗੂ ਸਰਧਾ ਸਿੰਘ ਛੰਨਾ, ਗੁਰਦੀਪ ਸਿੰਘ,ਕਰਮ ਸਿੰਘ ਘੁਟੀਡ, ਗੁਰਪ੍ਰੀਤ ਸਿੰਘ ਨੋਨੀ, ਗੁਰਜੀਤ ਸਿੰਘ ਕੋਟਲਾ, ਜਥੇਦਾਰ ਗੁਰਬਖਸ ਸਿੰਘ ਬੈਣਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਰਣਧੀਰ ਸਿੰਘ ਧੀਰਾ,ਤੋ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਾਜਰ ਸਨ।

