ਕੋਵਿੰਡ-19 ਲਾਗ ਦੀ ਦੂਜੀ ਲਹਿਰ ਅਪ੍ਰੈਲ ਦੇ ਮੱਧ ਤੱਕ ਸਿਖਰ ’ਤੇ ਪੁੱਜੇਗੀ : ਵਿਗਿਆਨੀ !
ਨਵੀਂ ਦਿੱਲੀ 2 ਅਪ੍ਰੈਲ (ਮਧੂਸਾਰ ਬਿਊਰੋ) ਵਿਗਿਆਨੀਆਂ ਨੇ ਇਕ ਗਣਿਤ ਮਾਡਲ ਦਾ ਇਸਤੇਮਾਲ ਕਰ ਕੇ ਅਨੁਮਾਨ ਜਤਾਇਆ ਹੈ ਕਿ ਦੇਸ਼ ਭਰ ’ਚ ਜਾਰੀ ਕੋਵਿਡ-19 ਲਾਗ ਦੀ ਦੂਜੀ ਲਹਿਰ ਅਪ੍ਰੈਲ ਦੇ ਮੱਧ ’ਚ ਸਿਖਰ ’ਤੇ ਪਹੁੰਚ ਜਾਵੇਗੀ। ਉੱਥੇ ਹੀ ਮਈ ਅੰਤ ਤੱਕ ਇਨਫੈਕਸ਼ਨ ਦੇ ਮਾਮਲਿਆਂ ’ਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਭਾਰਤ ’ਚ ਕੋਰੋਨਾ ਇਨਫੈਕਸ਼ਨ ਦੀ ਪਹਿਲੀ ਲਹਿਰ ਦੌਰਾਨ ’ਸੂਤਰ’ ਨਾਮ ਦੇ ਇਸ ਗਣਿਤ ਦਿ੍ਰਸ਼ਟੀਕੋਣ ਨੇ ਅਨੁਮਾਨ ਜਾਹਰ ਕੀਤਾ ਸੀ ਕਿ ਇਨਫੈਕਸ਼ਨ ਦੇ ਮਾਮਲੇ ਸ਼ੁਰੂ ’ਚ ਅਗਸਤ ’ਚ ਵੱਧਣਗੇ ਅਤੇ ਸਤੰਬਰ ਤੱਕ ਸਿਖਰ ’ਤੇ ਹੋਣ ਅਤੇ ਫਿਰ ਫਰਵਰੀ 2021 ’ਚ ਘੱਟ ਹੋ ਜਾਣਗੇ।
ਆਈ.ਆਈ.ਟੀ. ਕਾਨਪੁਰ ਦੇ ਮਨਿੰਦਰ ਅਗਰਵਾਲ ਸਮੇਤ ਹੋਰ ਵਿਗਿਆਨੀਆਂ ਨੇ ਇਸ ਮਾਡਲ ਦੀ ਵਰਤੋਂ ਇਨਫੈਕਸ਼ਨ ਦੇ ਮਾਮਲਿਆਂ ’ਚ ਮੌਜੂਦਾ ਵਾਧੇ ਦੇ ਅਨੁਮਾਨ ਲਗਾਉਣ ਲਈ ਕੀਤਾ ਅਤੇ ਦੇਖਿਆ ਕਿ ਗਲੋਬਲ ਮਹਾਮਾਰੀ ਦੀ ਜਾਰੀ ਲਹਿਰ ’ਚ ਇਨਫੈਕਸ਼ਨ ਦੇ ਰੋਜਾਨਾ ਦੇ ਨਵੇਂ ਮਾਮਲੇ ਅਪ੍ਰੈਲ ਦੇ ਮੱਧ ’ਚ ਸਿਖਰ ’ਤੇ ਪਹੁੰਚ ਜਾਣਗੇ।
ਅਗਰਵਾਲ ਨੇ ਕਿਹਾ,’’ਪਿਛਲੇ ਕਈ ਦਿਨਾਂ ’ਚ, ਅਸੀਂ ਦੇਖਿਆ ਕਿ ਇਸ ਗੱਲ ਦਾ ਬਹੁਤ ਖਦਸ਼ਾ ਹੈ ਕਿ ਭਾਰਤ ’ਚ ਮਾਮਲੇ 15 ਤੋਂ 20 ਅਪ੍ਰੈਲ ਵਿਚਾਲੇ ਬਹੁਤ ਵੱਧ ਜਾਣਗੇ।’’ ਉਨ੍ਹਾਂ ਕਿਹਾ,’’ਤੇਜ ਵਾਧੇ ਕਾਰਨ ਰੋਜਾਨਾ ਦੇ ਨਵੇਂ ਮਾਮਲਿਆਂ ਦੀ ਸਿਖਰ ਗਿਣਤੀ ਦਾ ਅਨੁਮਾਨ ਲਗਾਉਣ ’ਚ ਕੁਝ ਅਨਿਸ਼ਚਿਤਤਾ ਹੈ। ਮੌਜੂਦ ਸਮੇਂ, ਹਰ ਦਿਨ ਇਕ ਲੱਖ ਦੇ ਕਰੀਬ ਮਾਮਲੇ ਆ ਰਹੇ ਹਨ ਪਰ ਇਹ ਵੱਧ ਜਾਂ ਘੱਟ ਸਕਦਾ ਹੈ ਪਰ ਸਮਾਂ ਉਹੀ ਰਹੇਗਾ 15 ਤੋਂ 20 ਅਪ੍ਰੈਲ ਵਿਚਾਲੇ।’’ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਮੌਜੂਦਾ ਲਹਿਰ ’ਚ, ਪਹਿਲਾ ਸੂਬਾ ਜਿੱਥੇ ਕੁਝ ਦਿਨਾਂ ’ਚ ਮਾਮਲੇ ਸਿਖਰ ’ਤੇ ਪਹੁੰਚਣਗੇ, ਉਹ ਪੰਜਾਬ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ। ਹਾਲਾਂਕਿ, ਆਈ.ਆਈ.ਟੀ. ਕਾਨਪੁਰ ਦੇ ਪ੍ਰੋਫੈਸਰ ਨੇ ਕਿਹਾ ਕਿ ਨਵੇਂ ਸਿਖਰ ਨੂੰ ਲੈ ਕੇ ਮਾਡਲ ਦਾ ਅਨੁਮਾਨ ਇਨਫੈਕਸ਼ਨ ਦੇ ਰੋਜਾਨਾ ਦੇ ਮਾਮਲਿਆਂ ਦੇ ਡਾਟਾ ਦੇ ਪ੍ਰਤੀ ਸੰਵੇਦਨਸ਼ੀਲ ਹੈ। ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਗੌਤਮ ਮੇਨਨ ਸਮੇਤ ਹੋਰ ਵਿਗਿਆਨੀਆਂ ਦੀ ਵਿਅਕਤੀਗਤ ਗਣਨਾ ’ਚ ਵੀ ਇਨਫੈਕਸ਼ਨ ਦੇ ਸਿਖਰ ’ਤੇ ਪਹੁੰਚਣ ਦਾ ਅਨੁਮਾਨ ਮੱਧ ਅਪ੍ਰੈਲ ਅਤੇ ਮੱਧ ਮਈ ਵਿਚਾਲੇ ਜਤਾਇਆ ਗਿਆ ਹੈ।

