ਦੇਸ਼-ਵਿਦੇਸ਼ਪੰਜਾਬ

ਨਨ ਰੇਪ ਕੇਸ ’ਚ ਬਿਸ਼ਪ ਫਰੈਂਕੋ ਮੁਲੱਕਲ ਬਰੀ

ਕੇਰਲ 14 ਜਨਵਰੀ (ਮਧੂਸਾਰ ਬਿਊਰੋ) ਦੀ ਇਕ ਅਦਾਲਤ ਨੇ ਸੁੱਕਰਵਾਰ ਨੂੰ ਰੋਮਨ ਕੈਥੋਲਿਕ ਬਿਸਪ ਫ੍ਰੈਂਕੋ ਮੁਲੱਕਲ ਨੂੰ ਦੱਖਣੀ ਰਾਜ ਦੇ ਇਕ ਕਾਨਵੈਂਟ ਵਿਚ ਨਨ ਨਾਲ ਬਲਾਤਕਾਰ ਕਰਨ ਦੇ ਦੋਸਾਂ ਤੋਂ ਬਰੀ ਕਰ ਦਿੱਤਾ।

ਇਸਤਗਾਸਾ ਪੱਖ ਮੁਲਜਮਾਂ ਵਿਰੁੱਧ ਸਬੂਤ ਪੇਸ ਕਰਨ ਵਿੱਚ ਅਸਫਲ ਕਾਰਨ ਵਧੀਕ ਜ?ਿਲ੍ਹਾ ਅਤੇ ਸੈਸਨ ਅਦਾਲਤ ਨੇ ਬਿਸਪ ਨੂੰ ਬਰੀ ਕਰ ਦਿੱਤਾ। ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਇਓਸਿਸ ਬਿਸਪ ਹੋਣ ਸਮੇਂ ਮੁਲੱਕਲ (57) ’ਤੇ ਜ਼ਿਲ੍ਹ ਦੇ ਇਕ ਕਾਨਵੈਂਟ ਦੇ ਦੌਰੇ ਦੌਰਾਨ ਨਨ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ ਲੱਗੇ ਸਨ। ਕੋਟਾਯਮ ਜ?ਿਲ੍ਹਾ ਵਧੀਕ ਸੈਸਨ ਅਦਾਲਤ ਦੇ ਜੱਜ ਜੀ ਗੋਪਕੁਮਾਰ ਨੇ 105 ਦਿਨਾਂ ਦੀ ਸੁਣਵਾਈ ਤੋਂ ਬਾਅਦ ਬੁੱਧਵਾਰ ਨੂੰ ਇਹ ਫੈਸਲਾ ਸੁਣਾਇਆ। ਫੈਸਲੇ ਤੋਂ ਬਾਅਦ ਫਰੈਂਕੋ ਨੇ ਕਿਹਾ, “ਪ੍ਰਭੂ ਦੀ ਉਸਤਤਿ ਕਰੋ।” ਇਸ ਦੌਰਾਨ, ਜਲੰਧਰ ਡਾਇਓਸਿਸ ਨੇ ਹੁਕਮ ਦਾ ਸਵਾਗਤ ਕੀਤਾ।
ਬਿਸਪ ਵਿਰੁੱਧ ਬਲਾਤਕਾਰ ਦਾ ਮਾਮਲਾ ਪੁਲਿਸ ਨੇ ਜੂਨ, 2018 ਵਿੱਚ ਕੋਟਾਯਮ ਜ?ਿਲ੍ਹੇ ਵਿੱਚ ਦਰਜ ਕੀਤਾ ਸੀ। ਜੂਨ 2018 ਵਿੱਚ ਪੁਲਿਸ ਨੂੰ ਦਿੱਤੀ ਸ?ਿਕਾਇਤ ਵਿੱਚ ਨਨ ਨੇ ਦੋਸ ਲਗਾਇਆ ਸੀ ਕਿ 2014 ਤੋਂ 2016 ਦਰਮਿਆਨ ਫ੍ਰੈਂਕੋ ਦੁਆਰਾ ਉਸਦਾ ਜਿਨਸੀ ਸੋਸਣ ਕੀਤਾ ਗਿਆ ਸੀ।

Leave a Reply

Your email address will not be published. Required fields are marked *