ਅੰਮ੍ਰਿਤਸਰਪੰਜਾਬ

ਨਾਂਦੇੜ ਘਟਨਾ ਦੌਰਾਨ ਗਿ੍ਰਫਤਾਰ ਸਿੱਖਾਂ ਨੂੰ ਤੁਰੰਤ ਬਿਨਾ ਸਰਤ ਰਿਹਾਅ ਕੀਤਾ ਜਾਵੇ : ਹਰਨਾਮ ਸਿੰਘ ਖਾਲਸਾ

ਮਹਿਤਾ ਚੌਕ / ਅੰਮਿ੍ਰਤਸਰ, 3 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਹੋਲਾ ਮਹੱਲਾ ਮਨਾ ਰਹੀਆਂ ਸਿੱਖ ਸੰਗਤਾਂ ਨਾਲ ਹੋਈ ਝੜਪ ਦੀ ਆੜ ‘ਚ ਮਹਾਰਾਸਟਰ ਪੁਲਿਸ ਪ੍ਰਸਾਸਨ ਵੱਲੋਂ ਸਰਧਾਲੂਆਂ ਖ?ਿਲਾਫ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਦਿਆਂ ਸਿੱਖ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ‘ਤੇ ਅਣਮਨੁੱਖੀ ਤਸੱਦਦ ਕੀਤੇ ਜਾਣ ਦੀ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਖਤ ਸਬਦਾਂ ਨਾਲ ਨਿਖੇਧੀ ਕੀਤੀ ਹੈ ਅਤੇ ਦਰਜ ਕੇਸ ਤੁਰੰਤ ਰੱਦ ਕਰਦਿਆਂ ਗਿ੍ਰਫਤਾਰ ਸਰਧਾਲੂਆਂ ਨੂੰ ਬਿਨਾ ਸਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ’ਚ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਹੋਲਾ ਮਹੱਲਾ ਸਿੱਖ ਕੌਮ ਲਈ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਣ ਵਾਲਾ ਇਕ ਅਹਿਮ ਦਿਹਾੜਾ ਹੈ। ਮਹਾਰਾਸਟਰ ਦੀਆਂ ਸਿੱਖ ਸੰਗਤਾਂ ਵੀ ਹਰ ਸਾਲ ਇਹ ਸਮਾਗਮ ਧੂਮ ਧਾਮ ਮਨਾਉਂਦੀਆਂ ਹਨ,ਇਸ ਵਾਰ ਮਹਾਰਾਸਟਰ ਪੁਲੀਸ ਪ੍ਰਸਾਸਨ ਵੱਲੋਂ ਸਮਾਗਮ ਲਈ ਪ੍ਰਵਾਨਗੀ ਨਾ ਦੇਣ ’ਤੇ ਸਿੱਖ ਸੰਗਤਾਂ ਦੇ ਮਨਾਂ ‘ਚ ਉੱਠੇ ਰੋਸ ਕਾਰਨ ਨਾਂਦੇੜ ਵਿਖੇ ਉਕਤ ਮੰਦਭਾਗੀ ਘਟਨਾ ਵਾਪਰੀ ਹੈ . ਉਨ੍ਹਾਂ ਦੇਸ ‘ਚ ਘੱਟ ਗਿਣਤੀ ਕੌਮਾਂ ਦੇ ਤਿਉਹਾਰਾਂ ਮੌਕੇ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਵਿਤਕਰੇਬਾਜੀ ’ਤੇ ਚਿੰਤਾ ਜਾਹਿਰ ਕੀਤੀ ਅਤੇ ਕਿਹਾ ਕਿ ਨਾਂਦੇੜ ਦੇ ਵਰਤਾਰੇ ਨੇ ਦੇਸ ਲਈ ਕਈ ਮਹਾਨ ਕੁਰਬਾਨੀਆਂ ਕਰਨ ਵਾਲੀ ਸਿਖਾ ਕੌਮ ਨੂੰ ਇਕ ਵਾਰ ਫਿਰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ ਵਿਦੇਸ ਦੀਆਂ ਸਿੱਖ ਸੰਗਤਾਂ ਹਜੂਰ ਸਾਹਿਬ ਦੇ ਸਿੱਖਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸਾਹ ਨੂੰ ਉਕਤ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਅਤੇ ਮਹਾਰਾਸਟਰ ਸਰਕਾਰ ਨੂੰ ਸਿੱਖ ਸਰਧਾਲੂਆਂ ‘ਤੇ ਹੋਏ ਪਰਚੇ ਤੁਰੰਤ ਰੱਦ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰਨ ਲਈ ਕਿਹਾ .

Leave a Reply

Your email address will not be published. Required fields are marked *