ਪਟਿਆਲਾ

ਖੇਡਾਂ ਨੂੰ ਉਤਸ਼ਾਹਤ ਕਰਨ ਦੀ ਤਰਜ਼ ’ਤੇ ਸਰਕਾਰ ਨੇ ਹਰੇਕ ਸਕੂਲ ’ਚ ਤਿਆਰ ਕਰਵਾਏ ਵਾਲੀਬਾਲ ਦੇ ਗਰਾਊਂਡ !

ਪਟਿਆਲਾ 4 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ (ਸੀਨੀਅਰ ਵਰਗ) ਪੋਲੋ ਗਰਾਊਂਡ ਪਟਿਆਲਾ ਵਿਖੇ ਲੜਕੇ/ਲੜਕੀਆਂ ਦੇ ਕੁਆਟਰ ਫਾਈਨਲ, ਸੈਮੀ ਫਾਈਨਲ ਅਤੇ ਫਾਈਨਲ ਮੈਚ ਕਰਵਾਏ ਗਏ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਸੰਜੀਵ ਕੁਮਾਰ ਬਿੱਟੂ, ਮੇਅਰ, ਪਟਿਆਲਾ ਨੇ ਨਿਭਾਈ ਅਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫ਼ੀਆ ਦੇ ਕੇ ਨਕਦ ਇਨਾਮਾਂ ਦੀ ਵੰਡ ਕੀਤੀ।

ਇਸ ਮੌਕੇ ਸ੍ਰੀ ਸੰਜੀਵ ਕੁਮਾਰ ਬਿੱਟੂ ਮੇਅਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਹਮੇਸ਼ਾਂ ਖੇਡਾਂ ਨੂੰ ਉਤਸ਼ਾਹਿਤ ਕਰਦੀ ਰਹੀ ਅਤੇ ਪਟਿਆਲਾ ਦੇ ਹਰੇਕ ਸਕੂਲ ਵਿਚ ਵਾਲੀਬਾਲ ਦੇ ਗਰਾਊਂਡ ਤਿਆਰ ਕੀਤੇ ਗਏ ਹਨ ਤਾਂ ਜ਼ੋ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਮਿਲ ਸਕੇ। ਇਸ ਮੌਕੇ ਮੇਅਰ ਸਾਹਿਬ ਨੇ ਪੋਲੋ ਗਰਾਊਂਡ ਦੇ ਇਸ ਵਾਲੀਬਾਲ ਗਰਾਊਂਡ ਵਿਚ ਲਾਈਟਾਂ ਅਤੇ ਜ਼ਿਮ ਬਣਾਉਣ ਲਈ ਗਰਾਂਟ ਦਾ ਐਲਾਨ ਵੀ ਕੀਤਾ ਤਾਂ ਖਿਡਾਰੀਆਂ ਦਾ ਹੌਂਸਲਾ ਬਣਿਆ ਰਹੇ।
ਇਸ ਦੋ ਦਿਨਾਂ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਪਟਿਆਲਾ ਦੀਆਂ 22 ਟੀਮਾਂ (ਲੜਕੇ/ਲੜਕੀਆਂ) ਨੇ ਹਿੱਸਾ ਲਿਆ। ਫਾਈਨਲ ਮੈਚ ਵਿੱਚ ਪੰਜਾਬੀ ਯੂਨੀਵਰਸਿਟੀ ਕੋਚਿੰਗ ਸੈਂਟਰ (ਲੜਕੇ) ਅਤੇ ਖਾਲਸਾ ਕਾਲਜ ਕੋਚਿੰਗ ਸੈਂਟਰ (ਲੜਕੇ) ਟੀਮਾਂ ਦਰਮਿਆਨ ਹੋਇਆ। ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਕੋਚਿੰਗ ਸੈਂਟਰ (ਲੜਕਿਆਂ) ਨੇ ਖਾਲਸਾ ਕਾਲਜ ਕੋਚਿੰਗ ਸੈਂਟਰ (ਲੜਕਿਆਂ) ਨੂੰ ਹਰਾ ਕੇ (3-1 ਨਾਲ ਜਿੱਤ ਕੇ) ਜਿੱਤ ਦਾ ਸਿਹਰਾ ਪ੍ਰਾਪਤ ਕਰਕੇ ਪਹਿਲਾ ਇਨਾਮ ਆਪਣੇ ਨਾਮ ਕਰ ਲਿਆ, ਜਿਨ੍ਹਾਂ ਨੂੰ 10,000/- ਰੁਪਏ ਨਕਦ ਸਮੇਤ ਟਰਾਫ਼ੀ ਦਿੱਤੀ ਗਈ। ਖਾਲਸਾ ਕਾਲਜ ਪਟਿਆਲਾ ਟੀਮ (ਲੜਕਿਆਂ) ਨੂੰ ਸੈਕਿੰਡ ਇਨਾਮ 7,000/- ਰੁਪਏ ਨਕਦ ਸਮੇਤ ਟਰਾਫ਼ੀ ਦਿੱਤੀ ਗਈ। ਚੁੱਪਕੀ ਕਾਲਜ, ਜ਼ਿਲ੍ਹਾ ਪਟਿਆਲਾ (ਲੜਕਿਆਂ) ਨੂੰ ਤੀਜਾ ਇਨਾਮ 5,000/- ਰੁਪਏ ਨਕਦ ਸਮੇਤ ਟਰਾਫ਼ੀ ਦਿੱਤੀ ਗਈ।
ਇਸ ਤੋਂ ਇਲਾਵਾ ਪਹਿਲੇ ਦਰਜੇ ਅਤੇ ਦੂਜੇ ਦਰਜੇ ਤੇ ਆਉਣ ਵਾਲੀਆਂ ਟੀਮਾਂ ਦੇ ਸਾਰੇ ਖਿਡਾਰੀਆਂ ਨੂੰ ਬੂਟ, ਨੈਟ, ਵਾਲੀਬਾਲਾਂ ਸਮੇਤ ਸਨਮਾਨਤ ਕੀਤਾ ਗਿਆ। ਚੈਂਪੀਅਨਸ਼ਿਪ ਵਿੱਚ ਸ੍ਰੀ ਸੁਖਪਾਲ ਸਿੰਘ ਬਰਾੜ ਅਰਜਨਾ ਐਵਾਰਡੀ, ਸ੍ਰੀ ਦਲਜੀਤ ਸਿੰਘ ਰਾਣਾ ਏ.ਆਈ.ਜੀ. ਜੀ.ਆਰ.ਪੀ. ਰੇਲਵੇ ਪਟਿਆਲਾ, ਸ੍ਰੀ ਹਰਪਾਲ ਸਿੰਘ, ਐਸ.ਪੀ.(ਐਚ.) ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਵਿਜੈਦੀਪ ਸਿੰਘ ਨੀਟਾ ਅੰਤਰਰਾਸ਼ਟਰੀ ਬੈਡਮਿੰਟਨ ਕੋਚ, ਸ੍ਰੀ ਰਾਜੇਸ਼ ਕੁਮਾਰ ਧੀਮਾਨ ਆਈ.ਏ.ਐਸ., ਸ੍ਰੀ ਪਲਵਿੰਦਰ ਸਿੰਘ ਚੀਮਾ, ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਲਵਲੀ ਯੂਨੀਵਰਸਿਟੀ ਜਲੰਧਰ, ਸ੍ਰੀ ਪੁਸ਼ਪਿੰਦਰ ਸਿੰਘ ਡੀ.ਐਸ.ਪੀ. ਐਨ.ਆਰ.ਆਈ. ਪਟਿਆਲਾ, ਸ੍ਰੀ ਗੁਰਦੀਪ ਸਿੰਘ ਐਸ.ਐਚ.ਓ. ਭਵਾਨੀਗੜ੍ਹ ਤੇ ਨੈਸ਼ਨਲ ਪਲੇਅਰ, ਸ੍ਰੀਮਤੀ ਬੀ.ਕੇ. ਸੀਮਾ ਸੀਨੀਅਰ ਜਿਮਨਾਸਟਿਕ ਕੋਚ, ਸ੍ਰੀ ਸੋਹਣ ਸਿੰਘ ਘੱਗਾ, ਸ੍ਰੀ ਦਲਬੀਰ ਸਿੰਘ ਘੱਗਾ, ਸ੍ਰੀ ਜਗਦੀਪ ਸਿੰਘ ਨਾਗਰਾ ਵਿਜੀਲੈਂਸ ਪਟਿਆਲਾ, ਸ੍ਰੀ ਮਨਦੀਪ ਸਿੰਘ ਵਿਜੀਲੈਂਸ ਮੋਹਾਲੀ, ਸ਼ਾਰਦਾ ਪਟਿਆਲਵੀ ਵਿਜੀਲੈਂਸ ਮੋਹਾਲੀ, ਸ੍ਰੀ ਕੰਵਲਦੀਪ ਸਿੰਘ ਬੋਬੀ ਬਾਸਕਟਬਾਲ ਕੋਚ, ਸ੍ਰੀ ਜ਼ਸਪ੍ਰੀਤ ਸਿੰਘ, ਸ੍ਰੀ ਹਰਜਿੰਦਰ ਸਿੰਘ ਜਵੰਦਾ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਜਗਤਾਰ ਸਿੰਘ, ਸ੍ਰੀ ਜ਼ਸਵਿੰਦਰ ਖਾਨ, ਸ੍ਰੀ ਸੰਜੂ, ਮਿਸ. ਰਾਜਵਿੰਦਰ ਕੌਰ ਵਾਲੀਬਾਲ ਕੋਚ ਪੋਲੋ ਗਰਾਊਂਡ, ਪਟਿਆਲਾ, ਮਿਸ. ਰਚਨਾ ਦੇਵੀ ਵਾਲੀਬਾਲ ਕੋਚ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ੍ਰੀ ਜ਼ਸਵਿੰਦਰ ਸਿੰਘ ਜੈਜੀ, ਸ੍ਰੀ ਗੁਰਜੀਤ ਸਿੰਘ ਵਿੱਕੀ ਪੰਜਾਬ ਪੁਲਿਸ, ਸ੍ਰੀ ਪ੍ਰਭਜੋਤ ਸਿੰਘ ਲਵਲੀ ਯੂਨੀਵਰਸਿਟੀ ਜਲੰਧਰ, ਸ੍ਰੀ ਗੁਰਿੰਦਰ ਸਿੰਘ ਸ਼ੈਂਪੀ ਆਦਿ ਨੇ ਸ਼ਿਰਕਤ ਕੀਤੀ। ਇਸ ਦੋ ਦਿਨਾਂ ਚੈਂਪੀਅਨਸ਼ਿਪ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸਤਨਾਮ ਸਿੰਘ ਪੰਜਾਬੀ ਨੇ ਬਾਖੂਬੀ ਨਿਭਾਈ। ਇਸ ਮੌਕੇ ਸ੍ਰੀ ਗੁਰਵਿੰਦਰ ਸਿੰਘ ਗਬਲਾ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਅਤੇ ਸ੍ਰੀ ਗਗਨਦੀਪ ਸਿੰਘ ਪੰਜਾਬ ਪੁਲਿਸ ਪਿੰਡ ਧਬਲਾਨ, ਜ਼ਿਲ੍ਹਾ ਪਟਿਆਲਾ ਦਾ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੋਵਿਡ-19 ਦੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੇ ਹੋਏ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਪਟਿਆਲਾ (ਰਜਿ.) ਦੇ ਸ੍ਰੀ ਰਾਜੇਸ਼ ਧੀਮਾਨ, ਪੀ.ਸੀ.ਐਸ. ਮੁੱਖ ਸਰਪ੍ਰਸਤ, ਸ੍ਰੀ ਦਰਸ਼ਨ ਸਿੰਘ ਮਾਨ ਸਰਪ੍ਰਸਤ, ਸ੍ਰੀ ਸੁਖਦੇਵ ਸਿੰਘ ਸੰਧੂ ਚੇਅਰਮੈਨ (ਸੀਨੀਅਰ ਵਾਲੀਬਾਲ ਕੋਚ), ਸ੍ਰੀ ਗਗਨਦੀਪ ਸਿੰਘ ਪ੍ਰਧਾਨ, ਸ੍ਰੀ ਬਲਜੀਤ ਸਿੰਘ ਬਰਾੜ ਮੀਤ ਪ੍ਰਧਾਨ, ਸ੍ਰੀ ਪਿ੍ਰਤਪਾਲ ਸਿੰਘ ਸੰਧੂ ਜਨਰਲ ਸਕੱਤਰ, ਸ੍ਰੀ ਹਰਵਿੰਦਰ ਸਿੰਘ ਕੰਧੋਲਾ ਸਹਾਇਕ ਜੁਆਇੰਟ ਸੈਕਟਰੀ, ਸ੍ਰੀ ਹਰਪ੍ਰੀਤ ਸਿੰਘ ਕੈਸ਼ੀਅਰ, ਸ੍ਰੀ ਦਲ ਸਿੰਘ ਬਰਾੜ ਜੁਆਇੰਟ ਸੈਕਟਰੀ, ਸ੍ਰੀ ਬਲਜੀਤ ਸਿੰਘ ਧਾਰੋਕੀ ਪ੍ਰੈਸ ਸਕੱਤਰ, ਸ੍ਰੀ ਜ਼ਸਵਿੰਦਰ ਸਿੰਘ ਜੈਜੀ ਪ੍ਰੈਸ ਸਕੱਤਰ, ਸ੍ਰੀ ਹਰਪ੍ਰੀਤ ਸਿੰਘ ਕੈਸ਼ੀਅਰ ਨੇ ਆਈਆਂ ਹੋਈਆਂ ਸ਼ਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ, ਟੀਮਾਂ ਦੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਲੜਕੇ/ਲੜਕੀਆਂ ਨੂੰ ਵੀ ਕਿੱਟਾਂ ਨਾਲ ਸਨਮਾਨਤ ਕੀਤਾ ਗਿਆ ਤਾਂ ਜ਼ੋ ਖਿਡਾਰੀਆਂ ਦਾ ਹੌਂਸਲਾ ਬਰਕਰਾਰ ਬਣਿਆ ਰਹੇ। ।

Leave a Reply

Your email address will not be published. Required fields are marked *